ਫੀਲਡਿੰਗ ’ਚ ਕਮੀ ਨਹੀਂ ਹੁੰਦੀ ਤਾਂ ਮੈਚ ਇੰਨਾ ਅੱਗੇ ਨਾ ਜਾਂਦਾ : ਵਿਰਾਟ ਕੋਹਲੀ

04/28/2021 7:54:32 PM

ਅਹਿਮਦਾਬਾਦ- ਦਿੱਲੀ ਕੈਪੀਟਲਸ ਖਿਲਾਫ ਇੱਥੇ ਮੰਗਲਵਾਰ ਨੂੰ ਆਈ. ਪੀ. ਐੱਲ.- 14 ਦੇ 22ਵੇਂ ਅਤੇ ਟੱਕਰ ਦੇ ਮੁਕਾਬਲੇ ’ਚ 1 ਦੌੜ ਨਾਲ ਰੋਮਾਂਚਕ ਜਿੱਤ ਤੋਂ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇਕ ਸਮਾਂ ਉਨ੍ਹਾਂ ਨੂੰ ਲੱਗਾ ਸੀ ਕਿ ਮੈਚ ਸਾਡੇ ਤੋਂ ਦੂਰ ਜਾ ਰਿਹਾ ਹੈ ਪਰ ਸਿਰਾਜ ਦੇ ਅੰਤਿਮ ਓਵਰ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ।

PunjabKesari
ਵਿਰਾਟ ਨੇ ਕਿਹਾ,‘‘ਸਾਨੂੰ ਉਮੀਦ ਸੀ ਕਿ ਸਿਰਾਜ ਪੇਸ਼ੇਵਰ ਤਰੀਕੇ ਨਾਲ ਅਤੇ ਡਰ ਮੁਕਤ ਹੋ ਕੇ ਗੇਂਦਬਾਜ਼ੀ ਕਰਨਗੇ। ਜੇਕਰ ਫੀਲਡਿੰਗ ’ਚ ਕਮੀ ਨਾ ਹੁੰਦੀ ਤਾਂ ਮੈਚ ਇੰਨਾ ਅੱਗੇ ਨਾ ਜਾਂਦਾ। ਅੰਤਿਮ ਕੁਝ ਓਵਰਾਂ ’ਚ ਹੇਟਮਾਇਰ ਨੇ ਮੈਚ ਦਾ ਰੁਖ ਬਦਲਿਆ, ਨਹੀਂ ਤਾਂ ਅਸੀਂ ਪੂਰੀ ਤਰ੍ਹਾਂ ਕਾਬੂ ’ਚ ਸੀ। ਅਸੀਂ ਲਗਾਤਾਰ ਵਿਕਟ ਗੁਆਏ ਪਰ ਏ. ਬੀ. ਡਿਲਿਵਰ ਨਿਡਰ ਹੋ ਕੇ ਕਰੀਜ਼ ’ਤੇ ਟਿਕੇ ਰਹੇ। ਮੈਦਾਨ ’ਤੇ ਬਿਲਕੁੱਲ ਵੀ ਓਸ ਨਹੀਂ ਸੀ, ਜਿਸ ਦੌਰਾਨ ਅਸੀਂ ਪੂਰੀ ਪਾਰੀ ’ਚ ਸੁੱਕੀ ਗੇਂਦ ਨਾਲ ਗੇਂਦਬਾਜ਼ੀ ਕੀਤੀ, ਜਿਸ ਨਾਲ ਕਾਫੀ ਫਰਕ ਪਿਆ।’’

PunjabKesari
ਅਸੀਂ ਇਸ ਵਿਕਟ ’ਤੇ ਆਰ. ਸੀ. ਬੀ. ਨੂੰ 10 ਤੋਂ 15 ਦੌੜਾਂ ਵਾਧੂ ਦਿੱਤੀਆਂ, ਜੋ ਸਾਡੇ ਲਈ ਮਹਿੰਗੀਆਂ ਸਾਬਤ ਹੋਈਆਂ। ਆਖਰੀ ਓਵਰ ’ਚ ਅਸੀਂ ਸੋਚ ਰਹੇ ਸੀ ਕਿ ਜਿਸ ਕਿਸੇ ਨੂੰ ਵੀ ਸਟ੍ਰਾਈਕ ਮਿਲੇਗੀ, ਉਸ ਨੂੰ ਟੀਮ ਲਈ ਕੰਮ ਪੂਰਾ ਕਰਨਾ ਹੋਵੇਗਾ ਅਤੇ ਮੈਚ ਜਿਤਾਉਣਾ ਹੋਵੇਗਾ। ਇਹੀ ਸਾਡੀ ਯੋਜਨਾ ਸੀ ਪਰ ਆਖਿਰ ’ਚ ਅਸੀਂ 1 ਦੌੜ ਨਾਲ ਖੁੰਝ ਗਏ। ਇਕ ਨੌਜਵਾਨ ਟੀਮ ਦੇ ਰੂਪ ’ਚ ਸਾਨੂੰ ਹਰ ਇਕ ਮੈਚ ਤੋਂ ਸਿਖਣਾ ਪਸੰਦ ਹੈ ਅਤੇ ਅਸੀਂ ਹਰ ਦਿਨ ਸੁਧਾਰ ਕਰਨਾ ਚਾਹੁੰਦੇ ਹਾਂ। 


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News