ਦੱਖਣੀ ਅਫਰੀਕੀ ਲੀਗ ''ਚ 32 ਵਿਦੇਸ਼ੀ, 96 ਸਥਾਨਕ ਖਿਡਾਰੀ

08/29/2017 4:16:52 AM

ਕੇਪਟਾਊਨ— ਦੱਖਣੀ ਅਫਰੀਕਾ ਟੀ-20 ਗਲੋਬਲ ਲੀਗ ਦੇ ਪਹਿਲੇ ਸੈਸ਼ਨ ਲਈ ਕੇਪਟਾਊਨ 'ਚ ਸੋਮਵਾਰ ਨੂੰ ਖਿਡਾਰੀਆਂ ਦੀ ਨਿਲਾਮੀ ਵਿਚ 8 ਫ੍ਰੈਂਚਾਇਜ਼ੀਆਂ ਨੇ 32 ਵਿਦੇਸ਼ੀ ਤੇ 96 ਸਥਾਨਕ ਸਮੇਤ 128 ਖਿਡਾਰੀਆਂ ਨੂੰ ਆਪਣੀਆਂ ਟੀਮਾਂ 'ਚ ਸ਼ਾਮਲ ਕਰ ਲਿਆ। ਗਲੋਬਲ ਲੀਗ ਦੇ ਨਾਂ ਨਾਲ ਸ਼ੁਰੂ ਹੋ ਰਹੀ ਇਸ ਟੀ-20 ਲੀਗ ਨਾਲ ਦੁਨੀਆ ਭਰ ਤੋਂ ਕਈ ਵੱਡੇ ਖਿਡਾਰੀ ਤੇ ਕੋਚ ਜੁੜੇ ਹਨ। 
ਲੀਗ ਦੀ ਹਰੇਕ ਫ੍ਰੈਂਚਾਇਜ਼ੀ ਨੂੰ ਦੱਖਣੀ ਅਫਰੀਕਾ ਤੇ ਵਿਦੇਸ਼ੀ ਮਾਰਕੀ ਖਿਡਾਰੀ ਪਹਿਲਾਂ ਹੀ ਦੇ ਦਿੱਤਾ ਗਿਆ ਸੀ ਪਰ ਪਲੇਅਰਸ ਡਰਾਫਟ 'ਚ ਟੀਮ ਦੇ ਬਾਕੀ 16 ਖਿਡਾਰੀਆਂ ਨੂੰ ਚੁਣਿਆ ਗਿਆ। ਹਰੇਕ ਫ੍ਰੈਂਚਾਇਜ਼ੀ ਕੋਲ ਹੁਣ 16 ਮੈਂਬਰੀ ਟੀਮ  ਹੈ। ਪਲੇਅਰਸ  ਡਰਾਫਟ 'ਚ ਸਾਰੀਆਂ ਅੱਠ ਫ੍ਰੈਂਚਾਇਜ਼ੀਆਂ ਨੂੰ ਆਪਣੀ ਪਸੰਦ ਦੇ ਖਿਡਾਰੀਆਂ ਨੂੰ ਚੁਣਨ ਦਾ ਮੌਕਾ ਦਿੱਤਾ ਗਿਆ, ਜਿਸ 'ਚ ਪਹਿਲੇ ਤਿੰਨ ਖਿਡਾਰੀ ਦੱਖਣੀ ਅਫਰੀਕਾ ਦੇ ਰਹੇ। ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੂੰ ਸਭ ਤੋਂ ਪਹਿਲਾਂ ਡਰਬਨ ਕਲੰਦਰਸ ਨੇ ਚੁਣਿਆ। ਇਸ ਤੋਂ ਬਾਅਦ ਡੇਨ ਪੈਟਰਸਨ ਨੂੰ ਬਲੋਏਮ ਸਿਟੀ ਬਲੇਜ਼ਰਸ, ਡੇਲ ਸਟੇਨ ਨੂੰ ਕੇਪਟਾਊਨ ਨਾਈਟਰਾਈਡਰਜ਼ ਨੇ ਆਪਣੀ ਟੀਮ 'ਚ ਚੁਣਿਆ। 
22 ਸਾਲ ਦੇ ਐਡੇਨ ਮਾਰਕਰਾਮ ਨੂੰ ਨੈਲਸਨ ਮੰਡੇਲਾ ਬੇ ਸਟਾਰਸ ਨੇ ਆਪਣੀ ਟੀਮ ਦਾ ਹਿੱਸਾ ਬਣਾਇਆ। ਵਿਯਾਨ ਮੂਲਡਰ  ਨੂੰ ਸਟੇਲੇਨਬਾਸ ਮੋਰਨਾਕਸ ਤੇ ਜੇਸਨ ਸਮਿਥ ਨੂੰ ਕੇਪਟਾਊਨ ਦੀ ਟੀਮ 'ਚ ਸ਼ਾਮਲ ਕੀਤਾ ਗਿਆ। ਡਰਾਅ ਵਿਚ ਐੱਸ. ਏ. ਸਕੂਲਸ ਦਾ ਖਿਡਾਰੀ 18 ਸਾਲਾ ਓਕੋਨਾ ਮਿਨਾਕਾ ਸਭ ਤੋਂ ਨੌਜਵਾਨ ਖਿਡਾਰੀ ਰਿਹਾ, ਜਿਸ ਨੂੰ ਬਲੋਏਮਫੋਂਟੇਨ ਸਿਟੀ ਬਲੇਜ਼ਰਸ ਨੇ ਆਪਣੀ ਟੀਮ ਵਿਚ ਸ਼ਾਮਲ ਕੀਤਾ।


Related News