ਮੋਹਾਲੀ ''ਚ ਹੋਣ ਵਾਲੇ ਭਾਰਤ-ਆਸਟ੍ਰੇਲੀਆ ਵਨ ਡੇ ''ਤੇ ਛਾਏ ਖ਼ਤਰੇ ਦੇ ਬੱਦਲ
Sunday, Mar 03, 2019 - 03:53 PM (IST)

ਚੰਡੀਗੜ੍ਹ : ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਮਗਰੋਂ ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ ਅੰਦਰ ਦਾਖ਼ਲ ਹੋ ਕੇ ਕੀਤੀ ਗਈ ਕਾਰਵਾਈ ਕਾਰਨ ਸਰਹੱਦ 'ਤੇ ਤਣਾਅ ਬਣਿਆ ਹੋਇਆ ਹੈ। ਇਸ ਦਾ ਅਸਰ ਆਸਟ੍ਰੇਲੀਆ ਨਾਲ ਜਾਰੀ ਕ੍ਰਿਕਟ ਸੀਰੀਜ਼ 'ਤੇ ਪੈਂਦਾ ਦਿਖਾਈ ਦੇ ਰਿਹਾ ਹੈ। ਸੂਤਰਾਂ ਮੁਤਾਬਕ 5 ਇੱਕ ਰੋਜਾ ਸੀਰੀਜ਼ ਦਾ ਚੌਥਾ ਅਤੇ ਪੰਜਵਾਂ ਮੈਚ ਆਪਣੀ ਨਿਰਧਾਰਤ ਥਾਂ ਤੋਂ ਬਦਲਿਆ ਜਾ ਸਕਦਾ ਹੈ।
ਚੌਥਾ ਇੱਕ ਰੋਜਾ ਮੈਚ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਈ.ਐਸ. ਬਿੰਦਰਾ ਸਟੇਡੀਅਮ 'ਚ 10 ਮਾਰਚ ਨੂੰ ਹੋਣਾ ਹੈ, ਜਦਕਿ 5ਵਾਂ ਅਤੇ ਸੀਰੀਜ਼ ਦਾ ਆਖਰੀ ਮੈਚ ਦਿੱਲੀ ਦੇ ਫ਼ਿਰੋਜ਼ ਸ਼ਾਹ ਕੋਟਲਾ ਸਟੇਡੀਅਮ 'ਚ 13 ਮਾਰਚ ਨੂੰ ਹੋਣਾ ਹੈ। ਮੋਹਾਲੀ ਸਟੇਡੀਅਮ ਚੰਡੀਗੜ੍ਹ ਏਅਰਫ਼ੋਰਸ ਬੇਸ ਤੋਂ ਸਿਰਫ਼ 11 ਕਿਲੋਮੀਟਰ ਦੀ ਦੂਰੀ 'ਤੇ ਹੈ। ਸੂਤਰਾਂ ਮੁਤਾਬਕ ਚੌਥਾ ਇੱਕ ਰੋਜਾ ਮੈਚ ਬੰਗਲੁਰੂ 'ਚ ਸ਼ਿਫ਼ਟ ਹੋ ਸਕਦਾ ਹੈ। ਜਿੱਥੇ ਦੋਵੇਂ ਟੀਮਾਂ ਵਿਚਾਲੇ ਦੂਜਾ ਟੀ20 ਮੈਚ ਖੇਡਿਆ ਗਿਆ ਸੀ। 5ਵਾਂ ਇੱਕ ਰੋਜ਼ਾ ਮੈਚ ਦਿੱਲੀ ਦੀ ਬਜਾਏ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਅਤੇ ਭਾਰਤ ਵਿਚਾਲੇ 2 ਟੀ20 ਮੈਚਾਂ ਦੀ ਲੜੀ ਤੋਂ ਬਾਅਦ 5 ਇੱਕ ਰੋਜਾ ਮੈਚਾਂ ਦੀ ਲੜੀ ਚੱਲ ਰਹੀ ਹੈ। ਇਹ ਲੜੀ 2 ਮਾਰਚ ਤੋਂ ਸ਼ੁਰੂ ਹੋਈ ਹੈ। ਇਸ ਸੀਰੀਜ਼ ਦਾ ਆਖਰੀ ਮੈਚ ਦਿੱਲੀ (13 ਮਾਰਚ) ਨੂੰ ਖੇਡਿਆ ਜਾਣਾ ਹੈ।