IND vs AUS: ਰੱਦ ਹੋ ਸਕਦੈ ਪਹਿਲਾ ਵਨਡੇ ਮੈਚ, ਸਾਹਮਣੇ ਆਈ ਵੱਡੀ ਅਪਡੇਟ
Saturday, Oct 18, 2025 - 03:33 PM (IST)

ਪਰਥ- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਵਨਡੇ ਮੈਚ (India vs Australia 1st ODI) ਐਤਵਾਰ, 19 ਅਕਤੂਬਰ ਨੂੰ ਪਰਥ ਦੇ ਆਪਟਸ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਇਸ ਮੈਚ ਲਈ ਪਰਥ ਵਿੱਚ ਜ਼ੋਰਦਾਰ ਅਭਿਆਸ ਕਰ ਰਹੀ ਹੈ। ਦਰਅਸਲ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਲੰਬੇ ਸਮੇਂ ਬਾਅਦ ਇਸ ਸੀਰੀਜ਼ ਨਾਲ ਕ੍ਰਿਕਟ ਦੇ ਮੈਦਾਨ ਵਿੱਚ ਵਾਪਸੀ ਕਰ ਰਹੇ ਹਨ। ਜਿਸ ਕਾਰਨ ਪ੍ਰਸ਼ੰਸਕਾਂ ਵਿੱਚ ਇਸ ਸੀਰੀਜ਼ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ, ਇਸ ਮੈਚ 'ਤੇ ਮੀਂਹ ਦਾ ਖ਼ਤਰਾ ਮੰਡਰਾ ਰਿਹਾ ਹੈ, ਜਿਸ ਕਾਰਨ ਪ੍ਰਸ਼ੰਸਕਾਂ ਦੀ ਚਿੰਤਾ ਵਧਣੀ ਸ਼ੁਰੂ ਹੋ ਗਈ ਹੈ। ਮੌਸਮ ਨੂੰ ਲੈ ਕੇ ਸਾਹਮਣੇ ਆਈ ਤਾਜ਼ਾ ਰਿਪੋਰਟ ਚੰਗੀ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਪੁੱਤ ਅਭਿਸ਼ੇਕ ਸ਼ਰਮਾ ਨੇ ਰਚਿਆ ਇਤਿਹਾਸ, ICC ਨੇ ਲੋਹਾ ਮੰਨ ਕੇ ਵੱਕਾਰੀ ਐਵਾਰਡ ਨਾਲ ਕੀਤਾ ਸਨਮਾਨਿਤ
ਕੀ ਪਹਿਲਾ ਵਨਡੇ ਮੈਚ ਹੋ ਜਾਵੇਗਾ ਰੱਦ?
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਵਨਡੇ ਮੈਚ ਪਰਥ ਵਿੱਚ ਖੇਡਿਆ ਜਾਣਾ ਹੈ। ਐਕਿਊਵੈਦਰ (AccuWeather) ਦੀ ਰਿਪੋਰਟ ਮੁਤਾਬਕ, ਐਤਵਾਰ ਨੂੰ ਪਰਥ ਵਿੱਚ ਮੀਂਹ ਪੈਣ ਦੀ ਸੰਭਾਵਨਾ 63% ਤੱਕ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ, ਮੈਚ ਦੇ ਸਮੇਂ ਦੌਰਾਨ ਮੀਂਹ ਦੀ 36% ਸੰਭਾਵਨਾ ਹੈ। ਅਜਿਹੇ ਵਿੱਚ ਮੀਂਹ ਕਾਰਨ ਮੈਚ ਪ੍ਰਭਾਵਿਤ ਹੋ ਸਕਦਾ ਹੈ ਅਤੇ ਇਸ ਦੌਰਾਨ ਕਈ ਵਾਰ ਰੁਕਾਵਟ ਦੇਖਣ ਨੂੰ ਮਿਲ ਸਕਦੀਆਂ ਹਨ। ਮੀਂਹ ਕਾਰਨ ਬੱਲੇਬਾਜ਼ਾਂ ਨੂੰ ਵੀ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਟਾਸ ਹੋਵੇਗਾ ਅਹਿਮ
ਮੀਂਹ ਕਾਰਨ ਟਾਸ 'ਤੇ ਵੀ ਅਸਰ ਪੈ ਸਕਦਾ ਹੈ। ਵੈਸੇ ਤਾਂ ਟਾਸ ਭਾਰਤੀ ਸਮੇਂ ਅਨੁਸਾਰ ਸਵੇਰੇ 8:30 ਵਜੇ ਹੋਣਾ ਤੈਅ ਹੈ, ਪਰ ਜੇਕਰ ਮੈਚ ਤੋਂ ਪਹਿਲਾਂ ਮੀਂਹ ਪੈਂਦਾ ਹੈ, ਤਾਂ ਟਾਸ ਦੇ ਸਮੇਂ ਵਿੱਚ ਵੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਇਸ ਮੈਚ ਵਿੱਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੇਗੀ। ਇਸ ਦਾ ਕਾਰਨ ਇਹ ਹੈ ਕਿ ਮੈਚ ਦੀ ਸ਼ੁਰੂਆਤ ਵਿੱਚ ਪੱਥ ਦੀ ਪਿੱਚ ਤੇਜ਼ ਗੇਂਦਬਾਜ਼ਾਂ ਨੂੰ ਕਾਫੀ ਉਛਾਲ ਅਤੇ ਸਵਿੰਗ ਪ੍ਰਦਾਨ ਕਰਦੀ ਹੈ, ਜੋ ਬੱਲੇਬਾਜ਼ਾਂ ਲਈ ਮੁਸ਼ਕਲ ਪੈਦਾ ਕਰ ਸਕਦੀ ਹੈ। ਇਸ ਲਈ, ਦੋਵੇਂ ਟੀਮਾਂ ਦੇ ਕਪਤਾਨ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਨਾ ਚਾਹੁਣਗੇ।
ਇਹ ਵੀ ਪੜ੍ਹੋ : ਭਾਰਤ ਛੱਡ ਵਿਦੇਸ਼ ਰਵਾਨਾ ਹੋਏ ਵਿਰਾਟ ਕੋਹਲੀ, ਭਰਾ ਨੂੰ ਸੌਂਪ ਗਏ ਕਰੋੜਾਂ ਦੀ ਜਾਇਦਾਦ, ਜਾਣੋ ਵਜ੍ਹਾ
ਪਰਥ ਵਿੱਚ ਆਸਟ੍ਰੇਲੀਆ ਦਾ ਰਿਕਾਰਡ ਸ਼ਾਨਦਾਰ
ਪਰਥ ਦੇ ਆਪਟਸ ਸਟੇਡੀਅਮ ਵਿੱਚ ਆਸਟ੍ਰੇਲੀਆ ਦਾ ਵਨਡੇ ਵਿੱਚ ਰਿਕਾਰਡ ਕਾਫੀ ਸ਼ਾਨਦਾਰ ਰਿਹਾ ਹੈ। ਕੰਗਾਰੂ ਟੀਮ ਇਸ ਮੈਦਾਨ 'ਤੇ ਅਜੇ ਤੱਕ ਇੱਕ ਵੀ ਮੈਚ ਨਹੀਂ ਹਾਰੀ ਹੈ। ਆਸਟ੍ਰੇਲੀਆ ਨੇ ਇੱਥੇ 3 ਵਨਡੇ ਮੈਚ ਖੇਡੇ ਹਨ ਅਤੇ ਸਾਰੇ ਮੈਚਾਂ ਵਿੱਚ ਜਿੱਤ ਹਾਸਲ ਕੀਤੀ ਹੈ। ਜਦਕਿ ਟੀਮ ਇੰਡੀਆ ਨੇ ਇੱਥੇ ਇੱਕ ਵੀ ਵਨਡੇ ਮੈਚ ਨਹੀਂ ਖੇਡਿਆ ਹੈ।