ਯੁਆਨ ਨੂੰ ਹਰਾ ਅੰਕਿਤਾ ਲੁਆਨ ਓਪਨ ਦੇ ਕੁਆਰਟਰ ਫਾਈਨਲ ''ਚ

Thursday, May 09, 2019 - 05:28 PM (IST)

ਯੁਆਨ ਨੂੰ ਹਰਾ ਅੰਕਿਤਾ ਲੁਆਨ ਓਪਨ ਦੇ ਕੁਆਰਟਰ ਫਾਈਨਲ ''ਚ

ਨਵੀਂ ਦਿੱਲੀ : ਭਾਰਤੀ ਦੀ ਟਾਪ ਸਿੰਗਲਜ਼ ਖਿਡਾਰਨ ਅੰਕਿਤਾ ਰੈਨਾ ਨੇ ਵੀਰਵਾਰ ਨੂੰ ਯੁ ਯੁਆਨ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਚੀਨ ਦੇ ਲੁਆਨ ਵਿਚ ਚੱਲ ਰਹੇ 60,000 ਡਾਲਰ ਇਨਾਮੀ ਆਈ. ਟੀ. ਐੱਫ. ਮਹਿਲਾ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ। ਵਿਸ਼ਵ ਵਿਚ 175ਵੀਂ ਰੈਂਕਿੰਗ ਦੀ 26 ਸਾਲਾ ਅੰਕਿਤਾ ਨੇ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਆਪਣੀ ਚੀਨੀ ਵਿਰੋਧੀ ਨੂੰ 6-2, 6-3 ਨਾਲ ਹਰਾਇਆ।

ਅੰਕਿਤਾ ਨੇ ਕਿਹਾ, ''ਯੁਆਨ ਨੇ ਬੇਹੱਦ ਤੇਜ਼ ਖੇਡ ਦਿਖਾਇਆ ਪਰ ਮੈਂ ਸਮਝਦਾਰੀ ਨਾਲ ਕੰਮ ਲਿਆ। ਭਾਂਵੇ ਹੀ ਸਕੋਰ ਤੋਂ ਲੱਗ ਰਿਹਾ ਹੋਵੇ ਕਿ ਮੈਚ ਇਕ ਪਾਸੜ ਸੀ ਪਰ ਇਹ ਅਸਲ ਵਿਚ ਕਾਫੀ ਚੁਣੌਤੀਪੁਰਨ ਸੀ।'' ਅੰਕਿਤਾ ਕੁਆਰਟਰ ਫਾਈਨਲ ਵਿਚ ਹਾਂਗਕਾਂਗ ਦੀ ਇਡੁਆਈਸ ਚੋਂਗ ਨਾਲ ਭਿੜੇਗੀ ਜੋ ਵਿਸ਼ਵ ਕੱਪ ਵਿਚ 497ਵੇਂ ਨੰਬਰ ਦੀ ਖਿਡਾਰਨ ਹੈ।


Related News