ਅੰਡਰ-13 ਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ''ਚ 4 ਖਿਡਾਰੀ ਸਾਂਝੀ ਬੜ੍ਹਤ ''ਤੇ

06/24/2017 12:31:35 AM

ਜਲੰਧਰ (ਨਿਖਲੇਸ਼ ਜੈਨ)—ਅੰਡਰ-13 ਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਦੇ 4 ਰਾਊਂਡ ਤੋਂ ਬਾਅਦ ਬਾਲਕ ਤੇ ਬਾਲਿਕਾ ਦੋਵਾਂ ਵਰਗਾਂ 'ਚ 4 ਖਿਡਾਰੀ 4 ਅੰਕ ਬਣਾ ਕੇ ਸਾਂਝੀ ਬੜ੍ਹਤ 'ਤੇ ਆ ਗਏ ਹਨ ਤੇ ਆਉਣ ਵਾਲੇ 2 ਰਾਊਂਡ 'ਚ ਜਦੋਂ ਇਹ ਆਪਸ ਵਿਚ ਟਕਰਾਉਣਗੇ, ਉਦੋਂ ਚੈਂਪੀਅਨਸ਼ਿਪ ਨੂੰ ਨਿਸ਼ਚਿਤ ਤੌਰ 'ਤੇ ਉਸ ਦੇ ਸੰਭਾਵਿਤ ਜੇਤੂ ਦਾ ਨਾਂ ਮਿਲ ਸਕਦਾ ਹੈ। 
ਬਾਲਕ ਵਰਗ : ਤੇਲੰਗਾਨਾ ਦੇ ਕੁਸ਼ਾਗਰ ਮੋਹਨ, ਪੱਛਮੀ ਬੰਗਾਲ ਦੇ ਆਰੀਆ ਬਕਤਾ, ਤਾਮਿਲਨਾਡੂ ਦਾ ਰਥਨੀਸ਼ ਆਰ., ਦਿੱਲੀ ਦਾ ਅਪਰਣਵ ਤਿਵਾੜੀ 4 ਅੰਕ ਬਣਾ ਕੇ ਸਾਂਝੀ ਬੜ੍ਹਤ 'ਤੇ ਆ ਗਏ ਹਨ। ਆਉਣ ਵਾਲੇ 2 ਰਾਊਂਡ 'ਚ ਇਨ੍ਹਾਂ ਨੂੰ ਹੁਣ ਆਪਸ ਵਿਚ ਹੀ ਭਿੜਨਾ ਪਵੇਗਾ ਤੇ ਜੇਕਰ ਕੋਈ ਦੋਵੇਂ ਮੈਚ ਜਿੱਤਣ 'ਚ ਸਫਲ ਰਹਿੰਦਾ ਹੈ ਤਾਂ ਉਹ ਸਿੰਗਲਜ਼ ਬੜ੍ਹਤ ਬਣਾ ਸਕਦਾ ਹੈ। 
ਬਾਲਿਕਾ ਵਰਗ : ਬਾਲਿਕਾ ਵਰਗ 'ਚ ਮਹਾਰਾਸ਼ਟਰ ਦਾ ਦਬਦਬਾ ਤਜਰਬੇ ਦੇ ਆਧਾਰ 'ਤੇ ਵੀ ਸਾਫ ਨਜ਼ਰ ਆ ਰਿਹਾ ਹੈ। ਮਹਾਰਾਸ਼ਟਰ ਦੀ ਟਾਪ ਸੀਡ ਦਿਵਿਆ ਦੇਸ਼ਮੁੱਖ ਤੇ ਮੁਦੁਲ ਦੇਹਾਂਕਰ ਆਪਣੇ ਚਾਰੇ ਮੈਚ ਜਿੱਤ ਕੇ ਤਾਮਿਲਨਾਡੂ ਦੀ ਜਯੋਤਸਿਨਾ ਐੱਲ. ਤੇ ਪੱਛਮੀ ਬੰਗਾਲ ਦੀ ਬ੍ਰਿਸ਼ਠੀ ਮੁਖਰਜੀ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਹੀ ਹੈ। ਸ਼ਨੀਵਾਰ ਦਾ ਮੁਕਾਬਲਾ ਸਭ ਤੋਂ ਰੋਮਾਂਚਕ ਹੋਵੇਗਾ, ਜਦੋਂ ਦਿਵਿਆ ਤੇ ਮੁਦੁਲ ਅਤੇ ਜਯੋਤਸਿਨਾ ਤੇ ਬ੍ਰਿਸ਼ਠੀ ਆਪਸ 'ਚ ਭਿੜਨਗੀਆਂ।


Related News