ਟੈਸਟ ਮੈਚ ''ਚ ਬੋਲਟ ਨੇ ਇਕ ਹੋਰ ਵੱਡਾ ਰਿਕਾਰਡ ਕੀਤਾ ਆਪਣੇ ਨਾਂ

Friday, Aug 23, 2019 - 11:20 PM (IST)

ਟੈਸਟ ਮੈਚ ''ਚ ਬੋਲਟ ਨੇ ਇਕ ਹੋਰ ਵੱਡਾ ਰਿਕਾਰਡ ਕੀਤਾ ਆਪਣੇ ਨਾਂ

ਨਵੀਂ ਦਿੱਲੀ— ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਸ਼੍ਰੀਲੰਕਾ ਵਿਰੁੱਧ ਖੇਡੇ ਜਾ ਰਹੇ ਦੂਜੇ ਟੈਸਟ ਮੈਚ 'ਚ 2 ਵਿਕਟਾਂ ਹਾਸਲ ਕਰਦੇ ਹੀ ਟੈਸਟ ਕਰੀਅਰ 'ਚ ਆਪਣੀਆਂ 250 ਵਿਕਟਾਂ ਪੂਰੀਆਂ ਕੀਤੀਆਂ। ਬੋਲਟ ਨੇ ਇਸ ਮੈਚ ਦੌਰਾਨ ਹਮਵਤਨ ਟਿਮ ਸਾਊਥੀ ਦਾ ਇਕ ਰਿਕਾਰਡ ਵੀ ਤੋੜ ਦਿੱਤਾ। ਬੋਲਟ ਹੁਣ ਨਿਊਜ਼ੀਲੈਂਡ ਦੇ ਲਈ ਟੈਸਟ ਕਰੀਅਰ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਦੇ ਮਾਮਲੇ 'ਤ ਤੀਜੇ ਨੰਬਰ 'ਤੇ ਆ ਗਏ ਹਨ। ਸਾਊਥੀ ਦੇ ਨਾਂ 247 ਵਿਕਟਾਂ ਹਨ।

PunjabKesari
ਨਿਊਜ਼ੀਲੈਂਡ ਦੇ ਲਈ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ
431- ਰਿਚਰਡ ਹੈਡਲੀ
361- ਡੇਨੀਅਲ ਵਿਕਟੋਰੀ
252- ਟ੍ਰੇਂਟ ਬੋਲਟ
247- ਟਿਮ ਸਾਊਥੀ
233- ਕ੍ਰਿਸ ਮਾਰਟਿਨ
218- ਕ੍ਰਿਸ ਕੇਨਸ

PunjabKesari

PunjabKesari
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਨੇ ਨਿਊਜ਼ੀਲੈਂਡ ਵਿਰੁੱਧ ਦੂਜੇ ਟੈਸਟ ਦੇ ਮੀਂਹ ਪ੍ਰਭਾਵਿਤ ਦੂਜੇ ਦਿਨ ਸ਼ੁੱਕਰਵਾਰ ਆਪਣੀਆਂ 6 ਵਿਕਟਾਂ 144 ਦੌੜਾਂ 'ਤੇ ਗੁਆ ਦਿੱਤੀਆਂ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਟ੍ਰੇਂਟ ਬੋਲਟ ਤੇ ਟਿਮ ਸਾਊਥੀ ਨੇ ਦੂਜੇ ਦਿਨ ਦੀ ਖੇਡ ਵਿਚ ਡਿਗੀਆਂ 4 ਵਿਕਟਾਂ ਵਿਚੋਂ 2-2 ਆਪਣੇ ਖਾਤੇ 'ਚ ਜੋੜੀਆਂ। ਮੈਚ ਦੇ ਪਹਿਲੇ ਦਿਨ 36.3 ਓਵਰਾਂ ਦੀ ਖੇਡ ਹੀ ਸੰਭਵ ਹੋ ਸਕੀ ਸੀ ਤੇ ਦੂਜੇ ਦਿਨ ਸਥਿਤੀ ਹੋਰ ਵੀ ਖਰਾਬ ਰਹੀ। ਅੱਜ ਸਿਰਫ 29.3 ਓਵਰਾਂ ਦੀ ਖੇਡ ਹੀ ਸੰਭਵ ਹੋ ਸਕੀ, ਜਿਸ ਵਿਚ ਸ਼੍ਰੀਲੰਕਾ ਨੇ 59 ਦੌੜਾਂ ਜੋੜ ਕੇ 4 ਵਿਕਟਾਂ ਗੁਆ ਦਿੱਤੀਆਂ।


author

Gurdeep Singh

Content Editor

Related News