ਵੈਸਟ ਇੰਡੀਜ਼ ਨੇ ਜਿੱਤਿਆ ਪਹਿਲਾ T-20 ਮੁਕਾਬਲਾ, ਭਾਰਤ ਨੇ 4 ਦੌੜਾਂ ਤੋਂ ਗੁਆਇਆ ਮੁਕਾਬਲਾ
Thursday, Aug 03, 2023 - 11:57 PM (IST)
ਸਪੋਰਟਸ ਡੈਸਕ: ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ T-20 ਮੁਕਾਬਲੇ ਵਿਚ ਭਾਰਤ ਨੂੰ 4 ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮੇਜ਼ਬਾਨ ਵੈਸਟ ਇੰਡੀਜ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 149 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿਚ ਭਾਰਤ 145 ਦੌੜਾਂ ਹੀ ਬਣਾ ਸਕੀ।
ਇਹ ਖ਼ਬਰ ਵੀ ਪੜ੍ਹੋ - 11ਵੀਂ ਦੇ ਵਿਦਿਆਰਥੀ ਨੇ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ, 8 ਸਾਲਾ ਮਾਸੂਮ ਦੀ ਹਾਲਤ ਵੇਖ ਮਾਂ ਦਾ ਨਿਕਲਿਆ ਤ੍ਰਾਹ
ਯਜੁਵੇਂਦਰ ਚਹਿਲ ਨੇ ਇੱਕੋ ਓਵਰ ਵਿਚ 2 ਵਿਕਟਾਂ ਲੈ ਕੇ ਵੈਸਟ ਇੰਡੀਜ਼ ਨੂੰ ਦੋਹਰਾ ਝਟਕਾ ਦਿੱਤਾ ਸੀ। ਉਸ ਤੋਂ ਬਾਅਦ ਕੁਲਦੀਪ ਯਾਦਵ ਨੇ ਵੀ ਜੋਨਸਨ ਚਾਲਰਜ਼ ਨੂੰ ਜਲਦੀ ਆਊਟ ਕਰ ਦਿੱਤਾ। ਪਰ ਇਸ ਮਗਰੋਂ ਨਿਕਲਸ ਪੂਰਨ (41) ਤੇ ਰੋਵਮੈਨ ਪੋਵੇਲ (48) ਨੇ ਸ਼ਾਨਦਾਰ ਪਾਰੀਆਂ ਖੇਡੀਆਂ। ਇਨ੍ਹਾਂ ਪਾਰੀਆਂ ਸਦਕਾ ਵੈਸਟ ਇੰਡੀਜ਼ ਨੇ ਨਿਰਧਾਰਿਤ 20 ਓਵਰਾਂ ਵਿਚ 149 ਦੌੜਾਂ ਬਣਾ ਲਈਆਂ। ਭਾਰਤ ਵੱਲੋਂ ਅਰਸ਼ਦੀਪ ਸਿੰਘ ਅਤੇ ਯਜੁਵੇਂਦਰ ਚਹਿਲ ਨੇ 2-2 ਅਤੇ ਹਾਰਦਿਕ ਪੰਡਯਾ ਤੇ ਕੁਲਦੀਪ ਯਾਦਵ ਨੇ 1-1 ਵਿਕਟ ਆਪਣੇ ਨਾਂ ਕੀਤੀ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਤੋਂ ਸਸਪੈਂਡ ਕੀਤੇ ਜਾਣ ਮਗਰੋਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਦਾ ਪਹਿਲਾ ਬਿਆਨ
150 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 3 ਅਤੇ ਈਸ਼ਾਨ ਕਿਸ਼ਨ 6 ਦੌੜਾਂ ਬਣਾ ਕੇ ਆਊਟ ਹੋ ਗਏ। ਹਾਲਾਂਕਿ ਸੂਰਿਆਕੁਮਾਰ ਯਾਦਵ (21) ਅਤੇ ਤਿਲਕ ਵਰਮਾ (39) ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਟੀਮ ਨੂੰ ਟੀਚੇ ਦੇ ਕਰੀਬ ਨਹੀਂ ਪਹੁੰਚਾ ਸਕੇ। ਉਨ੍ਹਾਂ ਮਗਰੋਂ ਕੋਈ ਬੱਲੇਬਾਜ਼ ਵੀ ਚੰਗੀ ਪਾਰੀ ਨਹੀਂ ਖੇਡ ਸਕਿਆ। ਇਸ ਤਰ੍ਹਾਂ ਭਾਰਤੀ ਟੀਮ ਨਿਰਧਾਰਿਤ 20 ਓਵਰਾਂ ਵਿਚ 9 ਵਿਕਟਾਂ ਗੁਆ ਕੇ 145 ਦੌੜਾਂ ਹੀ ਬਣਾ ਸਕੀ ਤੇ 4 ਦੌੜਾਂ ਨਾਲ ਇਹ ਮੁਕਾਬਲਾ ਹਾਰ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8