52 ਟੈਸਟ ਮੈਚਾਂ ''ਚ ਇਕ ਵੀ ਛੱਕਾ ਨਾ ਲਗਾਉਣ ਵਾਲੇ ਇਸ ਖਿਡਾਰੀ ਨੇ ਲਿਆ ਸੰਨਿਆਸ

Thursday, Sep 27, 2018 - 09:58 PM (IST)

52 ਟੈਸਟ ਮੈਚਾਂ ''ਚ ਇਕ ਵੀ ਛੱਕਾ ਨਾ ਲਗਾਉਣ ਵਾਲੇ ਇਸ ਖਿਡਾਰੀ ਨੇ ਲਿਆ ਸੰਨਿਆਸ

ਜਲੰਧਰ— ਟੈਸਟ ਕ੍ਰਿਕਟ 'ਚ ਹਿੱਟ (ਛੱਕੇ) ਘੱਟ ਹੀ ਦੇਖਣ ਨੂੰ ਮਿਲਦੇ ਹਨ ਪਰ ਇੰਗਲੈਂਡ ਦਾ ਇਕ ਇਸ ਤਰ੍ਹਾਂ ਦਾ ਕ੍ਰਿਕਟਰ ਖਿਡਾਰੀ ਹੈ ਜਿਸ ਨੇ ਆਪਣੇ 52 ਟੈਸਟ ਮੈਚਾਂ 'ਚ ਇਕ ਵੀ ਛੱਕਾ ਨਹੀਂ ਲਗਾਇਆ। ਇਹ ਕ੍ਰਿਕਟਰ ਹੈ ਜੋਨਾਥਨ ਟ੍ਰਾਟ। ਟ੍ਰਾਟ ਇਸ ਵਾਰ ਫਿਰ ਤੋਂ ਚਰਚਾ 'ਚ ਹੈ। ਚਰਚਾ 'ਚ ਰਹਿਣ ਵੀ ਵਜ੍ਹਾਂ ਕਾਰਨ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣਾ ਪਿਆ। ਆਫ ਸਾਈਡ ਦੇ ਸਭ ਤੋਂ ਮਜ਼ਬੂਤ ਖਿਡਾਰੀਆਂ 'ਚ ਇਕ ਟ੍ਰਾਟ ਦੇ ਨਾਂ 'ਤੇ ਟੈਸਟ ਕ੍ਰਿਕਟ 'ਚ 451 ਚੌਕੇ ਜ਼ਰੂਰ ਲਗਾਏ ਹਨ ਪਰ ਉਨ੍ਹਾਂ ਨੇ ਇਕ ਵੀ ਵਾਰ ਛੱਕਾ ਨਹੀਂ ਲਗਾਇਆ।
ਵਨ ਡੇ 'ਚ 51 ਦੀ ਔਸਤ ਨਾਲ ਬਣਾਈਆਂ ਹਨ ਦੌੜਾਂ
ਜੋਨਾਥਨ ਨੇ ਇੰਗਲੈਂਡ ਦੇ ਲਈ 52 ਟੈਸਟ 'ਚ 44 ਦੀ ਔਸਤ ਨਾਲ 3935 ਦੌੜਾਂ ਜਿਸ 'ਚ 9 ਸੈਂਕੜੇ ਤੇ 19 ਅਰਧ ਸੈਂਕੜੇ ਦਰਜ ਹਨ। ਇਸ ਤੋਂ ਇਲਾਵਾ 68 ਵਨ ਡੇ 'ਚ ਉਸ ਦੇ ਨਾਂ 51 ਦੀ ਔਸਤ ਨਾਲ 2819 ਦੌੜਾਂ ਦਾ ਰਿਕਾਰਡ ਹੈ। ਵਨ ਡੇ 'ਚ ਉਸਦੇ 4 ਸੈਂਕੜੇ ਤੇ 22 ਅਰਧ ਸੈਂਕੜੇ ਦਰਜ ਹਨ। 7 ਟੀ-20 'ਚ ਉਹ 138 ਦੌੜਾਂ ਬਣਾ ਚੁੱਕੇ ਹਨ।


Related News