ਲਾਕਡਾਊਨ ''ਚ ਵਿਰਾਟ ਨੇ ਪੁਰਾਣੀ ਫੋਟੋ ਸ਼ੇਅਰ ਕਰ ਪੁਜਾਰਾ ਨੂੰ ਕੀਤਾ ਟਰੋਲ

Wednesday, May 06, 2020 - 01:38 AM (IST)

ਲਾਕਡਾਊਨ ''ਚ ਵਿਰਾਟ ਨੇ ਪੁਰਾਣੀ ਫੋਟੋ ਸ਼ੇਅਰ ਕਰ ਪੁਜਾਰਾ ਨੂੰ ਕੀਤਾ ਟਰੋਲ

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਨਾਲ ਸਾਰੇ ਕ੍ਰਿਕਟ ਟੂਰਨਾਮੈਂਟ ਮੁਅੱਤਲ ਕੀਤੇ ਜਾਂ ਰੱਦ ਕਰ ਦਿੱਤੇ ਹਨ। ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੂਰੀ ਦੁਨੀਆ 'ਚ ਲਾਕਡਾਊਨ ਦੀ ਪਾਲਣਾ ਕੀਤੀ ਜਾ ਰਹੀ ਹੈ। ਅਜਿਹੇ 'ਚ ਕ੍ਰਿਕਟਰਸ ਵੀ ਘਰ 'ਚ ਆਪਣੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰ ਰਹੇ ਹਨ। ਲਾਕਡਾਊਨ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇਕ ਪੁਰਾਣੀ ਫੋਟੋ ਸ਼ੇਅਰ ਕੀਤੀ ਤੇ ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਟੰਗ ਖਿੱਚੀ। ਖਾਸ ਗੱਲ ਇਹ ਹੈ ਕਿ ਉਸ ਦੇ ਇਸ ਫੋਟੋ 'ਤੇ ਪੁਜਾਰਾ ਨੇ ਵੀ ਮਜ਼ੇਦਾਰ ਜਵਾਬ ਦਿੱਤਾ।

 
 
 
 
 
 
 
 
 
 
 
 
 
 

First session after lockdown be like 👀 @cheteshwar_pujara I hope you will go for the ball pujji 😜😜

A post shared by Virat Kohli (@virat.kohli) on May 5, 2020 at 9:38am PDT


ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ 'ਤੇ ਇਕ ਪੁਰਾਣੀ ਫੋਟੋ ਸ਼ੇਅਰ ਕੀਤੀ, ਜਿਸ 'ਚ ਉਹ ਟੈਸਟ ਮੈਚ ਦੇ ਦੌਰਾਨ ਸਲਿਪ 'ਤੇ ਫੀਲਡਿੰਗ ਕਰ ਰਹੇ ਹਨ। ਇਸ ਫੋਟੋ 'ਚ ਉਸਦੇ ਨਾਲ ਚੇਤੇਸ਼ਵਰ ਪੁਜਾਰਾ ਵੀ ਨਜ਼ਰ ਆ ਰਹੇ ਹਨ। ਇਸ 'ਚ ਕੋਹਲੀ ਹਵਾ 'ਚ ਛਾਲ ਮਾਰ ਕੇ ਇਕ ਹੱਥ ਨਾਲ ਕੈਚ ਕਰਨ ਦੀ ਕੋਸ਼ਿਸ਼ ਰਹੇ ਹਨ। ਵਿਰਾਟ ਕੋਹਲੀ ਨੇ ਕੈਪਸ਼ਨ 'ਚ ਲਿਖਿਆ- ਲਾਕਡਾਊਨ ਤੋਂ ਬਾਅਦ ਪਹਿਲਾ ਸੈਸ਼ਨ ਅਜਿਹਾ ਹੀ ਹੋਵੇਗਾ। ਮੈਨੂੰ ਉਮੀਦ ਹੈ ਕਿ ਪੁਜਾਰਾ ਤੁਸੀਂ ਗੇਂਦ ਫੜ੍ਹਨ ਦੇ ਲਈ ਜਾਓਗੇ।

PunjabKesari
ਪੁਜਾਰਾ ਨੇ ਇਸ ਪੋਸਟ 'ਤੇ ਕੁਮੈਂਟ ਕਰਨ 'ਚ ਜਰਾ ਵੀ ਦੇਰੀ ਨਹੀਂ ਕੀਤੀ ਤੇ ਤੁਰੰਤ ਮਜ਼ੇਦਾਰ ਰੀਪਲਾਈ ਕੀਤਾ। ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਦੋਵਾਂ ਹੱਥਾਂ ਨਾਲ ਕੈਚ ਕਰਾਂਗਾ।


author

Gurdeep Singh

Content Editor

Related News