ਸਟੁਟਗਾਰਟ ਓਪਨ ਫਾਈਨਲ ''ਚ ਐਰਿਨਾ ਸਬਾਲੇਂਕਾ ਨਾਲ ਖੇਡੇਗੀ ਇਗਾ ਸਵੀਆਤੇਕ

Monday, Apr 25, 2022 - 02:42 PM (IST)

ਸਟੁਟਗਾਰਟ ਓਪਨ ਫਾਈਨਲ ''ਚ ਐਰਿਨਾ ਸਬਾਲੇਂਕਾ ਨਾਲ ਖੇਡੇਗੀ ਇਗਾ ਸਵੀਆਤੇਕ

ਸਟੁਗਾਰਟ- 3 ਵਾਰ ਦੀ ਚੈਂਪੀਅਨ ਚੋਟੀ ਦੀ ਰੈਂਕਿੰਗ ਵਾਲੀ ਇਗਾ ਸਵੀਆਤੇਕ ਦਾ ਸਾਹਮਣਾ ਸਟੁਟਗਾਰਟ ਓਪਨ ਟੈਨਿਸ ਦੇ ਫਾਈਨਲ 'ਚ ਐਰੀਨਾ ਸਬਾਲੇਂਕਾ ਨਾਲ ਹੋਵੇਗਾ। ਸਵੀਆਤੇਕ ਨੇ ਸੈਮੀਫਾਈਨਲ 'ਚ ਲਿਊਡਮਿਲਾ ਸੈਮਸੋਨੋਵਾ ਨੂੰ 6-7, 6-4, 7-5 ਨਾਲ ਹਰਾਇਆ।

ਪਿਛਲੇ ਸਾਲ ਫਾਈਨਲ 'ਚ ਐਸ਼ਲੇ ਬਾਰਟੀ ਤੋਂ ਹਾਰੀ ਸਬਾਲੇਂਕਾ ਨੇ ਦੂਜਾ ਦਰਜਾ ਪ੍ਰਾਪਤ ਪਾਊਲਾ ਬਾਡੋਸਾ ਨੂੰ 7-6, 6-4 ਨਾਲ ਹਰਾਇਆ। ਸਵੀਆਤੇਕ ਤੇ ਸਬਾਲੇਂਕਾ ਇਕ ਦੂਜੇ ਦੇ ਖ਼ਿਲਾਫ਼ ਇਕ-ਇਕ ਮੈਚ ਜਿੱਤ ਚੁੱਕੀਆਂ ਹਨ। ਸਬਾਲੇਂਕਾ ਨੇ ਪਿਛਲੇ ਸਾਲ ਡਬਲਯੂ. ਟੀ. ਏ. ਫਾਈਨਲ ਜਿੱਤਿਆ ਸੀ ਜਦਕਿ ਸਵੀਆਤੇਕ ਨੇ ਇਸ ਸਾਲ ਦੋਹਾ 'ਚ ਖ਼ਿਤਾਬ ਜਿੱਤਿਆ। ਉਨ੍ਹਾਂ ਨੇ ਇੰਡੀਅਨ ਵੇਲਸ ਤੇ ਮਿਆਮੀ 'ਚ ਵੀ ਖ਼ਿਤਾਬ ਜਿੱਤੇ।

ਮੀਂਹ ਕਾਰਨ ਬਾਰਸੀਲੋਨਾ ਓਪਨ ਸੈਮੀਫਾਈਨਲ ਮੁਲਤਵੀ
ਮੀਂਹ ਕਾਰਨ ਬਾਰਸੀਲੋਨਾ ਓਪਨ ਟੈਨਿਸ ਦਾ ਸੈਮੀਫਾਈਨਲ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਹੁਣ ਇਹ ਫਾਈਨਲ ਵਾਲੇ ਦਿਨ ਹੀ ਹੋਵੇਗਾ। ਕਾਰਲੋਸ ਅਲਕਾਰੇਜ ਤੇ ਐਲੇਕਸ ਡਿ ਮਿਨਾਉਰ ਤੇ ਪਾਬਲੋ ਕਾਰੇਨੋ ਤੇ ਡਿਏਗੋ ਸ਼ਵਾਟਜ਼ਰਮੈਨ ਦਰਮਿਆਨ ਉਸ ਸਮੇਂ ਰੋਕਣਾ ਪਿਆ ਜਦੋਂ ਸਕੋਰ 2-2 ਨਾਲ ਬਰਾਬਰ ਸੀ। ਦੋਵੇਂ ਮੈਚ ਬਾਅਦ 'ਚ ਸ਼ੁਰੂ ਕੀਤੇ ਗਏ ਪਰ ਮੁੜ ਮੀਂਹ ਦੇ ਪੈਣ ਨਾਲ ਇਨ੍ਹਾਂ ਨੂੰ ਰੋਕਣਾ ਪਿਆ।


author

Tarsem Singh

Content Editor

Related News