IND vs AUS : ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤਾ 137 ਦੌੜਾਂ ਦਾ ਟੀਚਾ
Sunday, Oct 19, 2025 - 02:49 PM (IST)

ਸਪੋਰਟਸ ਡੈਸਕ- ਭਾਰਤ ਤੇ ਆਸਟ੍ਰੇਲੀਆ ਵਿਚਾਲੇ 3 ਵਨਡੇ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਅੱਜ ਆਸਟ੍ਰੇਲੀਆ ਦੇ ਪਰਥ ਸ਼ਹਿਰ 'ਚ ਸਥਿਤ ਆਪਟਸ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਦੌਰਾਨ ਮੀਂਹ ਕਾਰਨ ਕਈ ਵਾਰ ਮੈਚ ਰੋਕਣਾ ਪਿਆ। ਇਸ ਕਾਰਨ ਫੈਸਲਾ ਕੀਤਾ ਗਿਆ ਹੈ ਕਿ ਮੈਚ 26-26 ਓਵਰਾਂ ਦਾ ਹੋਵੇਗਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 26 ਓਵਰਾਂ 'ਚ 9 ਵਿਕਟਾਂ ਗੁਆ ਕੇ 136 ਦੌੜਾਂ ਬਣਾਈਆਂ ਤੇ ਆਸਟ੍ਰੇਲੀਆ ਨੂੰ ਜਿੱਤ ਲਈ 137 ਦੌੜਾਂ ਦਾ ਟੀਚਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 8 ਦੌੜਾਂ ਬਣਾ ਹੇਜ਼ਲਵੁੱਡ ਦਾ ਸ਼ਿਕਾਰ ਬਣਿਆ। ਭਾਰਤ ਦੀ ਦੂਜੀ ਵਿਕਟ ਉਦੋਂ ਡਿੱਗੀ ਜਦੋਂ ਵਿਰਾਟ ਕੋਹਲੀ ਬਿਨਾ ਖਾਤਾ ਖੋਲੇ ਮਿਸ਼ੇਲ ਸਟਾਰਕ ਵਲੋਂ ਆਊਟ ਹੋਇਆ। ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਸ਼ੁਭਮਨ ਗਿੱਲ 10 ਦੌੜਾਂ ਬਣਾ ਨਾਥਨ ਐਲਿਸ ਵਲੋਂ ਆਊਟ ਹੋਇਆ। ਭਾਰਤ ਦੀ ਚੌਥੀ ਵਿਕਟ ਸ਼੍ਰੇਅਸ ਅਈਅਰ ਦੇ ਆਊਟ ਹੋਣ ਨਾਲ ਡਿੱਗੀ। ਸ਼੍ਰੇਅਸ 11 ਦੌੜਾਂ ਬਣਾ ਹੇਜ਼ਲਵੁੱਡ ਵਲੋਂ ਆਊਟ ਹੋਇਆ।
ਭਾਰਤ ਦੀ ਪੰਜਵੀਂ ਵਿਕਟ ਅਕਸ਼ਰ ਪਟੇਲ ਦੇ ਆਊਟ ਹੋਣ ਨਾਲ ਡਿੱਗੀ। ਸ਼੍ਰੇਅਸ 31 ਦੌੜਾਂ ਬਣਾ ਆਊਟ ਹੋਇਆ। ਭਾਰਤ ਨੂੰ 6ਵੇਂ ਝਟਕਾ ਉਦੋਂ ਲੱਗਾ ਜਦੋਂ ਵਾਸ਼ਿੰਗਟਨ ਸੁੰਦਰ 10 ਦੌੜਾਂ ਬਣਾ ਕੁਹਨੇਮਨ ਦਾ ਸ਼ਿਕਾਰ ਬਣਿਆ। ਭਾਰਤ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਕੇਐੱਲ ਰਾਹੁਲ 39 ਦੌੜਾਂ ਬਣਾ ਮਿਸ਼ੇਲ ਓਵੇਨ ਦਾ ਸ਼ਿਕਾਰ ਬਣਿਆ। ਭਾਰਤ ਦੀ 8ਵੀਂ ਵਿਕਟ ਹਰਸ਼ਿਤ ਰਾਣਾ ਦੇ ਤੌਰ 'ਤੇ ਡਿੱਗੀ। ਹਰਸ਼ਿਤ 1 ਦੌੜ ਬਣਾ ਮਿਸ਼ੇਲ ਓਵਨ ਵਲੋਂ ਆਊਟ ਹੋਇਆ। ਭਾਰਤ ਨੂੰ 9ਵਾਂ ਝਟਕਾ ਉਦੋਂ ਲੱਗਾ ਜਦੋਂ ਅਰਸ਼ਦੀਪ ਸਿੰਘ ਬਿਨਾ ਖਾਤਾ ਖੋਲੇ ਰਨ ਆਊਟ ਹੋ ਗਿਆ। ਆਸਟ੍ਰੇਲੀਆ ਲਈ ਜੋਸ਼ ਹੇਜ਼ਲਵੁੱਡ ਨੇ 2, ਮਿਸ਼ੇਲ ਓਵਨ ਨੇ 2, ਮੈਥਿਊ ਕੁਹਨੇਮਨ ਨੇ 2 ਤੇ ਮਿਸ਼ੇਲ ਸਟਾਰਕ ਨੇ 1 ਤੇ ਨਾਥਨ ਐਲਿਸ ਨੇ 1 ਵਿਕਟਾਂ ਲਈਆਂ।
ਪਲੇਇੰਗ-11
ਭਾਰਤ- ਸ਼ੁੱਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇ.ਐੱਲ. ਰਾਹੁਲ, ਵਾਸ਼ਿੰਗਟਨ ਸੁੰਦਰ, ਨਿਤੀਸ਼ ਕੁਮਾਰ ਰੈੱਡੀ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ
ਆਸਟ੍ਰੇਲੀਆ- ਮਿਚੇਲ ਮਾਰਸ਼ (ਕਪਤਾਨ), ਟ੍ਰੈਵਿਸ ਹੈੱਡ, ਮੈਟ ਸ਼ਾਰਟ, ਜੋਸ਼ ਫਿਲਿਪ, ਮੈਟ ਰੈਨਸਾ, ਕੂਪਰ ਕੌਨੋਲੀ, ਮਿਚੇਲ ਓਵਨ, ਮਿਚੇਲ ਸਟਾਰਕ, ਨਾਥਨ ਐਲਿਸ, ਮੈਥਿਊ ਕੁਨੇਮਨ, ਜੋਸ਼ ਹੇਜ਼ਲਵੁੱਡ