ਰਾਹੁਲ IPL ''ਚ ਚੰਗਾ ਖੇਡਦਾ ਹੈ ਤਾਂ T20 WC ਟੀਮ ''ਚ ਉਸ ਦੀ ਜਗ੍ਹਾ ਪੱਕੀ ਹੈ : ਜਸਟਿਨ ਲੈਂਗਰ

03/20/2024 6:09:11 PM

ਨਵੀਂ ਦਿੱਲੀ— ਲਖਨਊ ਸੁਪਰ ਜਾਇੰਟਸ ਦੇ ਮੁੱਖ ਕੋਚ ਜਸਟਿਨ ਲੈਂਗਰ ਦਾ ਮੰਨਣਾ ਹੈ ਕਿ ਜੇਕਰ ਕੇ. ਐੱਲ. ਰਾਹੁਲ ਟੀਮ ਨੂੰ ਪਹਿਲਾ ਆਈ. ਪੀ. ਐੱਲ. ਖਿਤਾਬ ਦਿਵਾ ਸਕਦੇ ਹਨ ਤਾਂ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ 'ਚ ਉਨ੍ਹਾਂ ਦੀ ਜਗ੍ਹਾ ਪੱਕੀ ਹੋ ਜਾਣੀ ਚਾਹੀਦੀ ਹੈ। ਪੱਟ ਦੀ ਮਾਸਪੇਸ਼ੀ ਦੀ ਸੱਟ ਤੋਂ ਉਭਰਨ ਤੋਂ ਬਾਅਦ ਵਾਪਸੀ ਕਰ ਰਹੇ ਰਾਹੁਲ ਸ਼ਾਇਦ ਆਈ. ਪੀ. ਐਲ. ਵਿੱਚ ਵਿਕਟਕੀਪਿੰਗ ਨਹੀਂ ਕਰਨਗੇ। ਭਾਰਤ ਦੀ ਟੀ-20 ਟੀਮ ਵਿੱਚ ਉਸਦੀ ਚੋਣ ਨਿਸ਼ਚਿਤ ਨਹੀਂ ਹੈ, ਇਸ ਲਈ ਉਸਨੂੰ ਆਈ. ਪੀ. ਐਲ. ਵਿੱਚ ਬੱਲੇਬਾਜ਼ੀ ਅਤੇ ਵਿਕਟ ਦੇ ਪਿੱਛੇ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।

ਇਹ ਪੁੱਛੇ ਜਾਣ 'ਤੇ ਕਿ ਉਹ ਆਪਣੀ ਨਿੱਜੀ ਕਪਤਾਨੀ ਦੀਆਂ ਇੱਛਾਵਾਂ ਅਤੇ ਟੀਮ ਦੇ ਹਿੱਤਾਂ ਨੂੰ ਕਿਵੇਂ ਸੰਤੁਲਿਤ ਕਰੇਗਾ, ਲੈਂਗਰ ਨੇ ਕਿਹਾ ਕਿ ਇਹ ਮੁਸ਼ਕਲ ਨਹੀਂ ਹੈ। ਉਸ ਨੇ ਕਿਹਾ, 'ਜੇਕਰ ਟੀਮ ਚੰਗਾ ਕਰਦੀ ਹੈ ਤਾਂ ਸਾਰਿਆਂ ਨੂੰ ਇਨਾਮ ਮਿਲਦਾ ਹੈ। ਜੇਕਰ ਕੇ. ਐੱਲ. ਲਖਨਊ ਦੀ ਟੀਮ ਨੂੰ ਆਈ.ਪੀ.ਐੱਲ. ਖਿਤਾਬ ਤੱਕ ਪਹੁੰਚਾਉਂਦਾ ਹੈ ਤਾਂ ਇਸ ਦਾ ਮਤਲਬ ਹੋਵੇਗਾ ਕਿ ਉਸ ਨੇ ਚੰਗੀ ਕਪਤਾਨੀ, ਚੰਗੀ ਬੱਲੇਬਾਜ਼ੀ ਅਤੇ ਚੰਗੀ ਵਿਕਟਕੀਪਿੰਗ ਕੀਤੀ ਹੈ।

ਰਾਹੁਲ ਤੋਂ ਇਲਾਵਾ ਲਖਨਊ ਦੇ ਲੈੱਗ ਸਪਿਨਰ ਰਵੀ ਬਿਸ਼ਨੋਈ ਵੀ ਚੋਣ ਦੀ ਦੌੜ ਵਿੱਚ ਹਨ। ਲੈਂਗਰ ਨੇ ਕਿਹਾ, 'ਕੇ.ਐੱਲ ਜਾਂ ਬਿਸ਼ਨੋਈ ਲਈ ਸਪੱਸ਼ਟ ਸੰਦੇਸ਼ ਲਖਨਊ ਟੀਮ ਲਈ ਚੰਗਾ ਖੇਡਣ 'ਤੇ ਧਿਆਨ ਕੇਂਦਰਿਤ ਕਰਨਾ ਹੈ, ਟੀ-20 ਵਿਸ਼ਵ ਕੱਪ ਟੀਮ 'ਚ ਜਗ੍ਹਾ ਮਿਲਣ ਦੀ ਤੁਹਾਡੀ ਸੰਭਾਵਨਾ ਵਧ ਜਾਵੇਗੀ।' ਲਖਨਊ ਟੀਮ ਦੇ ਸਾਬਕਾ ਮੈਂਟਰ ਗੌਤਮ ਗੰਭੀਰ ਹੁਣ ਕੇ. ਕੇ. ਆਰ. ਨਾਲ ਜੁੜ ਗਏ ਹਨ। ਇਹ ਪੁੱਛੇ ਜਾਣ 'ਤੇ ਕਿ ਕੀ ਟੂਰਨਾਮੈਂਟ ਦੌਰਾਨ ਉਨ੍ਹਾਂ 'ਚ ਟੱਕਰ ਦੇਖਣ ਨੂੰ ਮਿਲ ਸਕਦੀ ਹੈ, ਲੈਂਗਰ ਨੇ ਕਿਹਾ ਕਿ ਉਹ ਟੀਮ ਲਈ ਗੰਭੀਰ ਦੇ ਯੋਗਦਾਨ ਦਾ ਪ੍ਰਸ਼ੰਸਕ ਹੈ।

ਉਸ ਨੇ ਕਿਹਾ, 'ਕੋਈ ਟੱਕਰ ਨਹੀਂ ਹੋਵੇਗੀ। ਮੈਂ ਉਸ ਦੇ ਟੀਮ ਛੱਡਣ ਤੋਂ ਦੁਖੀ ਹਾਂ ਪਰ ਉਹ ਕੇਕੇਆਰ ਦਾ ਅਸਲੀ ਹੀਰੋ ਹੈ। ਅਸੀਂ ਦੋਵੇਂ ਚੰਗੇ ਦੋਸਤ ਰਹੇ ਹਾਂ। ਦਿੱਲੀ ਕੈਪੀਟਲਜ਼ ਦੇ ਕੋਚ ਰਿਕੀ ਪੋਂਟਿੰਗ ਵੀ ਮੇਰੇ ਦੋਸਤ ਹਨ। CSK ਦੇ ਸਟੀਫਨ ਫਲੇਮਿੰਗ ਅਤੇ ਮਾਈਕ ਹਸੀ ਵੀ ਮੇਰੇ ਦੋਸਤ ਹਨ।


Tarsem Singh

Content Editor

Related News