ICC Women WC : ਭਾਰਤ ਤੇ ਪਾਕਿਸਤਾਨ ਦਰਮਿਆਨ 6 ਮਾਰਚ ਨੂੰ ਹੋਵੇਗੀ ਕ੍ਰਿਕਟ ਦੀ ਜੰਗ

Wednesday, Mar 02, 2022 - 12:43 PM (IST)

ਸਪੋਰਟਸ ਡੈਸਕ- ਕਿਸੇ ਵੀ ਖੇਡ ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਕੋਈ ਵੀ ਮੁਕਾਬਲਾ ਹੋਵੇ ਤਾਂ ਦੋਵਾਂ ਦੇਸ਼ਾਂ ਦੇ ਲੋਕਾਂ ਵਿੱਚ ਇੱਕ ਵੱਖਰਾ ਉਤਸ਼ਾਹ ਤੇ ਰੋਮਾਂਚ ਹੁੰਦਾ ਹੈ। ਜਦੋਂ ਵੀ ਦੋਵੇਂ ਟੀਮਾਂ ਆਪਸ ਵਿੱਚ ਭਿੜਦੀਆਂ ਹਨ ਤਾਂ ਨਤੀਜੇ ਵਜੋਂ ਇਕ ਟੀਮ ਦੀ ਹਾਰ ਨਾਲ ਕਰੋੜਾਂ ਲੋਕਾਂ ਦੇ ਦਿਲ ਤੇ ਟੀ. ਵੀ. ਟੁੱਟਦੇ ਹਨ। ਭਾਰਤੀ ਪ੍ਰਸ਼ੰਸਕਾਂ ਨੂੰ ਅਜਿਹਾ ਨਜ਼ਾਰਾ 6 ਮਾਰਚ ਨੂੰ ਦੇਖਣ ਨੂੰ ਮਿਲੇਗਾ ਜਦੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਨਾਲ ਵਿਸ਼ਵ ਕੱਪ ਦੀ ਸ਼ੁਰੂਆਤ ਕਰੇਗੀ। ਭਾਰਤੀ ਟੀਮ ਦੀ ਗੱਲ ਕਰੀਏ ਤਾਂ ਭਾਰਤੀ ਮਹਿਲਾ ਟੀਮ ਨੇ ਪਿਛਲੇ ਦੋ ਮੈਚ ਜਿੱਤੇ ਹਨ। ਇਸ ਹਿਸਾਬ ਨਾਲ ਭਾਰਤ ਦਾ ਪਾਕਿਸਤਾਨ ਖਿਲਾਫ ਪਲੜਾ ਜ਼ਿਆਦਾ ਭਾਰੀ ਹੈ।

ਇਹ ਵੀ ਪੜ੍ਹੋ : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਖਰੀਦੀ 3.15 ਕਰੋੜ ਰੁਪਏ ਦੀ ਇਹ ਕਾਰ
PunjabKesari

ਸਭ ਤੋਂ ਦਿਲਚਸਪ ਅੰਕੜਾ ਇਹ ਹੈ ਕਿ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਭਾਰਤੀ ਟੀਮ ਦੇ ਸਾਹਮਣੇ ਹਮੇਸ਼ਾ ਬੇਵੱਸ ਨਜ਼ਰ ਆਈ ਹੈ ਅਤੇ ਇੱਕ ਵਾਰ ਵੀ ਭਾਰਤ ਖ਼ਿਲਾਫ਼ ਜਿੱਤ ਦਰਜ ਨਹੀਂ ਕਰ ਸਕੀ ਹੈ। ਵਿਸ਼ਵ ਕੱਪ 'ਚ ਦੋਵਾਂ ਟੀਮਾਂ ਵਿਚਾਲੇ ਹੋਏ ਆਖਰੀ ਮੁਕਾਬਲੇ ਦੀ ਗੱਲ ਕਰੀਏ ਤਾਂ ਦੋਵੇਂ ਟੀਮਾਂ 2 ਜੁਲਾਈ 2017 ਨੂੰ ਇੰਗਲੈਂਡ 'ਚ ਭਿੜ ਗਈਆਂ ਸਨ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 9 ਵਿਕਟਾਂ ਦੇ ਨੁਕਸਾਨ 'ਤੇ 169 ਦੌੜਾਂ ਬਣਾਈਆਂ। ਇਸ ਮੈਚ 'ਚ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਟੀਮ 74 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ ਭਾਰਤੀ ਟੀਮ ਨੇ ਆਸਾਨੀ ਨਾਲ 95 ਦੌੜਾਂ ਨਾਲ ਮੈਚ ਜਿੱਤ ਲਿਆ। ਭਾਰਤੀ ਗੇਂਦਬਾਜ਼ ਏਕਤਾ ਬਿਸ਼ਟ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 5 ਵਿਕਟਾਂ ਹਾਸਲ ਕੀਤੀਆਂ। ਦੂਜੇ ਪਾਸੇ ਪਾਕਿਸਤਾਨ ਲਈ ਗੇਂਦਬਾਜ਼ ਨਾਸ਼ਰਾ ਸੰਧੂ ਨੇ 4 ਵਿਕਟਾਂ ਲਈਆਂ। ਭਾਰਤ ਲਈ ਪੂਨਮ ਰਾਵਤ ਨੇ 47 ਅਤੇ ਸੁਸ਼ਮਾ ਵਰਮਾ ਨੇ 33 ਦੌੜਾਂ ਬਣਾਈਆਂ ਜਦਕਿ ਪਾਕਿਸਤਾਨ ਦੀ ਕਪਤਾਨ ਸਨਾ ਮੀਰ ਨੇ 29 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : ਰੂਸ ਤੇ ਬੇਲਾਰੂਸ ਨੂੰ ਲੈ ਕੇ ਮੀਟਿੰਗ ਕਰੇਗਾ ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ

PunjabKesari

ਵਿਸ਼ਵ ਕੱਪ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ
ਮਿਤਾਲੀ ਰਾਜ (ਕਪਤਾਨ), ਹਰਮਨਪ੍ਰੀਤ ਕੌਰ (ਉਪ ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਯਸਤਿਕਾ ਭਾਟੀਆ, ਦੀਪਤੀ ਸ਼ਰਮਾ, ਰਿਚਾ ਘੋਸ਼ , ਸਨੇਹ ਰਾਣਾ, ਝੂਲਨ ਗੋਸਵਾਮੀ, ਪੂਜਾ ਵਸਤਰਕਾਰ, ਮੇਘਨਾ ਸਿੰਘ, ਰੇਣੂਕਾ ਸਿੰਘ ਠਾਕੁਰ, ਤਾਨੀਆ ਭਾਟੀਆ ( ਵਿਕਟਕੀਪਰ), ਰਾਜੇਸ਼ਵਰੀ ਗਾਇਕਵਾੜ ਅਤੇ ਪੂਨਮ ਯਾਦਵ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News