ਇਸ਼ਾਂਤ ਤੇ ਉਨ੍ਹਾਂ ਦੀ ਪਤਨੀ ਦੀ ਗੱਲਬਾਤ ''ਚ ਇਸ ਸ਼ਖਸ ਨੂੰ ਦਖਲ ਦੇਣਾ ਪਿਆ ਇੰਝ ਭਾਰੀ

01/20/2018 3:14:33 PM

ਨਵੀਂ ਦਿੱਲੀ, (ਬਿਊਰੋ)— ਟੀਮ ਇੰਡੀਆ ਦੱਖਣੀ ਅਫਰੀਕੀ ਦੌਰੇ 'ਤੇ ਹੈ । ਤੀਜਾ ਟੈਸਟ ਮੈਚ ਜੋਹਾਨਿਸਬਰਗ 'ਚ ਖੇਡਿਆ ਜਾਣਾ ਹੈ। ਟੀਮ ਇੰਡੀਆ ਦੀ ਸਾਊਥ ਅਫਰੀਕਾ 'ਚ ਪਿਛਲੇ 2 ਟੈਸਟ ਮੈਚਾਂ 'ਚ ਮਿਲੀ ਸ਼ਰਮਨਾਕ ਹਾਰ ਤੋਂ ਨਾ ਸਿਰਫ ਕ੍ਰਿਕਟ ਦਿੱਗਜ ਸਗੋਂ ਪ੍ਰਸ਼ੰਸਕ ਵੀ ਕਾਫੀ ਨਾਰਾਜ਼ ਹਨ।

ਟੀਮ ਇੰਡੀਆ ਦੀ ਅਫਰੀਕਾ 'ਚ ਹਾਰ ਤੋਂ ਨਿਰਾਸ਼ ਫੈਨਸ ਦੀ ਨਾਰਾਜ਼ਗੀ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਇਸ਼ਾਂਤ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਪ੍ਰਤਿਮਾ ਸਿੰਘ ਦੇ ਵਿਚਾਲੇ ਸੋਸ਼ਲ ਮੀਡੀਆ 'ਤੇ ਹੋ ਰਹੀ ਗੱਲਬਾਤ 'ਚ ਇਕ ਸ਼ਖਸ ਨੇ ਆਪਣਾ ਦਖਲ ਦੇ ਦਿੱਤਾ। ਪਰ ਇਸ ਦਖਲ ਨਾਲ ਇਸ਼ਾਂਤ ਕਾਫੀ ਨਾਰਾਜ਼ ਹੋ ਗਏ ਅਤੇ ਫੈਨ ਨੂੰ ਉਸ ਦੀ ਬਦਤਮੀਜ਼ੀ ਦਾ ਕਰਾਰਾ ਜਵਾਬ ਦਿੱਤਾ। 

ਦਰਅਸਲ, ਇਸ਼ਾਂਤ ਸ਼ਰਮਾ ਦੀ ਪਤਨੀ ਪ੍ਰਤਿਮਾ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ 'ਚ ਪ੍ਰਤਿਮਾ ਦੀ ਅੱਖ ਦੇ ਉੱਪਰ ਇਕ ਸੱਟ ਲੱਗੀ ਹੋਈ ਹੈ, ਜਿਸ 'ਤੇ ਉਨ੍ਹਾਂ ਨੇ ਬੈਂਡੇਜ ਲਗਾਈ ਹੋਈ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ- ਇਹ ਸੱਟ ਇਕ ਖਿਡਾਰਨ ਦੀ ਨਿਸ਼ਾਨੀ ਹੈ। ਜ਼ਿਕਰਯੋਗ ਹੈ ਕਿ ਇਸ਼ਾਂਤ ਸ਼ਰਮਾ ਦੀ ਪਤਨੀ ਪ੍ਰਤਿਮਾ ਇਕ ਨੈਸ਼ਨਲ ਲੈਵਲ ਦੀ ਬਾਸਕਟਬਾਲ ਪਲੇਅਰ ਹੈ।

 

 

A post shared by Pratima singh (@pratima0808) on


ਪ੍ਰਤਿਮਾ ਦੀ ਇਸ ਪੋਸਟ 'ਤੇ ਇਸ਼ਾਂਤ ਨੇ ਵੀ ਕੁਮੈਂਟ ਕੀਤਾ। ਇਸ਼ਾਂਤ ਨੇ ਆਪਣਾ ਪਿਆਰ ਜਤਾਉਂਦੇ ਹੋਏ ਪੋਸਟ 'ਤੇ ਕੁਮੈਂਟ ਕੀਤਾ- ਵਿਨਰ...ਦੇਖ ਕੇ ਖੇਡੋ, ਕਿਉਂ ਸਾਊਥ ਅਫਰੀਕਾ 'ਚ ਟੈਂਸ਼ਨ ਦੇ ਰਹੀ ਹੋ। ਇਸ ਤੋਂ ਬਾਅਦ ਇਸ਼ਾਂਤ ਅਤੇ ਪ੍ਰਤਿਮਾ ਵਿਚਾਲੇ ਕਾਫੀ ਗੱਲਾਂ ਹੋਈਆਂ।

