ਰਿਸ਼ਭ ਪੰਤ ਨੂੰ ਨਾ ਖਿਡਾਉਣ 'ਤੇ ਸਹਿਵਾਗ ਨੇ ਕੱਢੀ ਆਪਣੀ ਭਡ਼ਾਸ, ਦਿੱਤਾ ਇਹ ਵੱਡਾ ਬਿਆਨ

02/01/2020 12:32:38 PM

ਸਪੋਰਟਸ ਡੈਸਕ : ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਦੇ ਕਮਾਲ ਦੇ ਆਖਰੀ ਓਵਰ ਤੋਂ ਬਾਅਦ ਭਾਰਤ ਅਤੇ ਨਿਊਜੀਲੈਂਡ ਵਿਚਾਲੇ ਹੋਏ ਚੌਥੇ ਟੀ-20 ਮੁਕਾਬਲੇ 'ਚ ਸਕੋਰ ਟਾਈ ਹੋ ਗਿਆ ਅਤੇ ਭਾਰਤ ਨੇ ਲਗਾਤਾਰ ਦੂਜੀ ਵਾਰ ਸੁਪਰ ਓਵਰ 'ਚ ਰੋਮਾਂਚਕ ਮੈਚ ਜਿੱਤ ਕੇ ਪੰਜ ਮੈਚਾਂ ਦੀ ਸੀਰੀਜ਼ 'ਚ 4-0 ਦੀ ਬੜ੍ਹਤ ਬਣਾ ਲਈ। ਅਜਿਹੇ 'ਚ ਪਲੇਇੰਗ ਇਲੈਵਨ ਤੋਂ ਬਾਹਰ ਚੱਲ ਰਹੇ ਵਿਕਟਕੀਪਰ ਰਿਸ਼ਭ ਪੰਤ ਨੂੰ ਨਾ ਖਿਡਾਉਣ 'ਤੇ ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਟੀਮ ਮੈਨੇਜਮੈਂਟ 'ਤੇ ਆਪਣੀ ਨਰਾਜ਼ਗੀ ਜਤਾਈ ਹੈ।PunjabKesari  ਦਰਅਸਲ ਇਕ ਟੀ. ਵੀ. ਚੈਨਲ ਦੇ ਸ਼ੋਅ 'ਤੇ ਵਰਿੰਦਰ ਸਹਿਵਾਗ ਨੇ ਕਿਹਾ, ਰਿਸ਼ਭ ਪੰਤ ਨੂੰ ਪਲੇਇੰਗ ਇਲੈਵਨ 'ਚ ਨਹੀਂ ਖਿਡਾਇਆ ਜਾ ਰਿਹਾ, ਅਜਿਹੇ 'ਚ ਉਹ ਦੌੜਾਂ ਕਿਵੇਂ ਬਣਾਵੇਗਾ। ਜੇਕਰ ਤੁਸੀਂ ਸਚਿਨ ਤੇਂਦੁਲਕਰ ਨੂੰ ਵੀ ਬੈਂਚ 'ਤੇ ਬਿੱਠਾ ਦੇਵੋਗੇ ਤਾਂ ਉਹ ਵੀ ਦੌੜਾਂ ਨਹੀਂ ਬਣਾ ਸੱਕਦੇ। ਜੇਕਰ ਤੁਹਾਨੂੰ ਲੱਗਦਾ ਹੈ ਕਿ ਰਿਸ਼ਭ ਪੰਤ ਮੈਚ ਵਿਨਰ ਹੈ ਤਾਂ ਤੁਸੀਂ ਉਸਨੂੰ ਖਿਡਾ ਕਿਉਂ ਨਹੀਂ ਰਹੇ? ਕਿਉਂਕਿ ਉਹ ਰੈਗੂਲਰ ਨਹੀਂ।PunjabKesari ਸਹਿਵਾਗ ਨੇ ਅੱਗੇ ਕਿਹਾ, ਜਦੋਂ ਮਹਿੰਦਰ ਸਿੰਘ ਧੋਨੀ ਨੇ ਆਸਟਰੇਲੀਆ 'ਚ ਕਿਹਾ ਕਿ ਸਾਡੇ ਟਾਪ ਤਿੰਨ ਸਲੋਅ ਫੀਲਡਰ ਹਨ, ਤਾਂ ਸਾਡੇ ਤੋਂ ਕੱਦੇ ਪੁੱਛਿਆ ਜਾਂ ਚਰਚਾ ਨਹੀਂ ਕੀਤੀ ਗਈ ਸੀ। ਸਾਨੂੰ ਮੀਡੀਆ ਤੋਂ ਇਸ ਬਾਰੇ 'ਚ ਪਤਾ ਚਲਿਆ ਸੀ। ਉਨ੍ਹਾਂ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਕਿ ਅਸੀਂ ਸਲੋਅ ਫੀਲਡਰਸ ਹਾਂ ਪਰ ਟੀਮ ਮੀਟਿੰਗ 'ਚ ਨਹੀਂ। ਸਹਿਵਾਗ ਨੇ ਅੱਗੇ ਕਿਹਾ, ਟੀਮ ਮੀਟਿੰਗ 'ਚ ਚਰਚਾ ਹੁੰਦੀ ਸੀ ਕਿ ਰੋਹਿਤ ਸ਼ਰਮਾ ਨੂੰ ਮੌਕਾ ਦੇਣਾ ਹੈ ਜੋ ਨਵੇਂ ਬੱਲੇਬਾਜ਼ ਹਨ ਅਤੇ ਇਸ ਵਜ੍ਹਾ ਕਰਕੇ ਸਾਨੂੰ ਰੋਟੇਸ਼ਨ ਪਾਲਿਸੀ ਅਪਣਾਉਣੀ ਪਈ ਹੈ। ਜੇਕਰ ਹੁਣ ਵੀ ਉਸ ਤਰ੍ਹਾਂ ਦਾ ਹੀ ਹੋ ਰਿਹਾ ਹੈ ਤਾਂ ਇਹ ਗਲਤ ਹੈ।


Related News