IND v AUS : ਗਾਬਾ ਟੈਸਟ ’ਚ ਗੇਂਦਬਾਜ਼ੀ ਕਰਨ ਉਤਰੇ ਰੋਹਿਤ ਸ਼ਰਮਾ (ਵੀਡੀਓ)

1/15/2021 8:31:03 PM

ਬਿ੍ਰਸਬੇਨ- ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਗਾਬਾ ਦੇ ਮੈਦਾਨ ’ਤੇ ਗੇਂਦਬਾਜ਼ੀ ਕਰਦੇ ਹੋਏ ਦਿਖੇ। ਦਰਅਸਲ ਭਾਰਤੀ ਟੀਮ ਵਲੋਂ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਸੱਟ ਦੇ ਕਾਰਨ ਪੂਰਾ ਓਵਰ ਨਹੀਂ ਕਰਵਾ ਸਕੇ ਸਨ ਅਤੇ ਓਵਰ ਦੀ ਸਿਰਫ ਇਕ ਗੇਂਦ ਰਹਿ ਗਈ ਸੀ। ਇਸ ਨੂੰ ਪੂਰਾ ਕਰਨ ਦੇ ਲਈ ਕਪਤਾਨ ਅਜਿੰਕਯ ਰਹਾਣੇ ਨੇ ਰੋਹਿਤ ਸ਼ਰਮਾ ਨੂੰ ਗੇਂਦ ਸੌਂਪੀ। ਰੋਹਿਤ ਨੇ ਮੀਡੀਅਮ ਪੇਸ ਗੇਂਦ ਸੁੱਟੀ, ਜਿਸ ’ਤੇ ਬੱਲੇਬਾਜ਼ ਨੇ ਇਕ ਦੌੜ ਹਾਸਲ ਕੀਤੀ। ਰੋਹਿਤ ਦੀ ਗੇਂਦਬਾਜ਼ੀ ਕਰਦੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਖੂਬ ਵਾਇਰਲ ਹੋ ਰਹੀ ਹੈ।


ਆਈ. ਪੀ. ਐੱਲ. ’ਚ ਹਾਸਲ ਕਰ ਚੁੱਕੇ ਹਨ ਹੈਟ੍ਰਿਕ
ਰੋਹਿਤ ਸ਼ਰਮਾ ਬਹੁਤ ਘੱਟ ਗੇਂਦਬਾਜ਼ੀ ਕਰਦੇ ਹਨ ਪਰ ਆਈ. ਪੀ. ਐੱਲ. ’ਚ ਉਸਦੇ ਨਾਂ ’ਤੇ ਹੈਟ੍ਰਿਕ ਵੀ ਦਰਜ ਹੈ। ਰੋਹਿਤ ਨੇ 2009 ’ਚ ਡੈੱਕਨ ਚਾਰਜਰਸ ਵਲੋਂ ਖੇਡਦੇ ਹੋਏ ਮੁੰਬਈ ਇੰਡੀਅਨਜ਼ ਵਿਰੁੱਧ ਗੇਂਦਬਾਜ਼ੀ ਕੀਤੀ ਸੀ। ਇਸ ਮੈਚ ਦੌਰਾਨ ਉਨ੍ਹਾਂ ਨੇ ਹੈਟ੍ਰਿਕ ਲਗਾਉਣ ’ਚ ਸਫਲਤਾ ਹਾਸਲ ਕੀਤੀ। ਟੈਸਟ ’ਚ ਪਹਿਲੇ ਦਿਨ ਆਸਟਰੇਲੀਆ ਨੇ ਪੰਜ ਵਿਕਟਾਂ ’ਤੇ 274 ਦੌੜਾਂ ਬਣਾ ਲਈਆਂ ਹਨ। 

PunjabKesari


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor Gurdeep Singh