IND Vs AUS: ਬਾਰਿਸ਼ ਦੀ ਭੇਂਟ ਚੜ੍ਹ ਸਕਦਾ ਹੈ ਭਾਰਤ-ਆਸਟ੍ਰੇਲੀਆ ਦਾ ਦੂਜਾ ਵਨਡੇ
Saturday, Sep 23, 2023 - 02:05 PM (IST)

ਸਪੋਰਟਸ ਡੈਸਕ- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਭਲਕੇ 24 ਸਤੰਬਰ ਦਿਨ ਐਤਵਾਰ ਨੂੰ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਮੁਕਾਬਲੇ ਲਈ ਤਿਆਰ ਹਨ। ਮੋਹਾਲੀ 'ਚ ਪਹਿਲਾ ਵਨਡੇ ਜਿੱਤਣ ਵਾਲੀ ਟੀਮ ਇੰਡੀਆ ਇਸ ਮੈਚ ਨੂੰ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰਨਾ ਚਾਹੇਗੀ। ਆਸਟ੍ਰਲੀਆਈ ਟੀਮ ਦੀ ਨਜ਼ਰ ਸੀਰੀਜ਼ 'ਚ ਬਣੇ ਰਹਿਣ 'ਤੇ ਰਹੇਗੀ। ਇਸ ਮੈਚ ਤੋਂ ਪਹਿਲਾਂ ਇੱਕ ਅਜਿਹਾ ਅਪਡੇਟ ਸਾਹਮਣੇ ਆਇਆ ਹੈ ਜਿਸ ਨੇ ਪ੍ਰਸ਼ੰਸਕਾਂ ਨੂੰ ਡਰਾ ਦਿੱਤਾ ਹੈ।
ਦਰਅਸਲ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਦੂਜੇ ਵਨਡੇ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇੰਦੌਰ 'ਚ ਐਤਵਾਰ ਨੂੰ ਹੋਣ ਵਾਲਾ ਇਹ ਮੈਚ ਮੀਂਹ ਕਾਰਨ ਪ੍ਰਭਾਵਿਤ ਹੋ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਮੈਚ ਦੌਰਾਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਮੱਧ ਪ੍ਰਦੇਸ਼ ਕ੍ਰਿਕਟ ਸੰਘ (MPCA) ਨੇ ਮੈਚ ਦੌਰਾਨ ਮੀਂਹ ਨਾਲ ਨਜਿੱਠਣ ਲਈ ਖ਼ਾਸ ਪ੍ਰਬੰਧ ਕਰ ਲਏ ਹਨ।
ਇਹ ਵੀ ਪੜ੍ਹੋ : ਮੈਨੂੰ ਇਸ ਦੀ ਆਦਤ ਹੋ ਗਈ ਹੈ- 2 ਮੈਚਾਂ ਲਈ ਕਪਤਾਨੀ ਮਿਲਣ 'ਤੇ KL ਰਾਹੁਲ ਦੀ ਮਜ਼ੇਦਾਰ ਪ੍ਰਤੀਕਿਰਿਆ
ਬਾਰਿਸ਼ ਦੀ ਭੇਂਟ ਚੜ੍ਹ ਸਕਦਾ ਹੈ ਭਾਰਤ-ਆਸਟ੍ਰੇਲੀਆ ਦਾ ਦੂਜਾ ਵਨਡੇ
ਮੌਸਮ ਵਿਭਾਗ ਮੁਤਾਬਕ 24 ਸਤੰਬਰ ਨੂੰ ਹੋਣ ਵਾਲੇ ਮੈਚ ਦੌਰਾਨ ਬੱਦਲ ਛਾਏ ਰਹਿਣਗੇ। ਇਸ ਦੇ ਨਾਲ ਹੀ ਸ਼ਾਮ ਦੇ ਸਮੇਂ ਮੀਂਹ ਪੈਣ ਦੀ ਸੰਭਾਵਨਾ ਹੈ। ਇੰਦੌਰ 'ਚ ਸਵੇਰੇ ਤੂਫਾਨ ਆਉਣ ਦੀ ਵੀ ਸੰਭਾਵਨਾ ਹੈ। ਸ਼ਾਮ ਦੇ ਸਮੇਂ ਬਦੱਲ ਗਰਜਨ ਦੀ ਸੰਭਾਵਨਾ ਹੈ ਅਤੇ ਮੀਂਹ ਵੀ ਪੈ ਸਕਦਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ, ਜੋ ਦਿਨ ਚੜ੍ਹਦੇ ਹੀ ਹੌਲੀ-ਹੌਲੀ ਘੱਟ ਕੇ 24 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ।
ਇਹ ਵੀ ਪੜ੍ਹੋ : ਮੈਨੂੰ ਇਸ ਦੀ ਆਦਤ ਹੋ ਗਈ ਹੈ- 2 ਮੈਚਾਂ ਲਈ ਕਪਤਾਨੀ ਮਿਲਣ 'ਤੇ KL ਰਾਹੁਲ ਦੀ ਮਜ਼ੇਦਾਰ ਪ੍ਰਤੀਕਿਰਿਆ
ਬਾਰਿਸ਼ ਨਾਲ ਨਜਿੱਠਣ ਲਈ ਤਿਆਰ ਹੈ ਇੰਦੌਰ ਦਾ ਹੋਲਕਰ ਸਟੇਡੀਅਮ
ਮੱਧ ਪ੍ਰਦੇਸ਼ ਕ੍ਰਿਕਟ ਸੰਘ ਦੇ ਮੀਡੀਆ ਮੈਨੇਜਰ ਨੇ ਮੀਡੀਆ ਨੂੰ ਦੱਸਿਆ ਕਿ ਭਾਰਤ-ਆਸਟ੍ਰੇਲੀਆ ਮੈਚ 'ਤੇ ਬਾਰਿਸ਼ ਦਾ ਸਾਇਆ ਹੋਣ ਕਾਰਨ ਅਸੀਂ ਕੁਝ ਖ਼ਾਸ ਪ੍ਰਬੰਧ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬਰਸਾਤ ਦੇ ਮੱਦੇਨਜ਼ਰ ਇਸ ਸਟੇਡੀਅਮ ਦੀ ਨਿਕਾਸੀ ਵਿਵਸਥਾ ਨੂੰ ਸੁਧਾਰਿਆ ਗਿਆ ਹੈ। ਪਿੱਚ ਅਤੇ ਫੀਲਡ ਨੂੰ ਕਵਰ ਕਰਨ ਲਈ ਨਵੇਂ ਕਵਰ ਵੀ ਖਰੀਦੇ ਗਏ ਹਨ।
ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8