ਜਦੋਂ ਇੰਡੀਅਨ ਗਰਲ ਦੇ ਪਿਆਰ ’ਚ ਇਸ ਕ੍ਰਿਕਟਰ ਨੇ ਛੱਡਿਆ ਆਪਣਾ ਦੇਸ਼

Saturday, Mar 28, 2020 - 12:45 PM (IST)

ਜਦੋਂ ਇੰਡੀਅਨ ਗਰਲ ਦੇ ਪਿਆਰ ’ਚ ਇਸ ਕ੍ਰਿਕਟਰ ਨੇ ਛੱਡਿਆ ਆਪਣਾ ਦੇਸ਼

ਨਵੀਂ ਦਿੱਲੀ : ਮੁਹੱਬਤ ਇਨਸਾਨ ਤੋਂ ਕੀ ਨਹੀਂ ਕਰਾ ਸਕਦੀ। ਇਹ ਦੀਵਾਨਗੀ ਕਦੇ-ਕਦੇ ਦੀਵਾਨਿਆਂ ਨੂੰ ਸੱਤ ਸਮੰਦਰ ਪਾਰ ਜਾਣ ਲਈ ਵੀ ਮਜਬੂਰ ਕਰ ਦਿੰਦੀ ਹੈ। ਅਜਿਹੀ ਹੀ ਇਕ ਕਹਾਣੀ ਹੈ ਦੱਖਣੀ ਅਫਰੀਕਾ ਦੇ ਲੈਗ ਸਪਿਨਰ ਇਮਰਾਨ ਤਾਹਿਰ ਦੀ। ਜੋ ਆਪਣੀ ਮੁਹੱਬਤ ਦੀ ਭਾਲ ਵਿਚ ਪਾਕਿਸਤਾਨ ਤੋਂ ਦੱਖਣੀ ਅਫਰੀਕਾ ਪਹੁੰਚ ਗਏ। ਉਹ 27 ਮਾਰਚ 1979 ਨੂੰ ਲਾਹੌਰ (ਪੰਜਾਬ) ਵਿਚ ਪੈਦਾ ਹੋਏ ਸੀ। ਉਸ ਨੇ ਪਿਛਲੇ ਸਾਲ ਜੁਲਾਈ ਵਿਚ ਵਰਲਡ ਕੱਪ ਦੌਰਾਨ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਇਮਰਾਨ ਤਾਹਿਰ ਨੇ 20 ਟੈਸਟ, 107 ਵਨ ਡੇ ਕੌਮਾਂਤਰੀ ਅਤੇ 38 ਟੀ-20 ਕੌਮਾਂਤਰੀ ਵਿਚ ਦੱਖਣੀ ਅਫਰੀਕਾ ਦੀ ਨੁਮਾਇੰਦਗੀ ਕੀਤੀ। ਉਸ ਨੇ ਕੌਮਾਂਤਰੀ ਕ੍ਰਿਕਟ ਵਿਚ ਕੁਲ 293 ਵਿਕਟਾਂ ਵੀ ਹਾਸਲ ਕੀਤੀਆ। ਵਿਕਟ ਲੈਣ ਤੋਂ ਬਾਅਦ ਮੈਦਾਨ ’ਤੇ ਉਸ ਦੇ ਟ੍ਰੇਡਮਾਰਕ ਸੈਲੀਬ੍ਰੇਸ਼ਨ ਨਾਲ ਹਰ ਕ੍ਰਿਕਟ ਪ੍ਰਸ਼ੰਸਕ ਜਾਣੂ ਹੈ।

