ਖਿਡਾਰੀਆਂ ਦੀ ਸਿਹਤ ''ਤੇ ਪੈਂਦਾ ਹੈ ਅਸਰ ਤਾਂ ਆਸਟਰੇਲੀਆਈ ਓਪਨ ''ਚ ਦੇਰੀ ਸਹੀ ਹੋਵੇਗੀ : ਜੋਕੋਵਿਚ
Sunday, Jan 05, 2020 - 02:45 PM (IST)

ਬ੍ਰਿਸਬੇਨ : ਸਰਬੀਆਈ ਟੈਨਿਸ ਸਟਾਰ ਖਿਡਾਰੀ ਨੋਵਾਕ ਜੋਕੋਵਿਚ ਨੇ ਕਿਹਾ ਕਿ ਜੇਕਰ ਆਸਟਰੇਲੀਆ ਦੇ ਜੰਗਲਾਂ ਵਿਚ ਲੰਗੀ ਅੱਗ ਦੇ ਧੂੰਏ ਨਾਲ ਖਿਡਾਰੀਆਂ ਦੀ ਸਿਹਤ ਨੂੰ ਖਤਰਾ ਮਹਿਸੂਸ ਹੁੰਦਾ ਹੈ ਤਾਂ ਆਸਟਰੇਲੀਆਈ ਓਪਨ ਦੇ ਆਯੋਜਕਾਂ ਨੂੰ ਅਗਲੇ ਸਾਲ ਦੇ ਪਹਿਲੇ ਗ੍ਰੈਂਡਸਲੈਮ ਨੂੰ ਦੇਰੀ ਨਾਲ ਆਯੋਜਿਤ ਕਰਨ 'ਤੇ ਵਿਚਾਰ ਕਰਨਾ ਚਾਹੀਦਾ ਹੈ। ਸਾਲ 2020 ਦਾ ਸ਼ੁਰੂਆਤੀ ਮੇਜਰ ਟੂਰਨਾਮੈਂਟ 20 ਜਨਵਰੀ ਤੋਂ ਮੈਲਬੋਰਨ ਪਾਰਕ ਵਿਚ ਸ਼ੁਰੂ ਹੋਣਾ ਹੈ ਪਰ ਜੰਗਲ ਵਿਚ ਲੱਗੀ ਅੱਗ ਸ਼ਨੀਵਾਰ ਨੂੰ ਪੂਰਬ ਵੱਲ ਵੱਧੀ ਅਤੇ ਇਸ ਦਾ ਧੂੰਆ ਸ਼ਹਿਰ ਵਿਚ ਛਾ ਗਿਆ, ਜਿਸ ਨਾਲ ਹਵਾ ਦੀ ਗੁਣਵੱਤਾ ਪ੍ਰਭਾਵਿਤ ਹੋਵੇਗੀ।
ਏ. ਟੀ. ਪੀ. ਖਿਡਾਰੀ ਪਰੀਸ਼ਦ ਦੇ ਪ੍ਰਧਾਨ ਜੋਕੋਵਿਚ ਨੇ ਐਤਵਾਰ ਨੂੰ ਸਵੇਰੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਵਿਚ ਦੇਰੀ ਨਾਲ ਆਯੋਜਿਤ ਕਰਨਾ ਹੀ ਸਹੀ ਬਦਲ ਹੋਵੇਗਾ ਪਰ ਇਸ ਦੇ ਬਾਰੇ ਵਿਚ ਚਰਚਾ ਕਰਨ ਦੀ ਜ਼ਰੂਰਤ ਹੈ। ਉਹ ਬ੍ਰਿਸਬੇਨ ਵਿਚ ਚੱਲ ਰਹੀ ਸ਼ੁਰੂਆਤੀ ਏ. ਟੀ. ਪੀ. ਕੱਪ ਟੀਮ ਮੁਕਾਬਲੇ ਵਿਚ ਸਰਬੀਆ ਲਈ ਖੇਡ ਰਹੇ ਹਨ, ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਤੁਸੀਂ ਸਹੀ ਸਵਾਲ ਪੁੱਛਿਆ। ਯਕੀਨੀ ਤੌਰ 'ਤੇ ਤੁਹਾਨੂੰ ਵਿਚਾਰ ਕਰਨਾ ਹੋਵੇਗਾ ਕਿਉਂਕਿ ਖਰਾਬ ਮੌਸਨ ਅਤੇ ਖਰਾਬ ਹਾਲਾਤ ਕਾਰਨ ਤੁਹਾਨੂੰ ਇਸ 'ਤੇ ਵਿਚਾਰ ਕਰਨਾ ਹੀ ਹੋਵੇਗਾ।