ਜਗਦੀਸ਼ਨ ਦਾ ਸੈਂਕੜਾ, ਤਿਲਕ ਦੀ ਦਮਦਾਰ ਵਾਪਸੀ, T20 WC ਤੋਂ ਪਹਿਲਾਂ IND-A ਨੇ USA ਨੂੰ ਹਰਾਇਆ

Tuesday, Feb 03, 2026 - 01:25 PM (IST)

ਜਗਦੀਸ਼ਨ ਦਾ ਸੈਂਕੜਾ, ਤਿਲਕ ਦੀ ਦਮਦਾਰ ਵਾਪਸੀ, T20 WC ਤੋਂ ਪਹਿਲਾਂ IND-A ਨੇ USA ਨੂੰ ਹਰਾਇਆ

ਸਪੋਰਟਸ ਡੈਸਕ : ਟੀ-20 ਵਿਸ਼ਵ ਕੱਪ 2026 ਦੀਆਂ ਤਿਆਰੀਆਂ ਦੇ ਮੱਦੇਨਜ਼ਰ ਖੇਡੇ ਗਏ ਇੱਕ ਹਾਈ-ਸਕੋਰਿੰਗ ਅਭਿਆਸ ਮੈਚ ਵਿੱਚ ਭਾਰਤ-ਏ ਨੇ ਸੰਯੁਕਤ ਰਾਜ ਅਮਰੀਕਾ (USA) ਨੂੰ 38 ਦੌੜਾਂ ਨਾਲ ਹਰਾ ਕੇ ਆਪਣੀ ਤਾਕਤ ਦਾ ਲੋਹਾ ਮੰਨਵਾਇਆ ਹੈ। ਇਸ ਮੈਚ ਵਿੱਚ ਭਾਰਤੀ ਟੀਮ ਪ੍ਰਬੰਧਨ ਲਈ ਸਭ ਤੋਂ ਵੱਡੀ ਰਾਹਤ ਦੀ ਖ਼ਬਰ ਸਟਾਰ ਬੱਲੇਬਾਜ਼ ਤਿਲਕ ਵਰਮਾ ਦੀ ਸਫਲ ਵਾਪਸੀ ਰਹੀ। ਪੇਟ ਦੀ ਸਰਜਰੀ ਤੋਂ ਬਾਅਦ ਵਾਪਸੀ ਕਰ ਰਹੇ ਤਿਲਕ ਵਰਮਾ ਨੇ ਨਾ ਸਿਰਫ਼ ਬੱਲੇ ਨਾਲ 24 ਗੇਂਦਾਂ ਵਿੱਚ 38 ਦੌੜਾਂ ਬਣਾਈਆਂ, ਬਲਕਿ ਫੀਲਡਿੰਗ ਵਿੱਚ ਇੱਕ ਸ਼ਾਨਦਾਰ ਕੈਚ ਫੜ ਕੇ ਅਤੇ ਗੇਂਦਬਾਜ਼ੀ ਵਿੱਚ ਇੱਕ ਵਿਕਟ ਲੈ ਕੇ ਆਪਣੀ ਪੂਰੀ ਫਿਟਨੈੱਸ ਸਾਬਤ ਕਰ ਦਿੱਤੀ ਹੈ।

ਐਨ. ਜਗਦੀਸ਼ਨ ਅਤੇ ਆਯੁਸ਼ ਬਦੋਨੀ ਦਾ ਬੱਲੇ ਨਾਲ ਕਹਿਰ 
ਪਹਿਲਾਂ ਬੱਲੇਬਾਜ਼ੀ ਕਰਦਿਆਂ ਤਾਮਿਲਨਾਡੂ ਦੇ ਵਿਕਟਕੀਪਰ-ਬੱਲੇਬਾਜ਼ ਐਨ. ਜਗਦੀਸ਼ਨ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਗਾ ਕੇ ਅਮਰੀਕੀ ਗੇਂਦਬਾਜ਼ਾਂ ਦੇ ਪਸੀਨੇ ਛੁਡਾ ਦਿੱਤੇ। ਜਗਦੀਸ਼ਨ ਨੇ ਮਹਿਜ਼ 55 ਗੇਂਦਾਂ ਵਿੱਚ 11 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 104 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਕਪਤਾਨ ਆਯੁਸ਼ ਬਦੋਨੀ ਨੇ ਵੀ ਆਪਣੇ ਹਮਲਾਵਰ ਅੰਦਾਜ਼ ਨੂੰ ਜਾਰੀ ਰੱਖਦਿਆਂ ਸਿਰਫ਼ 24 ਗੇਂਦਾਂ ਵਿੱਚ 60 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡੀ, ਜਿਸ ਕਾਰਨ ਭਾਰਤ-ਏ ਇੱਕ ਵਿਸ਼ਾਲ ਸਕੋਰ ਖੜ੍ਹਾ ਕਰਨ ਵਿੱਚ ਸਫਲ ਰਿਹਾ।

ਰਵੀ ਬਿਸ਼ਨੋਈ ਦੀ ਘਾਤਕ ਗੇਂਦਬਾਜ਼ੀ ਅਤੇ USA ਦੀ ਜੁਝਾਰੂ ਖੇਡ
ਟੀਚੇ ਦਾ ਪਿੱਛਾ ਕਰਨ ਉਤਰੀ ਅਮਰੀਕਾ ਦੀ ਟੀਮ ਨੇ ਵੀ ਸਪਾਟ ਪਿੱਚ 'ਤੇ ਜੁਝਾਰੂ ਖੇਡ ਦਿਖਾਈ ਅਤੇ 200 ਦੌੜਾਂ ਬਣਾਈਆਂ। ਅਮਰੀਕਾ ਵੱਲੋਂ ਭਾਰਤੀ ਮੂਲ ਦੇ ਬੱਲੇਬਾਜ਼ ਸੰਜੇ ਕ੍ਰਿਸ਼ਨਮੂਰਤੀ ਨੇ 18 ਗੇਂਦਾਂ ਵਿੱਚ 41 ਦੌੜਾਂ ਬਣਾ ਕੇ ਭਾਰਤੀ ਗੇਂਦਬਾਜ਼ਾਂ ਨੂੰ ਵਖਤ ਪਾਇਆ, ਪਰ ਲੈੱਗ ਸਪਿਨਰ ਰਵੀ ਬਿਸ਼ਨੋਈ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3 ਵਿਕਟਾਂ ਝਟਕਾ ਕੇ ਅਮਰੀਕਾ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਤੇਜ਼ ਗੇਂਦਬਾਜ਼ ਮਯੰਕ ਯਾਦਵ ਹਾਲਾਂਕਿ ਕੁਝ ਮਹਿੰਗੇ ਸਾਬਤ ਹੋਏ ਅਤੇ 3 ਓਵਰਾਂ ਵਿੱਚ 37 ਦੌੜਾਂ ਦਿੱਤੀਆਂ।


author

Tarsem Singh

Content Editor

Related News