ਲਾਹਿੜੀ 64 ਦੇ ਸ਼ਾਨਦਾਰ ਕਾਰਡ ਨਾਲ ਸਾਂਝੇ ਤੌਰ ''ਤੇ 10ਵੇਂ ਸਥਾਨ ''ਤੇ

Sunday, Sep 27, 2020 - 11:47 PM (IST)

ਲਾਹਿੜੀ 64 ਦੇ ਸ਼ਾਨਦਾਰ ਕਾਰਡ ਨਾਲ ਸਾਂਝੇ ਤੌਰ ''ਤੇ 10ਵੇਂ ਸਥਾਨ ''ਤੇ

ਪੁੰਟਾਕਾਨਾ (ਡੋਮਿਨਿਕ ਗਣਰਾਜ) – ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਪੀ. ਜੀ. ਏ. ਟੂਰ 'ਤੇ 2018 ਤੋਂ ਬਾਅਦ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਇੱਥੇ ਤੀਜੇ ਦੌਰ ਵਿਚ ਬੋਗੀ ਰਹਿਤ 8 ਅੰਡਰ 64 ਦਾ ਕਾਰਡ ਖੇਡ ਕੇ ਕੋਰਾਲੇਸ ਪੁੰਟਾਕਾਨਾ ਚੈਂਪੀਅਨਸ਼ਿਪ ਵਿਚ ਸਾਂਝੇ ਤੌਰ 'ਤੇ 10ਵੇਂ ਸਥਾਨ 'ਤੇ ਪਹੁੰਚ ਗਿਆ। ਕੋਚ ਵਿਜੇ ਦਿਵੇਚਾ ਤੋਂ ਸਲਾਹ ਲੈਣ ਦਾ ਅਸਰ ਉਸਦੀ ਖੇਡ 'ਤੇ ਦਿਸਿਆ, ਜਿਸ ਨਾਲ ਉਸ ਨੇ ਪਹਿਲੇ ਦੋ ਦੌਰ ਦੇ ਆਪਣੇ ਸਕੋਰ 69,71 ਵਿਚ ਕਾਫੀ ਸੁਧਾਰ ਕੀਤਾ। ਦੂਜੇ ਦੌਰ ਤੋਂ ਬਾਅਦ ਉਹ ਸਾਂਝੇ ਤੌਰ 'ਤੇ 54ਵੇਂ ਸਥਾਨ 'ਤੇ ਸੀ ਪਰ ਹੁਣ ਉਸਦਾ ਸਕੋਰ 11 ਅੰਡਰ ਦਾ ਹੈ। ਕਟ ਹਾਸਲ ਕਰਨ ਵਾਲੇ ਇਕ ਹੋਰ ਭਾਰਤੀ ਅਰਜੁਨ ਅਟਵਾਲ ਨੇ ਤੀਜੇ ਦੌਰ ਵਿਚ 3 ਅੰਡਰ ਦਾ ਕਾਰਡ ਖੇਡਿਆ ਤੇ ਉਹ ਕੁਲ ਛੇ ਅੰਡਰ ਦੇ ਸਕੋਰ ਨਾਲ ਸਾਂਝੇ ਤੌਰ 'ਤੇ 36ਵੇਂ ਸਥਾਨ 'ਤੇ ਹੈ। ਐਡਮ ਲਾਂਗ (64) 17 ਅੰਡਰ ਦੇ ਸਕੋਰ ਨਾਲ ਚੋਟੀ 'ਤੇ ਹੈ।


author

Gurdeep Singh

Content Editor

Related News