ICC ਦਾ ਵੱਡਾ ਫੈਸਲਾ, ਮਹਿਲਾ ਟੂਰਨਾਮੈਂਟ ਦੀ ਪੁਰਸਕਾਰ ਰਾਸ਼ੀ ਵਧਾਈ

10/15/2019 12:36:21 PM

ਦੁਬਈ— ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਸੋਮਵਾਰ ਨੂੰ ਇੱਥੇ ਬੋਰਡ ਦੀ ਬੈਠਕ 'ਚ ਆਈ. ਸੀ. ਸੀ. ਮਹਿਲਾ ਪ੍ਰਤੀਯੋਗਿਤਾਵਾਂ ਦੀ ਪੁਰਸਕਾਰ ਰਾਸ਼ੀ 26 ਲੱਖ ਡਾਲਰ ਤਕ ਵਧਾਉਣ ਦਾ ਫੈਸਲਾ ਵੀ ਕੀਤਾ ਹੈ। ਅਗਲੇ ਸਾਲ ਆਸਟਰੇਲੀਆ 'ਚ ਹੋਣ  ਵਾਲੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦੇ ਜੇਤੂ ਨੂੰ ਹੁਣ 10 ਲੱਖ ਡਾਲਰ ਅਤੇ ਉਪ ਜੇਤੂ ਨੂੰ ਪੰਜ ਲੱਖ ਡਾਲਰ ਦੀ ਰਾਸ਼ੀ ਮਿਲੇਗੀ। ਇਹ 2018 ਦੀ ਪੁਰਸਕਾਰ ਰਾਸ਼ੀ ਤੋਂ ਪੰਜ ਗੁਣਾ ਜ਼ਿਆਦਾ ਹੈ।
PunjabKesari
ਇਸ ਤੋਂ ਇਲਾਵਾ ਆਈ. ਸੀ. ਸੀ. ਨੇ ਜ਼ਿੰਬਾਬਵੇ ਅਤੇ ਨੇਪਾਲ ਨੂੰ ਆਪਣੇ ਮੈਂਬਰ ਦੇ ਰੂਪ 'ਚ ਫਿਰ ਤੋਂ ਸ਼ਾਮਲ ਕਰਨ ਦਾ ਫੈਸਲਾ ਕੀਤਾ। ਜ਼ਿੰਬਾਬਵੇ ਅਤੇ ਨੇਪਾਲ ਨੂੰ ਇਸ ਸਾਲ ਜੁਲਾਈ 'ਚ ਬੋਰਡ ਦੇ ਕੰਮਕਾਜ 'ਚ ਸਰਕਾਰੀ ਦਖ਼ਲਅੰਦਾਜ਼ੀ ਦੇ ਚਲਦੇ ਮੁਅੱਤਲ ਕੀਤਾ ਗਿਆ ਸੀ। ਆਈ. ਸੀ. ਸੀ. ਚੇਅਰਮੈਨ ਸ਼ਸ਼ਾਂਕ ਮਨੋਹਰ ਨੇ ਕਿਹਾ, ''ਮੈਂ ਜ਼ਿੰਬਾਬਵੇ ਕ੍ਰਿਕਟ ਨੂੰ ਬਹਾਲ ਕਰਨ ਦੀ ਵਚਨਬੱਧਤਾ ਲਈ ਜ਼ਿੰਬਾਬਵੇ ਦੇ ਖੇਡ ਮੰਤਰੀ ਦਾ ਧੰਨਵਾਦੀ ਹਾਂ। ਜ਼ਿੰਬਾਬਵੇ ਕ੍ਰਿਕਟ ਦੇ ਸਹਿਯੋਗ ਲਈ ਕੰਮ ਕਰਨ ਦੀ ਉਨ੍ਹਾਂ ਦੀ ਇੱਛਾ ਸਪੱਸ਼ਟ ਹੈ ਅਤੇ ਉਨ੍ਹਾਂ ਨੇ ਆਈ. ਸੀ. ਸੀ. ਬੋਰਡ ਦੀਆਂ ਸ਼ਰਤਾਂ ਦੀ ਬਿਨਾ ਸ਼ਰਤ ਪਾਲਣਾ ਕੀਤੀ ਹੈ'' ਇਸ ਤੋਂ ਇਲਾਵਾ ਨੇਪਾਲ ਨੂੰ ਵੀ ਸ਼ਰਤਾਂ ਦੇ ਆਧਾਰ 'ਤੇ ਫਿਰ ਤੋਂ ਮੈਂਬਰਸ਼ਿਪ ਦਿੱਤੀ ਗਈ ਹੈ।


Tarsem Singh

Content Editor

Related News