Ind Vs Aus: ਰੋਹਿਤ-ਅਗਰਕਰ ਅੱਜ ਕਰ ਸਕਦੇ ਹਨ ਆਸਟ੍ਰੇਲੀਆ ਦੇ ਖਿਲਾਫ ਟੀਮ ਦਾ ਐਲਾਨ

Monday, Sep 18, 2023 - 04:25 PM (IST)

Ind Vs Aus: ਰੋਹਿਤ-ਅਗਰਕਰ ਅੱਜ ਕਰ ਸਕਦੇ ਹਨ ਆਸਟ੍ਰੇਲੀਆ ਦੇ ਖਿਲਾਫ ਟੀਮ ਦਾ ਐਲਾਨ

ਸਪੋਰਟਸ ਡੈਸਕ- ਏਸ਼ੀਆ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੇ ਸਾਰੇ ਖਿਡਾਰੀ ਭਾਰਤ ਪਰਤ ਆਏ ਹਨ ਅਤੇ ਹੁਣ ਅਗਲੇ ਮਿਸ਼ਨ ਦੀ ਤਿਆਰੀ ਹੈ। ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੂੰ ਆਸਟ੍ਰੇਲੀਆ ਦੇ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਖੇਡਣੀ ਹੈ, ਜੋ 22 ਸਤੰਬਰ ਤੋਂ ਸ਼ੁਰੂ ਹੋਣੀ ਹੈ। ਇਸ ਸੀਰੀਜ਼ ਲਈ ਸੋਮਵਾਰ ਸ਼ਾਮ ਨੂੰ ਟੀਮ ਇੰਡੀਆ ਦਾ ਐਲਾਨ ਕੀਤਾ ਜਾਵੇਗਾ। ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਰਾਤ 8.30 ਵਜੇ ਪ੍ਰੈੱਸ ਕਾਨਫਰੰਸ ਕਰਕੇ ਟੀਮ ਦਾ ਐਲਾਨ ਕਰਨਗੇ।
ਵਿਸ਼ਵ ਕੱਪ ਤੋਂ ਠੀਕ ਪਹਿਲਾਂ ਹੋਣ ਵਾਲੀ ਇਸ ਸੀਰੀਜ਼ 'ਚ ਕੁਝ ਮੁੱਖ ਖਿਡਾਰੀਆਂ ਨੂੰ ਆਰਾਮ ਮਿਲ ਸਕਦਾ ਹੈ, ਜਦਕਿ ਕੁਝ ਨਵੇਂ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ। ਇਹ ਸੀਰੀਜ਼ ਇਸ ਲਈ ਵੀ ਖ਼ਾਸ ਬਣ ਜਾਂਦੀ ਹੈ ਕਿਉਂਕਿ ਇਹ ਘਰੇਲੂ ਮੈਦਾਨ 'ਤੇ ਹੋਣੀ ਹੈ ਅਤੇ ਭਾਰਤ ਨੇ ਆਸਟ੍ਰੇਲੀਆ ਵਰਗੀ ਮਜ਼ਬੂਤ ​​ਟੀਮ ਨਾਲ ਮੈਚ ਖੇਡਣਾ ਹੈ। ਇਸ ਤੋਂ ਇਲਾਵਾ 28 ਸਤੰਬਰ ਤੱਕ ਵਿਸ਼ਵ ਕੱਪ ਟੀਮ 'ਚ ਬਦਲਾਅ ਕੀਤੇ ਜਾ ਸਕਦੇ ਹਨ, ਅਜਿਹੇ 'ਚ ਜੇਕਰ ਟੀਮ ਇੰਡੀਆ ਕੋਈ ਪ੍ਰਯੋਗ ਕਰਨਾ ਚਾਹੁੰਦੀ ਹੈ ਤਾਂ ਇਹ ਆਖਰੀ ਮੌਕਾ ਹੈ।