PunjabKesari

1988 ਵਿਚ ਇਮਰਾਨ ਤਾਹਿਰ ਅੰਡਰ-19 ਟੀਮ ਦੇ ਨਾਲ ਦੱਖਣੀ ਅਫਰੀਕਾ ਦੌਰੇ ’ਤੇ ਗਏ ਸੀ। ਉਸ ਦੌਰੇ ਦੌਰਾਨ ਉਹ ਦੱਖਣੀ ਅਫਰੀਕਾ ਵਿਚ ਰਹਿੰਦੀ ਭਾਰਤੀ ਮੂਲ ਦੀ ਲੜਕੀ ਸੁਮੈਯਾ ਦਿਲਦਾਰ ਨੂੰ ਆਪਣਾ ਦਿਲ ਦੇ ਬੈਠੇ। ਫਿਰ ਕੀ ਸੀ ਮੁਹੱਬਤ ਦਾ ਜੁਨੂਨ ਇਸ ਕਦਰ ਹਾਵੀ ਸੀ ਕਿ 2006 ਵਿਚ ਤਾਹਿਰ ਨੇ ਦੱਖਣੀ ਅਫਰੀਕਾ ਸ਼ਿਫਟ ਹੋਣ ਦਾ ਫੈਸਲਾ ਕਰ ਲਿਆ। ਇਸ ਇੰਟਰਵਿਊ ਵਿਚ ਇਮਰਾਨ ਨੇ ਦੱਸਿਆ ਕਿ ਪਿਛਲੇ ਕੁਝ ਸਾਲ ਦੱਖਣੀ ਅਫਰੀਕਾ ਵਿਚ ਬਹੁਤ ਸੰਘਰਸ਼ਪੂਰਨ ਰਹੇ। ਉਸ ਨੇ ਕਿਹਾ ਕਿ ਉਸ ਦੇ ਦੋਸਤ ਅਤੇ ਦੱਖਣੀ ਅਫਰੀਕਾ ਦੀ ਘਰੇਲੂ ਟੀਮ ਦੇ ਖਿਡਾਰੀ ਗੁਲਾਮ ਬੋਦੀ ਨਾਲ ਉਸ ਨੇ ਕਾਫੀ ਸਹਿਯੋਗ ਮਿਲਿਆ। ਦੱਖਣੀ ਅਫਰੀਕਾ ਸ਼ਿਫਟ ਹੋਣ ਤੋਂ ਬਾਅਦ ਤਾਹਿਰ ਨੇ ਉੱਥੇ ਘਰੇਲੂ ਕ੍ਰਿਕਟ ਖੇਡਣਾ ਸ਼ੁਰੂ ਕੀਤਾ। ਘਰੇਲੂ ਮੈਚਾਂ ਵਿਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਦਾ ਫਲ ਉਸ ਨੂੰ ਮਿਲਿਆ ਅਤੇ 2011 ਵਿਚ ਪਹਿਲੀ ਵਾਰ ਉਸ ਨੂੰ ਦੱਖਣੀ ਅਫਰੀਕਾ ਦੇ ਲਈ ਖੇਡਣ ਦਾ ਮੌਕਾ ਮਿਲਿਆ।

PunjabKesari

ਸੁਮੈਯਾ ਨਾਲ ਵਿਆਹ ਤੋਂ ਬਾਅਦ ਇਮਰਾਨ ਤਾਹਿਰ ਦਾ ਇਕ ਬੇਟਾ ਹੋਇਆ, ਜਿਸ ਦਾ ਨਾਂ ਉਸ ਨੇ ਗਿਬਰਾਨ ਰੱਖਿਆ ਹੈ। ਤਾਹਿਰ ਫਿਲਹਾਲ ਆਈ. ਪੀ. ਐੱਲ. ਵਿਚ ਚੇਨਈ ਸੁਪਰ ਕਿੰਗਜ਼ ਸਕੁਆਡ ਵਿਚ ਸ਼ਾਮਲ ਹੈ। ਆਈ. ਪੀ.ਐੱਲ. ਦੌਰਾਨ ਤਾਹਿਰ ਦੀ ਪਤਨੀ ਅਤੇ ਬੇਟੇ ਦੀ ਤਸਵੀਰਾਂ ਦੇਖੀਆਂ ਗਈਆਂ। ਸ਼ੁਰੂਆਤ ਵਿਚ ਉਸ ਨੂੰ ਇਕ ਟੈਸਟ ਸਪੈਸ਼ਲਿਸਟ ਗੇਂਦਬਾਜ਼ ਦੇ ਰੂਪ ’ਚ ਦੇਖਿਆ ਜਾ ਰਿਹਾ ਸੀ ਪਰ ਉਸ ਨੇ ਆਪਣੀ ਸਖਤ ਮਿਹਨਤ ਨਾਲ ਨਾ ਸਿਰਫ ਵਨ ਡੇ ਟੀਮ ਵਿਚ ਜਗ੍ਹਾ ਬਣਾਈ ਸਗੋਂ ਕਈ ਸਫਲਤਾਵਾਂ ਵੀ ਹਾਸਲ ਕੀਤੀਆਂ।

PunjabKesari


author

Ranjit

Content Editor

Related News