ICC Rankings: ਟੈਸਟ ''ਚ ਵਿਰਾਟ ਕੋਹਲੀ ਤੋਂ ਅੱਗੇ ਨਿਕਲੇ ਰਿਸ਼ਭ ਪੰਤ

Wednesday, Oct 23, 2024 - 04:25 PM (IST)

ਦੁਬਈ : ਰਿਸ਼ਭ ਪੰਤ ਨੇ ਬੁੱਧਵਾਰ ਨੂੰ ਜਾਰੀ ਕੀਤੀ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦੀ ਟੈਸਟ ਰੈਂਕਿੰਗ ਵਿਚ ਆਪਣੇ ਸੁਪਰਸਟਾਰ ਭਾਰਤੀ ਸਾਥੀ ਵਿਰਾਟ ਕੋਹਲੀ ਨੂੰ ਪਛਾੜ ਕੇ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। ਪੰਤ ਨੇ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਮੈਚ ਦੀ ਦੂਜੀ ਪਾਰੀ 'ਚ 99 ਦੌੜਾਂ ਬਣਾਈਆਂ ਸਨ, ਜਿਸ ਨਾਲ ਉਸ ਨੂੰ ਰੈਂਕਿੰਗ 'ਚ ਤਿੰਨ ਸਥਾਨ ਦਾ ਫਾਇਦਾ ਹੋਇਆ ਸੀ। ਦੂਜੇ ਪਾਸੇ 70 ਦੌੜਾਂ ਬਣਾਉਣ ਦੇ ਬਾਵਜੂਦ ਕੋਹਲੀ ਇਕ ਸਥਾਨ ਖਿਸਕ ਕੇ ਅੱਠਵੇਂ ਸਥਾਨ 'ਤੇ ਆ ਗਿਆ ਹੈ।

ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਚੌਥੇ ਸਥਾਨ 'ਤੇ ਭਾਰਤ ਦੇ ਸਰਵਉੱਚ ਰੈਂਕਿੰਗ ਵਾਲੇ ਬੱਲੇਬਾਜ਼ ਬਣੇ ਹੋਏ ਹਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਸ਼੍ਰੀਲੰਕਾ ਦੇ ਦਿਮੁਥ ਕਰੁਣਾਰਤਨੇ ਨਾਲ ਦੋ ਸਥਾਨ ਹੇਠਾਂ 15ਵੇਂ ਸਥਾਨ 'ਤੇ ਆ ਗਿਆ ਹੈ। ਇੰਗਲੈਂਡ ਦੇ ਸਟਾਰ ਬੱਲੇਬਾਜ਼ ਜੋਅ ਰੂਟ ਬੱਲੇਬਾਜ਼ੀ ਰੈਂਕਿੰਗ 'ਚ ਸਿਖਰ 'ਤੇ ਬਰਕਰਾਰ ਹਨ। ਨਿਊਜ਼ੀਲੈਂਡ ਦੇ ਰਚਿਨ ਰਵਿੰਦਰਾ (36 ਸਥਾਨ ਚੜ੍ਹ ਕੇ 18ਵੇਂ ਸਥਾਨ 'ਤੇ) ਅਤੇ ਡੇਵੋਨ ਕੋਨਵੇ (12 ਸਥਾਨਾਂ ਦੇ ਫਾਇਦੇ ਨਾਲ 36ਵੇਂ ਸਥਾਨ 'ਤੇ) ਨੇ ਬੱਲੇਬਾਜ਼ੀ ਰੈਂਕਿੰਗ 'ਚ ਲੰਬੀ ਛਾਲ ਮਾਰੀ ਹੈ, ਜਦਕਿ ਉਨ੍ਹਾਂ ਦੇ ਸਾਥੀ ਮੈਟ ਹੈਨਰੀ (ਦੋ ਸਥਾਨਾਂ ਦੇ ਫਾਇਦੇ ਨਾਲ ਨੌਵੇਂ ਸਥਾਨ 'ਤੇ) ਗੇਂਦਬਾਜ਼ਾਂ 'ਚ ਚੋਟੀ ਦੇ 10 'ਚ ਪਹੁੰਚ ਗਏ ਹਨ।

ਇਹ ਵੀ ਪੜ੍ਹੋ : ਪੁਣੇ ਟੈਸਟ : ਵਿਰਾਟ ਕੋਹਲੀ ਦੀਆਂ ਨਜ਼ਰਾਂ 4 ਵੱਡੇ ਰਿਕਾਰਡ ਤੋੜਨ 'ਤੇ

ਭਾਰਤੀ ਧਰਤੀ 'ਤੇ ਲੰਬੇ ਸਮੇਂ ਬਾਅਦ ਟੈਸਟ ਕ੍ਰਿਕਟ 'ਚ ਨਿਊਜ਼ੀਲੈਂਡ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤੇਜ਼ ਗੇਂਦਬਾਜ਼ ਵਿਲ ਓਰੂਰਕੇ ਦੋ ਸਥਾਨ ਦੇ ਫਾਇਦੇ ਨਾਲ 39ਵੇਂ ਸਥਾਨ 'ਤੇ ਪਹੁੰਚ ਗਏ ਹਨ। ਪਾਕਿਸਤਾਨ ਦੇ ਸਪਿਨਰ ਨੋਮਾਨ ਅਲੀ ਨੂੰ ਇੰਗਲੈਂਡ ਖਿਲਾਫ ਦੋ ਪਾਰੀਆਂ 'ਚ 11 ਵਿਕਟਾਂ ਲੈਣ ਦਾ ਫਾਇਦਾ ਮਿਲਿਆ ਹੈ। ਉਸ ਨੇ ਗੇਂਦਬਾਜ਼ੀ ਰੈਂਕਿੰਗ 'ਚ 17ਵੇਂ ਸਥਾਨ 'ਤੇ ਮੁੜ ਕਬਜ਼ਾ ਕਰ ਲਿਆ ਹੈ। ਉਸ ਦੇ ਸਾਥੀ ਸਪਿਨਰ ਸਾਜਿਦ ਖਾਨ ਨੂੰ 22 ਸਥਾਨ ਦਾ ਫਾਇਦਾ ਹੋਇਆ ਹੈ ਅਤੇ ਉਹ 50ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ ਹਨ। ਉਸ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਦਾ ਨੰਬਰ ਆਉਂਦਾ ਹੈ, ਜਦਕਿ ਰਵਿੰਦਰ ਜਡੇਜਾ ਪਹਿਲਾਂ ਵਾਂਗ ਸੱਤਵੇਂ ਸਥਾਨ 'ਤੇ ਬਰਕਰਾਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


Sandeep Kumar

Content Editor

Related News