ਜਿਬ੍ਰਾਲਟਰ ਸ਼ਤਰੰਜ ''ਚ ਪ੍ਰਗਿਆਨੰਦਾ ਸਾਂਝੇ ਤੌਰ ''ਤੇ ਦੂਜੇ ਸਥਾਨ ''ਤੇ
Wednesday, Jan 29, 2020 - 10:53 PM (IST)

ਚੇਨਈ— ਭਾਰਤੀ ਗ੍ਰੈਂਡ ਮਾਸਟਰ ਆਰ. ਪ੍ਰਗਿਆਨੰਦਾ ਨੇ 18ਵੇਂ ਜਿਬ੍ਰਾਲਟਰ ਸ਼ਤਰੰਜ ਟੂਰਨਾਮੈਂਟ ਦੇ 8ਵੇਂ ਦੌਰ ਵਿਚ ਮਾਸਟਰਸ ਵਰਗ ਵਿਚ ਸਾਂਝੇ ਤੌਰ 'ਤੇ ਦੂਜਾ ਸਥਾਨ ਹਾਸਲ ਕਰ ਲਿਆ, ਜਦੋਂ ਉਸ ਦੇ ਮੁੱਖ ਵਿਰੋਧੀ ਚੋਟੀ ਦਾ ਦਰਜਾ ਪ੍ਰਾਪਤ ਸ਼ਖਰਿਆਰ ਮਾਮੇਦੀਯਾਰੋਵ ਨੇ ਬੀਮਾਰ ਹੋਣ ਕਾਰਣ ਨਾਂ ਵਾਪਸ ਲੈ ਲਿਆ। 14 ਸਾਲ ਦੇ ਪ੍ਰਗਿਆਨੰਦਾ ਨੂੰ ਪੂਰੇ ਅੰਕ ਮਿਲ ਗਏ। ਉਹ 4 ਹੋਰਨਾਂ ਨਾਲ ਦੂਜੇ ਸਥਾਨ 'ਤੇ ਹੈ।
ਰੂਸ ਦੇ ਆਂਦ੍ਰੇਈ ਏਸਿਪੇਂਕੋ, ਈਰਾਨ ਦੇ ਪਰਹਾਮ ਐੱਮ., ਰੂਸ ਦੇ ਡੇਵਿਡ ਪਾਰਾਵਿਯਾਨ ਅਤੇ ਚੀਨ ਦੇ ਵਾਂਗੋ ਹਾਓ ਚੋਟੀ 'ਤੇ ਹਨ। ਭਾਰਤ ਦੇ ਵੈਭਵ ਸੂਰੀ ਨੇ ਇਸ ਦੌਰ ਵਿਚ ਜਿੱਤ ਦਰਜ ਕੀਤੀ, ਜਦਕਿ ਬੀ. ਅਧਿਬਨ, ਡੀ. ਗੁਕੇਸ਼, ਮੁਰਲੀ ਕਾਰਤੀਕੇਅਨ ਅਤੇ ਕੇ. ਸ਼ਸ਼ੀਕਰਣ ਨੇ ਡਰਾਅ ਖੇਡਿਆ।