ਇਸ ਤੋਂ ਬਾਅਦ ਪ੍ਰਤਿਮਾ ਨੇ ਕਿਹਾ, ਰਾਜਪੂਤ ਨੂੰ ਸੱਟ ਨਹੀਂ ਲਗਦੀ, ਸੱਟ ਨੂੰ ਰਾਜਪੂਤ ਲਗਦਾ ਹੈ। ਤੁਸੀਂ ਚਿੰਤਾ ਨਾ ਕਰੋ ਪਿਆਰ। ਇਸ ਤੋਂ ਬਾਅਦ ਇਸ਼ਾਂਤ ਨੇ ਕਿਹਾ- ਬੇਬੀ ਇਹ ਭਾਸ਼ਨਬਾਜ਼ੀ ਬੰਦ ਕਰੋ। ਅਤੇ ਤੂੰ ਕਦੋਂ ਮਰੇਗੀ? ਇਸ 'ਤੇ ਪ੍ਰਤਿਮਾ ਨੇ ਕਿਹਾ- ਮਰਾਂਗੀ? ਤੁਸੀਂ ਕਿਉਂ ਚਾਹੁੰਦੇ ਹੋ ਮੈਂ ਮਰਾਂ?

ਇਸ ਤੋਂ ਥੋੜ੍ਹੀ ਦੇਰ ਬਾਅਦ ਪ੍ਰਤਿਮਾ ਨੇ ਕਿਹਾ- ਮੈਂ ਸਮਝ ਗਈ ਕਿ ਤੁਸੀਂ ਕੀ ਚਾਹੁੰਦੇ ਹੋ। ਮਾਰੇਗੀ? ਮੈਂ ਕਿਸੇ ਨੂੰ ਮਾਰ ਨਹੀਂ ਸਕਦੀ। ਮੈਂ ਡਰਟੀ ਪਲੇਅਰ ਨਹੀਂ ਹਾਂ।


ਪਤੀ-ਪਤਨੀ ਦੀ ਇਸ ਗੱਲਬਾਤ 'ਚ ਅਚਾਨਕ ਇਕ ਸ਼ਖਸ ਆ ਗਿਆ। ਇਸ ਸ਼ਖਸ ਨੇ ਪ੍ਰਤਿਮਾ ਦੀ ਪੋਸਟ 'ਤੇ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਸ਼ਖਸ ਦੇ ਉਲਟੇ-ਸਿੱਧੇ ਕੁਮੈਂਟਸ ਦੇਖ ਕੇ ਇਸ਼ਾਂਤ ਸ਼ਰਮਾ ਕਾਫੀ ਨਾਰਾਜ਼ ਹੋ ਗਏ। ਇਸ਼ਾਂਤ ਨੇ ਇਸ ਸ਼ਖਸ ਨੂੰ ਖੂਬ ਝਾੜ ਪਾਈ। ਇਸ਼ਾਂਤ ਨੇ ਇਸ ਸ਼ਖਸ ਨੂੰ ਜਵਾਬ ਦਿੰਦੇ ਹੋਏ ਲਿਖਿਆ- ਬੇਟਾ ਤੂੰ ਆਪਣਾ ਵੇਖ!!! ਅਤੇ ਘੱਟ ਬੋਲ ਸਵੇਰੇ-ਸਵੇਰੇ ਦਿਮਾਗ ਖਰਾਬ ਕਰੇਗਾ ਤਾਂ ਇੰਡੀਆ ਆ ਕੇ ਤੇਰੇ ਤੋਂ ਹੀ ਹਿਸਾਬ ਲਵਾਂਗਾ। ਜੇਕਰ ਇੰਨੀ ਹੀ ਟੈਂਸ਼ਨ ਹੈ ਤਾਂ ਜਾ ਮੰਦਰ ਅਤੇ ਪ੍ਰਸ਼ਾਦ ਚੜਾ ਕਿ ਅਸੀਂ ਹਾਰੀਏ ਨਾ। ਨਹੀਂ ਤਾਂ ਚੁੱਪ ਬੈਠ ਮੰਮੀ ਦੀ ਗੋਦ 'ਚ ਅਤੇ ਕੁਮੈਂਟ ਕਰ।

ਪ੍ਰਤਿਮਾ ਨੇ ਵੀ ਇਸ ਸ਼ਖਸ ਨੂੰ ਆਪਣਾ ਕੰਮ ਕਰਨ ਦੀ ਹਿਦਾਇਤ ਦੇ ਦਿੱਤੀ। ਪ੍ਰਤਿਮਾ ਨੇ ਲਿਖਿਆ- ਕਿਉਂ ਤੁਸੀਂ ਸਾਡੇ ਦੋਹਾਂ ਵਿਚਾਲੇ ਬੋਲ ਰਹੇ ਹੋ। ਆਪਣਾ ਕੰਮ ਕਰੋ ਜਾ ਕੇ।


ਇਸ਼ਾਂਤ ਅਤੇ ਪ੍ਰਤਿਮਾ ਨੇ ਇਸ ਸ਼ਖਸ ਨੂੰ ਅਜਿਹਾ ਕਰਾਰਾ ਜਵਾਬ ਦਿੱਤਾ ਕਿ ਉਸ ਨੂੰ ਆਪਣਾ ਕੁਮੈਂਟ ਹੀ ਡਿਲੀਟ ਕਰਨਾ ਪੈ ਗਿਆ।


Related News