ਫੈਡਰਰ ਨੂੰ ਹਰਾ ਫ੍ਰੈਂਚ ਓਪਨ ਦੇ ਫਾਈਨਲ ''ਚ ਪਹੁੰਚਿਆ ਨਡਾਲ
Friday, Jun 07, 2019 - 07:32 PM (IST)

ਪੈਰਿਸ— 11 ਬਾਰ ਦੇ ਫ੍ਰੈਂਚ ਓਪਨ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਨੇ ਸ਼ੁੱਕਰਵਾਰ ਨੂੰ 20 ਗ੍ਰੈਂਡ ਸਲੇਮ ਖਿਤਾਬਾਂ ਦੇ ਬਾਦਸ਼ਾਹ ਸਵਿਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਸੈਮੀਫਾਈਨਲ ਮੁਕਾਬਲੇ 'ਚ ਲਗਾਤਾਰ ਸੈੱਟਾਂ 'ਚ 6-3, 6-4, 6-2 ਨਾਲ ਹਰਾ ਕੇ ਸਾਲ ਦੇ ਦੂਜੇ ਗ੍ਰੈਂਡ ਸਲੇਮ ਫ੍ਰੈਂਚ ਓਪਨ ਦੇ ਪੁਰਸ਼ ਵਰਗ ਦੇ ਫਾਈਨਲ 'ਚ ਜਗ੍ਹਾ ਬਣਾ ਲਈ। ਨਡਾਲ ਤੇ ਫੈਡਰਰ ਦਾ ਅੱਠ ਸਾਲ ਬਾਅਦ ਮੁਕਾਬਲਾ ਹੋਇਆ ਸੀ। ਦੋਵੇਂ ਫ੍ਰੈਂਚ ਓਪਨ ਦੇ ਆਖਰੀ ਬਾਰ 2011 ਦੇ ਫਾਈਨਲ 'ਚ ਭਿੜੇ ਸਨ ਤੇ ਹੁਣ ਵੀ ਨਡਾਲ ਨੇ ਹੀ ਜਿੱਤ ਹਾਸਲ ਕੀਤੀ।