ਇਹ ਵੀ ਪੜ੍ਹੋ-  ਸ਼ੁਭੰਕਰ ਸ਼ਰਮਾ BMW PGA ਚੈਂਪੀਅਨਸ਼ਿਪ 'ਚ 36ਵੇਂ ਸਥਾਨ 'ਤੇ
ਇਨ੍ਹਾਂ ਖਿਡਾਰੀਆਂ ਨੂੰ ਆਰਾਮ ਮਿਲ ਸਕਦਾ ਹੈ
ਸਵਾਲ ਇਹ ਹੈ ਕਿ ਕੀ ਟੀਮ ਇੰਡੀਆ ਇਸ ਸੀਰੀਜ਼ 'ਚ ਕੁਝ ਖਿਡਾਰੀਆਂ ਨੂੰ ਆਰਾਮ ਦੇਵੇਗੀ ਜਾਂ ਨਹੀਂ ਕਿਉਂਕਿ ਇਸ ਤੋਂ ਬਾਅਦ ਵਿਸ਼ਵ ਕੱਪ ਹੈ ਅਤੇ ਡੇਢ ਮਹੀਨੇ 'ਚ ਕਰੀਬ ਇਕ ਦਰਜਨ ਮੈਚ ਖੇਡੇ ਜਾਣੇ ਹਨ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ ਜਾਂ ਕੁਝ ਹੋਰ ਖਿਡਾਰੀਆਂ ਨੂੰ ਆਰਾਮ ਮਿਲ ਸਕਦਾ ਹੈ। ਕੁਝ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਵੀ ਆਰਾਮ ਦਿੱਤਾ ਜਾਵੇਗਾ, ਹਾਲਾਂਕਿ ਆਸਟ੍ਰੇਲੀਆ ਵਰਗੀ ਮਹੱਤਵਪੂਰਨ ਟੀਮ ਦੇ ਸਾਹਮਣੇ ਵੱਡੇ ਖਿਡਾਰੀਆਂ ਲਈ ਆਰਾਮ ਲੈਣਾ ਮੁਸ਼ਕਲ ਹੋਵੇਗਾ ਕਿਉਂਕਿ ਆਸਟ੍ਰੇਲੀਆ ਨੇ ਵੀ ਆਪਣੀ ਮਜ਼ਬੂਤ ​​ਟੀਮ ਨੂੰ ਇੱਥੇ ਭੇਜਿਆ ਹੈ।

ਇਹ ਵੀ ਪੜ੍ਹੋ- ਏਸ਼ੀਆ ਕੱਪ ਜਿੱਤਣ 'ਤੇ PM ਮੋਦੀ ਨੇ ਦਿੱਤੀ ਭਾਰਤੀ ਟੀਮ ਨੂੰ ਵਧਾਈ
ਭਾਰਤ ਦੇ ਖਿਲਾਫ ਵਨਡੇ ਸੀਰੀਜ਼ ਲਈ ਆਸਟ੍ਰੇਲੀਆਈ ਟੀਮ: ਪੈਟ ਕਮਿੰਸ (ਕਪਤਾਨ), ਸਟੀਵ ਸਮਿਥ, ਡੇਵਿਡ ਵਾਰਨਰ, ਮਾਰਨਸ ਲੈਬੁਸ਼ਗਨ, ਅਲੈਕਸ ਕੈਰੀ, ਸ਼ਾਨ ਐਬ, ਨਾਥਨ ਐਲਿਸ, ਕੈਮਰੂਨ ਗ੍ਰੀਨ, ਜੋਸ਼ ਹੇਜ਼ਲਵੁੱਡ, ਜੋਸ਼ ਇੰਗਲਿਸ, ਸਪੇਂਸਰ ਜਾਨਸਨ, ਮਿਸ਼ੇਲ ਮਾਰਸ਼, ਗਲੇਨ ਮੈਕਸਵੈੱਲ, ਤਨਵੀਰ ਸੰਘਾ, ਮੈਥਿਊ ਸ਼ਾਰਟ, ਮਿਸ਼ੇਲ ਸਟਾਰਕ, ਮਾਰਕਸ ਸਟੋਇਨਿਸ, ਐਡਮ ਜੰਪਾ।
ਭਾਰਤ-ਆਸਟ੍ਰੇਲੀਆ ਸੀਰੀਜ਼ ਦਾ ਸ਼ਡਿਊਲ:
22 ਸਤੰਬਰ : ਮੋਹਾਲੀ
24 ਸਤੰਬਰ : ਇੰਦੌਰ
27 ਸਤੰਬਰ : ਸੌਰਾਸ਼ਟਰ

ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News