ਭਾਰਤ-ਬ੍ਰਿਟੇਨ ਪ੍ਰੋ ਲੀਗ ਹਾਕੀ ਮੁਕਾਬਲਾ ਮੁਲਤਵੀ

Wednesday, Apr 21, 2021 - 07:57 PM (IST)

ਲੁਸਾਨੇ - ਭਾਰਤ ਅਤੇ ਬ੍ਰਿਟੇਨ ’ਚ 8 ਅਤੇ 9 ਮਈ ਨੂੰ ਹੋਣ ਵਾਲਾ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਹਾਕੀ ਮੁਕਾਬਲਾ ਮੁਲਤਵੀ ਕਰ ਦਿੱਤਾ ਗਿਆ ਹੈ। ਬ੍ਰਿਟਿਸ਼ ਸਰਕਾਰ ਨੇ ਭਾਰਤ ਨੂੰ ਉਸ ਦੇ ਇੱਥੇ ਵੱਧਦੇ ਹੋਏ ਕੋਰੋਨਾ ਮਾਮਲਿਆਂ ਕਾਰਣ ਅਜਿਹੇ ਦੇਸ਼ਾਂ ਦੀ ਲਾਲ ਸੂਚੀ ’ਚ ਪਾ ਦਿੱਤਾ ਹੈ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ’ਚ ਪ੍ਰੋ ਲੀਗ ਮੈਚਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ। ਐੱਫ. ਆਈ. ਐੱਚ., ਹਾਕੀ ਇੰਡੀਆ ਅਤੇ ਗ੍ਰੇਟ ਬ੍ਰਿਟੇਨ ਹਾਕੀ ਸਥਿਤੀ ਦੀ ਨਿਗਰਾਨੀ ਰੱਖ ਰਹੇ ਹਨ ਤਾਂਕਿ ਸਥਿਤੀ ਸੁਧਰਨ ’ਤੇ ਇਨ੍ਹਾਂ ਮੈਚਾਂ ਨੂੰ ਦੁਬਾਰਾ ਨਿਰਧਾਰਤ ਕੀਤਾ ਜਾ ਸਕੇ।

ਇਹ ਖ਼ਬਰ ਪੜ੍ਹੋ - ਰਾਹੁਲ ਸਭ ਤੋਂ ਤੇਜ਼ 5 ਹਜ਼ਾਰ ਦੌੜਾਂ ਬਣਾਉਣ ਵਾਲੇ ਬਣੇ ਬੱਲੇਬਾਜ਼, ਬਣਾਏ ਇਹ ਰਿਕਾਰਡ


ਭਾਰਤ ਇਸ ਦੇ ਬਾਵਜੂਦ ਯੂਰਪ ਦਾ ਦੌਰਾ ਕਰੇਗਾ ਤਾਂਕਿ ਉਹ ਸਪੇਨ (15-16 ਮਈ) ਅਤੇ ਜਰਮਨੀ (22-23 ਮਈ) ਖਿਲਾਫ ਪ੍ਰੋ ਲੀਗ ਦੇ ਮੈਚਾਂ ਨੂੰ ਖੇਡ ਸਕੇ ਜਦੋਂ ਕਿ ਬ੍ਰਿਟੇਨ ਜਰਮਨੀ (12-13 ਮਈ), ਅਮਰੀਕਾ (ਮਹਿਲਾ, 22-23 ਮਈ) ਅਤੇ ਸਪੇਨ (ਪੁਰਸ਼, 22-23 ਮਈ) ਦੀ ਮੇਜ਼ਬਾਨੀ ਕਰੇਗਾ। ਇਸ ’ਚ ਆਸਟਰੇਲੀਆ ਅਤੇ ਨਿਊਜ਼ੀਲੈਂਡ ਉਨ੍ਹਾਂ ’ਚ ਮੈਚਾਂ ਨੂੰ ਕਰਵਾਉਣ ਦੀ ਤਰੀਕ ਲੱਭਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News