ਪਹਿਲੀ ਤਿਮਾਹੀ ਦੀ ਕਮਾਈ ਵਿਚ ਸਾਈਨਾ ਦੂਜੇ ਸਥਾਨ ''ਤੇ
Saturday, Mar 30, 2019 - 01:56 PM (IST)
ਨਵੀਂ ਦਿੱਲੀ : ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਈਨਾ ਨੇਹਵਾਲ ਨਵੇਂ ਸੈਸ਼ਨ ਦੀ ਪਹਿਲੀ ਤਿਮਾਹੀ ਵਿਚ ਮਹਿਲਾ ਸਿੰਗਲਜ਼ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਖਿਡਾਰਨਾਂ ਵਿਚ ਦੂਜੇ ਨੰਬਰ 'ਤੇ ਹੈ। ਹੈਦਰਾਬਾਦ ਦੀ 28 ਸਾਲਾ ਖਿਡਾਰਨ ਨੇ ਆਪਣੇ ਕਰੀਅਰ ਦੀ ਕਮਾਈ ਵਿਚ ਇਸ ਸਾਲ ਹੁਣ ਤੱਕ 36,825 ਡਾਲਰ ਜੋੜੇ। ਉਸ ਨੇ ਇੰਡੋਨੇਸ਼ੀਆ ਮਾਸਟਰਸ ਦਾ ਖਿਤਾਬ ਜਿੱਤਿਆ ਜਦਕਿ ਉਹ ਮਲੇਸ਼ੀਆ ਮਾਸਟਰਸ ਦੇ ਸੈਮੀਫਾਈਨ ਅਤੇ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਤੱਕ ਪਹੁੰਚੀ ਸੀ। ਮੌਜੂਦਾ ਆਲ ਇੰਗਲੈਂਡ ਚੀਨ ਦੀ ਚੇਨ ਯੁਫੇਈ (86,325 ਡਾਲਰ) ਮਹਿਲਾ ਸਿੰਗਲਜ਼ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਖਿਡਾਰਨ ਹੈ। ਚੀਨੀ ਤਾਈਪੇ ਦੀ ਵਿਸ਼ਵ ਵਿਚ ਨੰਬਰ ਇਕ ਤਾਈ ਜੁ ਯਿੰਗ 36, 100 ਡਾਲਰ ਦੇ ਨਾਲ ਤੀਜੇ ਸਥਾਨ 'ਤੇ ਹੈ। ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ 350, 000 ਡਾਲਰ ਇਨਾਮੀ ਇੰਡੀਆ ਓਪਨ ਦਾ ਖਿਤਾਬ ਅਤੇ 24000 ਡਾਲਰ ਇਨਾਮੀ ਰਾਸ਼ੀ ਜਿੱਤ ਕੇ ਆਪਣੀ ਸਥਿਤੀ ਸੁਧਾਰਨ ਦੀ ਕੋਸ਼ਿਸ਼ ਕਰੇਗੀ। ਪੁਰਸ਼ ਸਿੰਗਲਜ਼ ਵਿਚ ਕੇਂਟੋ ਮੋਮੋਤਾ ਨੇ ਆਪਣੇ ਕਰੀਅਰ ਦੀ ਕਮਾਈ ਵਿਚ 94,550 ਡਾਲਰ ਜੋੜੇ। ਉਸ ਤੋਂ ਬਾਅਦ ਡੈਨਮਾਰਕ ਵਿਕਟਰ ਐਕਸੇਲਸਨ (44,150 ਡਾਲਰ) ਦਾ ਨੰਬਰ ਆਉਂਦਾ ਹੈ।
