ਸਪੇਨ 'ਚ ICC ਕਰਵਾਏਗਾ ਵਨ ਡੇ ਸੀਰੀਜ਼, ਇਸ ਵਜ੍ਹਾ ਨਾਲ ਲਿਆ ਫੈਸਲਾ

Monday, Jun 21, 2021 - 09:59 PM (IST)

ਸਪੇਨ 'ਚ ICC ਕਰਵਾਏਗਾ ਵਨ ਡੇ ਸੀਰੀਜ਼, ਇਸ ਵਜ੍ਹਾ ਨਾਲ ਲਿਆ ਫੈਸਲਾ

ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਸੋਮਵਾਰ ਨੂੰ ਸਕਾਟਲੈਂਡ ਨਾਮੀਬੀਆ ਅਤੇ ਨੇਪਾਲ ਦੇ ਵਿਚ ਵਿਸ਼ਵ ਕੱਪ ਲੀਗ ਦੇ 2 ਵਨ ਡੇ ਤ੍ਰਿਕੋਣੀ ਸੀਰੀਜ਼ਾਂ ਸਮੇਤ ਤਿੰਨ ਕੁਆਲੀਫਾਇਰ ਟੂਰਨਾਮੈਂਟ ਨੂੰ ਬ੍ਰਿਟੇਨ ਵਿਚ ਜਾਰੀ ਕੋਰੋਨਾ ਪਾਬੰਦੀਆਂ ਦੇ ਕਾਰਨ ਸਪੇਨ 'ਚ ਤਬਦੀਲ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ 6 ਮੈਚਾਂ ਦੀ ਤ੍ਰਿਕੋਣੀ ਸੀਰੀਜ਼ ਅਲਮੇਰੀਆ ਦੇ ਬਾਹਰੀ ਡੇਜਰਟ ਸਪ੍ਰਰਿਸ ਮੈਦਾਨ 'ਚ ਖੇਡੇਗੀ ਜਾਵੇਗੀ, ਜਦਕਿ ਯੂਰਪੀ ਮਹਿਲਾ ਟੀ-20 ਵਿਸ਼ਵ ਕੱਪ ਕੁਆਲੀਫਾਇਰ ਅਤੇ ਯੂਰਪੀ ਪੁਰਸ਼ ਅੰਡਰ-19 ਵਿਸ਼ਵ ਕੱਪ ਕੁਆਲੀਫਾਇਰ ਦੋਵਾਂ ਦੀ ਮੇਜ਼ਬਾਨੀ ਸਪੇਨ ਦੇ ਲਾ ਮੰਗਾ ਵਿਚ ਕ੍ਰਮਵਾਰ- 26 ਤੇ ਅਗਸਤ 30, 19 ਤੋਂ 25 ਸਤੰਬਰ ਤੱਕ ਕੀਤੀ ਜਾਵੇਗੀ।

ਇਹ ਖ਼ਬਰ ਪੜ੍ਹੋ- WTC Final: ICC ਘੱਟ ਕੀਮਤ 'ਤੇ 6ਵੇਂ ਦਿਨ ਦੇ ਟਿਕਟ ਵੇਚੇਗਾ, ਇਹ ਹੈ ਵਜ੍ਹਾ

ਆਈ. ਸੀ. ਸੀ. ਦੇ ਇਸ ਐਲਾਨ ਦਾ ਮਤਲਬ ਹੈ ਕਿ ਸਪੇਨ ਨੀਦਰਲੈਂਡ ਤੋਂ ਬਾਅਦ ਪੁਰਸ਼ ਵਨ ਡੇ ਕ੍ਰਿਕਟ ਦੀ ਮੇਜ਼ਬਾਨੀ ਕਰਨ ਵਾਲਾ ਦੂਜਾ ਮਹਾਂਦੀਪ ਯੂਰਪੀਅਨ ਦੇਸ਼ ਬਣਨ ਦੇ ਲਈ ਤਿਆਰ ਹੈ। 18 ਮਹੀਨੇ ਤੋਂ ਜ਼ਿਆਦਾ ਦੇ ਅੰਤਰਾਲ ਦੇ ਬਾਅਦ ਸਪੇਨ ਵਿਚ 2 ਵਨ ਡੇ ਤ੍ਰਿਕੋਣੀ ਸੀਰੀਜ਼ਾਂ ਆਈ. ਸੀ. ਸੀ. ਦੇ ਪੁਰਸ਼ ਵਨ ਡੇ ਟੂਰਨਾਮੈਂਟ ਦੂਜਾ ਪੜਾਅ ਹੈ ਜੋ ਫਿਰ ਤੋਂ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਨੇਪਾਲ ਨੇ ਪਿਛਲੇ ਸਾਲ ਫਰਵਰੀ ਵਿਚ ਸਭ ਨਾਲ ਕੀਤੀ ਲੀਗ ਦੋ ਸੀਰੀਜ਼ ਵਿਚ ਅਮਰੀਕਾ ਅਤੇ ਓਮਾਨ ਦੀ ਮੇਜ਼ਬਾਨੀ ਕੀਤੀ ਸੀ। ਇਸ ਤਰ੍ਹਾਂ ਮੁਕਾਬਲੇ ਵਿਚ ਹੁਣ ਤੱਕ 21 'ਚ ਕੇਵਲ ਪੰਜ ਨਿਰਧਾਰਤ ਸੀਰੀਜ਼ਾਂ ਖੇਡੀਆਂ ਗਈਆਂ ਹਨ, ਜੋ 2023 ਵਿਸ਼ਵ ਕੱਪ ਦੇ ਲਈ ਅੰਤਰਰਾਸ਼ਟਰੀ ਕੁਆਲੀਫਾਇਰ ਦੇ ਲਈ ਇਕ ਮਾਰਗ ਦੇ ਰੂਪ ਵਿਚ ਕੰਮ ਕਰਦੀ ਹੈ।

ਇਹ ਖ਼ਬਰ ਪੜ੍ਹੋ- ਬ੍ਰਿਟੇਨ 'ਚ ਨਹੀਂ ਹੋਣਾ ਚਾਹੀਦਾ WTC ਫਾਈਨਲ ਵਰਗਾ ਮਹੱਤਵਪੂਰਨ ਮੈਚ : ਪੀਟਰਸਨ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News