ਜੇਕਰ ਨਿਊਜ਼ੀਲੈਂਡ ਜਿੱਤਿਆ ਵਰਲਡ ਕੱਪ ਤਾਂ 14 ਨਹੀਂ ਸਗੋਂ 15 ਜੁਲਾਈ ਨੂੰ ਮਿਲੇਗੀ ਟ੍ਰਾਫੀ, ਵਜ੍ਹਾ ਆਈ ਸਾਹਮਣੇ
Saturday, Jul 13, 2019 - 05:24 PM (IST)

ਸਪੋਰਟਸ ਡੈਸਕ : ਵਰਲਡ ਕੱਪ 2019 ਦਾ ਸੈਮੀਫਾਈਨਲ ਮੈਚ ਐਤਵਾਰ 14 ਜੁਲਾਈ ਨੂੰ ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਣਾ ਹੈ। ਦੋਵੇਂ ਟੀਮਾਂ ਜਿੱਤਣ ਲਈ ਪੂਰਾ ਜੋਰ ਲਗਾਉਣਗੀਆਂ ਪਰ ਇਹ ਵੀ ਤੈਅ ਹੈ ਕਿ ਕੋਈ ਵੀ ਟੀਮ ਜਿੱਤੇ, ਦੁਨੀਆ ਨੂੰ ਇਕ ਨਵਾਂ ਵਰਲਡ ਚੈਂਪੀਅਨ ਮਿਲੇਗਾ। ਉੱਥੇ ਹੀ ਜੇਕਰ ਨਿਊਜ਼ੀਲੈਂਡ ਟੀਮ ਵਰਲਡ ਕੱਪ ਜਿੱਤਦੀ ਹੈ ਤਾਂ ਉਸ ਨੂੰ 14 ਜੁਲਾਈ ਨੂੰ ਨਹੀਂ ਸਗੋਂ 15 ਜੁਲਾਈ ਨੂੰ ਵਰਲਡ ਕੱਪ ਟ੍ਰਾਫੀ ਮਿਲੇਗੀ।
ਜ਼ਿਕਰਯੋਗ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਲੱਗਭਗ 11 ਘੰਟੇ ਸਮੇਂ ਦਾ ਫਰਕ ਹੈ, ਜਿਸ ਵਜ੍ਹਾ ਨਾਲ ਅਜਿਹਾ ਹੋਵੇਗਾ। ਜਦੋਂ ਇੰਗਲੈਂਡ ਦੇ ਲਾਰਡਸ ਮੈਦਾਨ 'ਤੇ 14 ਜੁਲਾਈ ਨੂੰ ਫਾਈਨਲ ਮੈਚ ਖਤਮ ਹੋਵੇਗਾ ਉਸ ਸਮੇਂ ਨਿਊਜ਼ੀਲੈਂਡ ਵਿਚ 15 ਜੁਲਾਈ ਹੋਵੇਗੀ। ਅਜਿਹੇ 'ਚ ਜੇਕਰ ਨਿਊਜ਼ੀਲੈਂਡ ਟੀਮ ਜਿੱਤਦੀ ਹੈ ਤਾਂ ਉਹ ਆਪਣੇ ਦੇਸ਼ ਦੇ ਹਿਸਾਬ ਨਾਲ 15 ਜੁਲਾਈ ਨੂੰ ਟ੍ਰਾਫੀ ਚੁੱਕੇਗੀ।
ਨਿਊਜ਼ੀਲੈਂਡ ਦੇ ਪ੍ਰਸ਼ੰਸਕਾਂ ਅਤੇ ਮੀਡੀਆ ਨੂੰ ਇਸ ਗੱਲ ਦੀ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਉਹ ਫਾਈਨਲ ਤੱਕ ਪਹੁੰਚੇਗੀ। ਅਜਿਹੇ 'ਚ ਆਪਣੀ ਟੀਮ ਨੂੰ ਫਾਈਨਲ ਵਿਚ ਦੇਖ ਕੇ ਨਿਊਜ਼ੀਲੈਂਡ ਦੇ ਕ੍ਰਿਕਟ ਪ੍ਰਸ਼ੰਸਕ ਬਹੁਤ ਖੁਸ਼ ਹਨ। ਦੋਵੇਂ ਹੀ ਟੀਮਾਂ ਦੇ ਕੋਲ ਪਹਿਲੀ ਵਾਰ ਵਰਲਡ ਕੱਪ ਜੇਤੂ ਬਣਨ ਦਾ ਮੌਕਾ ਹੈ। ਹਾਲਾਂਕਿ ਇਗੰਲੈਂਡ ਟੀਮ ਨਿਊਜ਼ੀਲੈਂਡ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਦਿਸ ਰਹੀ ਹੈ। ਅਜਿਹੇ 'ਚ ਇੰਗਲੈਂਡ ਦੇ ਕੋਲ ਆਪਣੇ ਘਰ ਵਿਚ ਵਰਲਡ ਕੱਪ ਜਿੱਤਣ ਦਾ ਚੰਗਾ ਮੌਕਾ ਹੈ।