ਜ਼ਰੂਰਤ ਪਈ ਤਾਂ ਈਡਨ ਗਾਰਡਨ ਨੂੰ ਕੁਆਰੰਟਾਈਨ ਲਈ ਦੇਵਾਂਗੇ : ਗਾਂਗੁਲੀ

Thursday, Mar 26, 2020 - 01:26 AM (IST)

ਜ਼ਰੂਰਤ ਪਈ ਤਾਂ ਈਡਨ ਗਾਰਡਨ ਨੂੰ ਕੁਆਰੰਟਾਈਨ ਲਈ ਦੇਵਾਂਗੇ : ਗਾਂਗੁਲੀ

ਕੋਲਕਾਤਾ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਭ ਗਾਂਗੁਲੀ ਨੇ ਕਿਹਾ ਕਿ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਉਹ ਪੱਛਮੀ ਬੰਗਾਲ ਸਰਕਾਰ ਨੂੰ ਈਡਨ ਗਾਰਡਨ ਕੁਆਰੰਟਾਈਨ ਦੀ ਵਰਤੋਂ ਕਰਨ ਲਈ ਦੇ ਸਕਦੇ ਹਨ। ਕੋਰੋਨਾ ਵਾਇਰਸ ਦੇ ਦੇਸ਼ ਭਰ 'ਚ ਹੁਣ ਤਕ 500 ਤੋਂ ਵੀ ਵੱਧ ਮਾਮਲੇ ਸਾਹਮਣੇ ਆਏ ਹਨ ਤੇ 10 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਦੇ ਵੱਧਦੇ ਕਹਿਰ ਕਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਭਰ 'ਚ 21 ਦਿਨਾਂ ਲਈ ਲਾਕਡਾਊਨ ਦਾ ਐਲਾਨ ਕੀਤਾ ਸੀ। ਸਾਬਕਾ ਭਾਰਤੀ ਕਪਤਾਨ ਗਾਂਗੁਲੀ ਨੇ ਕਿਹਾ ਕਿ ਜੇਕਰ ਸਰਕਾਰ ਸਾਨੂੰ ਕਹੇਗੀ ਤਾਂ ਅਸੀਂ ਜ਼ਰੂਰ ਈਡਨ ਗਾਰਡਨ ਨੂੰ ਇਸਤੇਮਾਲ ਕਰਨ ਲਈ ਦੇਵਾਂਗੇ।
ਗਾਂਗੁਲੀ ਲੋੜਵੰਦਾਂ ਲਈ 50 ਲੱਖ ਰੁਪਏ ਦੇ ਚੌਲ ਕਰਨਗੇ ਦਾਨ
ਗਾਂਗੁਲੀ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਕੀਤੇ ਗਏ 21 ਦਿਨਾਂ ਦੇ ਲਾਕਡਾਊਨ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੇ ਸਹਿਯੋਗ ਲਈ ਅੱਗੇ ਆਏ ਹਨ ਤੇ ਉਹ ਲੋੜਵੰਦਾਂ ਲਈ 50 ਲੱਖ ਰੁਪਏ ਦੇ ਚੌਲ ਦਾਨ ਕਰਨਗੇ।


author

Gurdeep Singh

Content Editor

Related News