ਫੈਡਰਰ ਇਟਾਲੀਅਨ ਓਪਨ ਦੇ ਤੀਜੇ ਰਾਊਂਡ ''ਚ
Thursday, May 16, 2019 - 09:33 PM (IST)

ਰੋਮ— 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਪੁਰਤਗਾਲ ਦੇ ਜਾਓ ਸੌਸਾ ਨੂੰ ਆਸਾਨੀ ਨਾਲ ਹਰਾਉਂਦੇ ਹੋਏ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਰਾਊਂਡ ਵਿਚ ਪ੍ਰਵੇਸ਼ ਕਰ ਲਿਆ। ਵਿਸ਼ਵ ਦੇ ਨੰਬਰ ਤਿੰਨ ਖਿਡਾਰੀ ਫੈਡਰਰ ਨੇ 72ਵੀਂ ਰੈਂਕਿੰਗ ਵਾਲੇ ਸੌਸਾ ਨੂੰ 6-4, 6-3 ਨਾਲ ਹਰਾਇਆ। ਫੈਡਰਰ ਦਾ ਅਗਲਾ ਮੁਕਾਬਲਾ 13ਵਾਂ ਦਰਜਾ ਪ੍ਰਾਪਤ ਕ੍ਰੋਏਸ਼ੀਆ ਦੇ ਬੋਰਨੋ ਕੋਰਿਚ ਨਾਲ ਹੋਵੇਗਾ ਤੇ ਜਿੱਤਣ ਵਾਲਾ ਖਿਡਾਰੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਜਾਵੇਗਾ।