ਏਸ਼ੀਆਈ ਯੂਥ ਤੀਰਅੰਦਾਜ਼ੀ ਵਿਚ ਭਾਰਤ ਨੇ ਅੰਡਰ-18 ਮਹਿਲਾ ਵਰਗ ’ਚ ਚਾਂਦੀ ਤਮਗਾ ਜਿੱਤਿਆ

Sunday, Oct 06, 2024 - 12:11 PM (IST)

ਏਸ਼ੀਆਈ ਯੂਥ ਤੀਰਅੰਦਾਜ਼ੀ ਵਿਚ ਭਾਰਤ ਨੇ ਅੰਡਰ-18 ਮਹਿਲਾ ਵਰਗ ’ਚ ਚਾਂਦੀ ਤਮਗਾ ਜਿੱਤਿਆ

ਨਵੀਂ ਦਿੱਲੀ, (ਭਾਸ਼ਾ)–ਨੌਜਵਾਨ ਤੀਰਅੰਦਾਜ਼ ਵੈਸ਼ਣਵੀ ਪਵਾਰ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਚੀਨੀ ਤਾਈਪੇ ਵਿਚ ਚੱਲ ਰਹੀ 2024 ਏਸ਼ੀਆਈ ਯੂਥ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿਚ ਰਿਕਰਵ ਅੰਡਰ-18 ਮਹਿਲਾ ਵਰਗ ਵਿਚ ਚਾਂਦੀ ਤਮਗਾ ਹਾਸਲ ਕੀਤਾ। ਵੈਸ਼ਣਵੀ ਨੇ ਹਰੇਕ ਰਾਊਂਡ ਵਿਚ ਤਿੰਨ ਮੈਂਬਰੀ ਭਾਰਤੀ ਟੀਮ ਲਈ ਪਹਿਲਾ ਨਿਸ਼ਾਨਾ ਵਿੰਨ੍ਹਿਆ। ਉਸਦੇ ਚੰਗੇ ਪ੍ਰਦਰਸ਼ਨ ਨਾਲ ਭਾਰਤੀ ਟੀਮ ਸੈਮੀਫਾਈਨਲ ਵਿਚ ਦੱਖਣੀ ਕੋਰੀਆ ਨੂੰ ਸ਼ੂਟਆਫ ਵਿਚ ਹਰਾਉਣ ਵਿਚ ਸਫਲ ਰਹੀ। ਭਾਰਤੀ ਟੀਮ ਵਿਚ ਪ੍ਰਾਂਜਲ ਥੋਲੀਆ ਤੇ ਜੰਨਤ ਵੀ ਸ਼ਾਮਲ ਸਨ।


author

Tarsem Singh

Content Editor

Related News