IND vs AUS: ਚੌਥੇ ਟੈਸਟ ਦੌਰਾਨ ਜ਼ਖ਼ਮੀ ਹੋਇਆ ਇਹ ਖਿਡਾਰੀ, ਪੂਰੀ ਸੀਰੀਜ਼ ''ਚੋਂ ਹੋਇਆ ਬਾਹਰ

Sunday, Dec 29, 2024 - 11:09 AM (IST)

IND vs AUS: ਚੌਥੇ ਟੈਸਟ ਦੌਰਾਨ ਜ਼ਖ਼ਮੀ ਹੋਇਆ ਇਹ ਖਿਡਾਰੀ, ਪੂਰੀ ਸੀਰੀਜ਼ ''ਚੋਂ ਹੋਇਆ ਬਾਹਰ

ਸਪੋਰਟਸ ਡੈਸਕ- ਆਸਟ੍ਰੇਲੀਆ ਆਪਣੇ ਘਰ 'ਤੇ ਮੇਜ਼ਬਾਨੀ ਕਰ ਰਿਹਾ ਹੈ, ਜਿੱਥੇ ਬਾਰਡਰ ਗਾਵਸਕਰ ਟਰਾਫੀ 2024-25 ਲਈ ਦੋਵੇਂ ਦੋਵੇਂ ਟੀਮਾਂ ਦਰਮਿਆਨ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਦਾ ਚੌਥਾ ਮੈਚ ਬਾਕਸਿੰਗ ਡੇ ਟੈਸਟ ਦੇ ਤੌਰ 'ਤੇ ਮੈਲਬੌਰਨ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚਾਲੇ ਆਸਟ੍ਰੇਲੀਆ ਦੇ ਵਿਕਟਕੀਪਰ ਬੱਲੇਬਾਜ਼ ਜੋਸ਼ ਇੰਗਲਿਸ ਦੇ ਸੱਟ ਦਾ ਸ਼ਿਕਾਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇੰਗਲਿਸ ਦੀ ਸੱਟ ਕਾਫੀ ਗੰਭੀਰ ਹੈ ਤੇ ਇਸ ਵਜ੍ਹਾ ਨਾਲ ਇਹ ਸਿਡੀਨ 'ਚ ਹੋਣ ਵਾਲੇ ਪੰਜਵੇਂ ਟੈਸਟ ਤੋਂ ਵੀ ਬਾਹਰ ਹੋ ਗਏ ਹਨ। ਉਨ੍ਹਾਂ ਦੇ ਰਿਪਲੇਸਮੈਂਟ ਦਾ ਐਲਾਨ ਛੇਤੀ ਹੀ ਆਸਟ੍ਰੇਲੀਆ ਵਲੋਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : 'ਮੈਂ ਉਸ ਨੂੰ 12 ਗੇਂਦਾਂ 'ਚ 6-7 ਵਾਰ ਆਊਟ ਕਰ ਸਕਦਾ...' ਆਸਟ੍ਰੇਲੀਆ ਦੇ ਖਿਡਾਰੀ ਬਾਰੇ ਬੁਮਰਾਹ ਦਾ ਬਿਆਨ

ਬਾਕਸਿੰਗ ਡੇ ਟੈਸਟ ਦੇ ਦੂਜੇ ਦਿਨ ਜੋਸ਼ ਇੰਗਲਿਸ ਹੋਏ ਸੱਟ ਦਾ ਸ਼ਿਕਾਰ
ਖਬਰਾਂ ਮੁਤਾਬਕ ਜੋਸ਼ ਇੰਗਲਿਸ ਮੈਲਬੌਰਨ ਟੈਸਟ ਦੇ ਦੂਜੇ ਦਿਨ ਸਬਸਟੀਚਿਊਟ ਫੀਲਡਰ ਦੇ ਤੌਰ 'ਤੇ ਫੀਲਡਿੰਗ ਕਰ ਰਹੇ ਸਨ ਤੇ ਇਸ ਦੌਰਾਨ ਉਨ੍ਹਾਂ ਦੀ ਪਿੰਨੀ 'ਚ ਸੱਟ ਦਾ ਸਮੱਸਿਆ ਹੋਈ। ਇੰਗਲਿਸ ਨੂੰ ਬਾਰਡਰ ਗਾਵਸਕਰ ਟਰਾਫੀ ਦੇ ਸਾਰੇ ਮੈਚਾਂ ਲਈ ਵਾਧੂ ਬੱਲੇਬਾਜ਼ ਦੇ ਤੌਰ 'ਤੇ ਟੀਮ 'ਚ ਜਗ੍ਹਾ ਮਿਲੀ ਸੀ। ਜੇਕਰ ਟ੍ਰੈਵਿਸ ਹੈੱਡ ਫਿਟਨੈੱਸ ਦੀ ਵਜ੍ਹਾ ਨਾਲ ਚੌਥੇ ਟੈਸਟ ਤੋਂ ਬਾਹਰ ਹੁੰਦੇ ਤਾਂ ਫਿਰ ਇਸ ਵਿਕਟਕੀਪਰ ਨੂੰ ਇਕ ਸਪੈਸ਼ਲ ਬੱਲੇਬਾਜ਼ ਦੇ ਤੌਰ 'ਤੇ ਪਲੇਇੰਗ-11 'ਚ ਮੌਕਾ ਮਿਲਣ ਦੀ ਉਮੀਦ ਸੀ ਪਰ ਹੈੱਡ ਫਿਟ ਐਲਾਨ ਦਿੱਤਾ ਗਿਆ ਤੇ ਇੰਗਲਿਸ ਨੂੰ ਬੈਂਚ 'ਤੇ ਹੀ ਰਹਿਣਾ ਪਿਆ।

ਇਹ ਵੀ ਪੜ੍ਹੋ : Year Ender 2024: ਖਤਮ ਹੋਇਆ ਭਾਰਤ ਦਾ ICC ਟਰਾਫੀ ਦਾ ਇੰਤਜ਼ਾਰ, ਨਿਊਜ਼ੀਲੈਂਡ ਤੋਂ ਹਾਰ ਨੇ ਦਿੱਤਾ ਵੱਡਾ ਦਰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News