ਪਹਿਲੇ ਟੈਸਟ 'ਚ ਸੋਸ਼ਲ ਡਿਸਟੈਂਸਿੰਗ ਦੀ ਨਹੀਂ ਹੋ ਰਹੀ ਪਾਲਣਾ

07/10/2020 9:20:38 PM

ਸਾਊਥੰਪਟਨ– ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਇੱਥੇ ਚੱਲ ਰਹੇ ਪਹਿਲੇ ਕ੍ਰਿਕਟ ਟੈਸਟ ਵਿਚ ਸੋਸ਼ਲ ਡਿਸਟੈਂਸਿੰਗ ਦੀ ਬਿਲਕੁਲ ਵੀ ਪਾਲਣਾ ਨਹੀਂ ਹੋ ਰਹੀ ਹੈ। ਕੋਰੋਨਾ ਦੇ ਕਾਰਣ 117 ਦਿਨ ਦੇ ਲੰਬੇ ਸਮੇਂ ਬਾਅਦ ਇਸ ਮੈਚ ਰਾਹੀਂ ਕੌਮਾਂਤਰੀ ਕ੍ਰਿਕਟ ਦੀ ਵਾਪਸੀ ਹੋਈ ਹੈ। ਇਹ ਮੈਚ ਕਈ ਨਵੇਂ ਨਿਯਮਾਂ ਦੇ ਤਹਿਤ ਖੇਡਿਆ ਜਾ ਰਿਹਾ ਹੈ, ਜਿਹੜੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਕੋਰੋਨਾ ਦੇ ਕਾਰਣ ਲਾਗੂ ਕੀਤੇ ਹਨ, ਜਿਨ੍ਹਾਂ ਵਿਚ ਦਰਸ਼ਕਾਂ ਦਾ ਸਟੇਡੀਅਮ ਵਿਚ ਨਾ ਹੋਣਾ, ਗੇਂਦ 'ਤੇ ਮੂੰਹ ਦੀ ਲਾਰ ਦਾ ਇਸਤੇਮਾਲ ਨਾ ਕਰਨਾ ਤੇ ਖਿਡਾਰੀਆਂ ਵਿਚਾਲੇ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣਾ ਸ਼ਾਮਲ ਹੈ। ਪਹਿਲੇ ਟੈਸਟ ਦੇ ਦੂਜੇ ਦਿਨ ਵੀਰਵਾਰ ਨੂੰ ਇਹ ਦੇਖਿਆ ਗਿਆ ਕਿ ਖਿਡਾਰੀਆਂ ਨੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਕੀਤੀ। ਇੰਗਲੈਂਡ ਦੀ ਪਾਰੀ ਸਸਤੇ 'ਚ ਢੇਰ ਕਰ ਦਿੱਤੀ ।

PunjabKesari
ਇੰਗਲੈਂਡ ਦੀ ਪਾਰੀ ਦੌਰਾਨ ਵਿੰਡੀਜ਼ ਟੀਮ ਦੇ ਕਪਤਾਨ ਜੈਸਨ ਹੋਲਡਰ ਨੇ ਜਦੋਂ ਵੀ ਡੀ. ਆਰ. ਐੱਸ. ਦਾ ਇਸਤੇਮਾਲ ਕੀਤਾ, ਵਿੰਡੀਜ਼ ਦੇ ਖਿਡਾਰੀ ਇਕੱਠੇ ਖੜ੍ਹੇ ਨਜ਼ਰ ਆਏ, ਹਾਈ ਫਾਈਵ ਕਰਦੇ ਰਹੇ ਤੇ ਇਕ-ਦੂਜੇ ਦੀ ਪਿੱਠ ਥਪਥਪਾਉਂਦੇ ਰਹੇ, ਵਿਕਟ ਡਿੱਗਣ ਦਾ ਵੀ ਜਸ਼ਨ ਖਿਡਾਰੀਆਂ ਨੇ ਇਕ-ਦੂਜੇ ਦੇ ਕੋਲ ਆ ਕੇ ਮਨਾਇਆ ਜਦਕਿ ਆਈ. ਸੀ. ਸੀ. ਨੇ ਕੋਰੋਨਾ ਨੂੰ ਲੈ ਕੇ ਆਪਣੇ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਸੀ ਕਿ ਖਿਡਾਰੀ ਤੇ ਅੰਪਾਇਰ ਹਰ ਸਮੇਂ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਗੇ ਜਦਕਿ ਖਿਡਾਰੀ ਟ੍ਰੇਨਿੰਗ ਦੌਰਾਨ ਵੀ ਆਪਸ ਵਿਚ ਡੇਢ ਮੀਟਰ ਦਾ ਫਾਸਲਾ ਬਣਾਈ ਰੱਖਣ ਜਾਂ ਫਿਰ ਉਹ ਦੂਰੀ ਜਿਹੜੀ ਉਸ ਦੇਸ਼ ਦੀ ਸਰਕਾਰ ਨੇ ਲਾਗੂ ਕਰ ਰੱਖੀ ਹੈ। ਆਈ. ਸੀ. ਸੀ. ਨੇ ਇਹ ਵੀ ਕਿਹਾ ਸੀ ਕਿ ਮੈਦਾਨ ਵਿਚ ਕਿਸੇ ਤਰ੍ਹਾਂ ਦਾ ਜਸ਼ਨ ਨਹੀਂ ਹੋਣਾ ਚਾਹੀਦਾ, ਜਿਸ ਵਿਚ ਸਰੀਰਕ ਸੰਪਰਕ ਆਉਂਦਾ ਹੈ ਪਰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਉਲੰਘਣਾ ਹੋਈ ਤੇ ਇਸ 'ਤੇ ਮੈਦਾਨੀ ਅੰਪਾਇਰਾਂ ਨੇ ਵੀ ਕੋਈ ਧਿਆਨ ਨਹੀਂ ਦਿੱਤਾ।


Gurdeep Singh

Content Editor

Related News