ਕਾਮਨਵੈਲਥ ਗੇਮਜ਼ ’ਚ ਭਾਰਤ ਦਾ ਖੁੱਲ੍ਹਿਆ ਖ਼ਾਤਾ, ਸੰਕੇਤ ਸਰਗਰ ਨੇ ਦਿਵਾਇਆ ਪਹਿਲਾ ਸਿਲਵਰ ਮੈਡਲ

Saturday, Jul 30, 2022 - 04:33 PM (IST)

ਕਾਮਨਵੈਲਥ ਗੇਮਜ਼ ’ਚ ਭਾਰਤ ਦਾ ਖੁੱਲ੍ਹਿਆ ਖ਼ਾਤਾ, ਸੰਕੇਤ ਸਰਗਰ ਨੇ ਦਿਵਾਇਆ ਪਹਿਲਾ ਸਿਲਵਰ ਮੈਡਲ

ਸਪੋਰਟਸ ਡੈਸਕ- ਭਾਰਤ ਦੇ ਨੌਜਵਾਨ ਵੇਟਲਿਫਟਰ ਸੰਕੇਤ ਸਰਗਰ ਨੇ ਸ਼ਨੀਵਾਰ ਨੂੰ ਕਾਮਨਵੈਲਥ ਗੇਮਜ਼ (ਰਾਸ਼ਟਰਮੰਡਲ ਖੇਡਾਂ) 2022 ਵਿੱਚ ਮਲੇਸ਼ੀਆ ਦੇ ਅਨਿਕ ਮੁਹੰਮਦ ਤੋਂ ਸਿਰਫ਼ ਇੱਕ ਕਿਲੋਗ੍ਰਾਮ ਦੇ ਫਰਕ ਨਾਲ ਹਾਰਨ ਦੇ ਬਾਅਦ ਚਾਂਦੀ ਦਾ ਤਗ਼ਮਾ ਜਿੱਤਿਆ।ਇਸ ਤਰ੍ਹਾਂ ਸੰਕੇਤ ਨੇ ਭਾਰਤ ਨੂੰ ਕਾਮਨਵੈਲਥ ਗੇਮਜ਼ 2022 'ਚ ਪਹਿਲਾ ਤਮਗ਼ਾ ਦਿਵਾਇਆ ਹੈ। 21 ਸਾਲਾ ਸੰਕੇਤ ਨੇ 55 ਕਿਲੋ ਭਾਰ ਵਰਗ ਵਿੱਚ ਸਨੈਚ ਰਾਊਂਡ ਵਿੱਚ 113 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਰਾਊਂਡ ਵਿੱਚ 135 ਕਿਲੋਗ੍ਰਾਮ ਸਮੇਤ ਕੁੱਲ 248 ਕਿਲੋਗ੍ਰਾਮ ਭਾਰ ਚੁੱਕਿਆ, ਜਦਕਿ ਅਨਿਕ ਨੇ ਸਨੈਚ ਵਿੱਚ 107 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 142 ਕਿਲੋਗ੍ਰਾਮ ਦੇ ਨਾਲ ਕੁਲ 249 ਕਿਲੋਗ੍ਰਾਮ ਭਾਰ ਚੁੱਕਿਆ। ।

ਇਹ ਵੀ ਪੜ੍ਹੋ : ਸ਼ਤਰੰਜ ਓਲੰਪੀਆਡ-2022 : ‘ਕਲੀਨ ਸਵੀਪ’ ਨਾਲ ਭਾਰਤ ਦੀ ਸ਼ੁਰੂਆਤ, ਤਾਨੀਆ ਨੇ 6 ਘੰਟੇ ’ਚ ਜਿੱਤੀ ਰੋਮਾਂਚਕ ਬਾਜ਼ੀ

PunjabKesari

ਸੰਕੇਤ ਨੇ ਕਲੀਨ ਐਂਡ ਜਰਕ ਰਾਊਂਡ 'ਚ ਪਹਿਲੀ ਕੋਸ਼ਿਸ਼ 'ਚ ਸਫਲਤਾਪੂਰਵਕ 135 ਕਿਲੋਗ੍ਰਾਮ ਭਾਰ ਚੁੱਕਣ ਤੋਂ ਬਾਅਦ ਦੂਜੀ ਅਤੇ ਤੀਜੀ ਕੋਸ਼ਿਸ਼ 'ਚ 139 ਦੇ ਅੰਕੜੇ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ ਅਤੇ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਇਸ ਕੋਸ਼ਿਸ਼ 'ਚ ਸੰਕੇਤ ਦੇ ਸੱਜੇ ਹੱਥ 'ਤੇ ਵੀ ਸੱਟ ਲੱਗ ਗਈ ਸੀ ਅਤੇ ਉਹ ਮੈਡਲ ਵੰਡ ਦੌਰਾਨ ਪੋਡੀਅਮ 'ਤੇ ਪੱਟੀ ਬੰਨ੍ਹਿਆ ਹੋਇਆ ਦੇਖਿਆ ਗਿਆ ਸੀ। ਆਪਣੀ ਦੂਜੀ ਕੋਸ਼ਿਸ਼ ਵਿੱਚ ਅਸਫਲ ਰਹਿਣ ਤੋਂ ਬਾਅਦ ਅਨਿਕ ਨੇ ਆਪਣੀ ਆਖਰੀ ਕੋਸ਼ਿਸ਼ ਵਿੱਚ 142 ਕਿਲੋ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਸ਼੍ਰੀਲੰਕਾ ਦੀ ਦਿਲੰਕਾ ਯੁਦਾਗੇ ਨੇ 225 ਕਿਲੋਗ੍ਰਾਮ (105 ਸਨੈਚ, 120 ਕਲੀਨ ਐਂਡ ਜਰਕ) ਨਾਲ ਕਾਂਸੀ ਦਾ ਤਗਮਾ ਜਿੱਤਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏੇ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News