ਜਾਂਚ ਦੇ ਘੇਰੇ ''ਚ ਆਈ ਪਾਕਿ ਖਿਡਾਰੀਆਂ ਨਾਲ ਸਜੀ Qatar T10 ਲੀਗ, ICC ਨੇ ਸ਼ੁਰੂ ਕੀਤੀ ਜਾਂਚ

12/18/2019 3:36:02 PM

ਨਵੀਂ ਦਿੱਲੀ : ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਕਤਰ ਟੀ-10 ਲੀਗ 'ਚ ਭ੍ਰਿਸ਼ਟਾਚਾਰ ਦੀ ਜਾਂਚ ਸ਼ੁਰੂ ਕਰੇਗੀ, ਕਿਉਂਕਿ ਇਸ ਵਿਚ ਕਈ ਮੰਨੇ-ਪ੍ਰਮੰਨੇ ਸਟੋਰੀਆਂ ਦੀ ਮੌਜੂਦਗੀ ਦਾ ਪਤਾ ਲੱਗਿਆ ਹੈ। ਇਕ ਸਾਲ ਪਹਿਲਾਂ ਆਈ. ਸੀ. ਸੀ. ਤੋਂ ਮੰਜ਼ੂਰੀ ਹਾਸਲ ਕਰਨ ਵਾਲੀ ਇਸ ਲੀਗ ਵਿਚ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਸਣੇ ਕਈ ਧਾਕੜ ਖਿਡਾਰੀਆਂ ਨੇ ਹਿੱਸਾ ਲਿਆ। ਆਈ. ਸੀ. ਸੀ. ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਆਯੋਜਕਾਂ ਦੇ ਨਾਲ ਮਿਲ ਕੇ ਲੀਗ 'ਤੇ ਨਜ਼ਰ ਰੱਖੀ ਹੋਈ ਹੈ।

PunjabKesari

ਆਈ. ਸੀ. ਸੀ. ਇੰਟੀਗ੍ਰਿਟੀ ਜੀ. ਐੱਮ. ਅਲੈਕਸ ਮਾਰਸ਼ਲ ਨੇ ਇਕ ਬਿਆਨ 'ਚ ਕਿਹਾ, ''ਆਯੋਜਕਾਂ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਆਈ. ਸੀ. ਸੀ. ਨੇ ਇਸ ਲੀਗ ਨੂੰ ਇਕ ਸਾਲ ਪਹਿਲਾਂ ਮੰਜ਼ੂਰੀ ਦਿੱਤੀ ਸੀ। ਟੂਰਨਾਮੈਂਟ ਤੋਂ ਠੀਕ ਪਹਿਲਾਂ ਟੀਮ ਦੇ ਮਾਲਕਾਂ ਅਤੇ ਆਯੋਜਕਾਂ ਵਿਚ ਬਦਲਾਅ ਨੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਅਸੀਂ ਇਸ ਦੇ ਲਈ ਹੋਰ ਜਾਂਚ ਦਾ ਇੰਤਜ਼ਾਮ ਕਰ ਰਹੇ ਹਾਂ। ਸਾਨੂੰ ਪਤਾ ਲੱਗਾ ਹੈ ਕਿ ਕਈ ਮੰਨੇ-ਪ੍ਰਮੰਨੇ ਸੱਟੇਬਾਜ਼ ਲੀਗ ਦੌਰਾਨ ਮੌਜੂਦ ਸਨ ਅਤੇ ਯੋਜਨਾਬੱਧ ਤਰੀਕੇ ਨਾਲ ਉਨ੍ਹਾਂ ਨੇ ਕੰਮ ਕੀਤਾ ਹੈ। ਇਸ ਵਜ੍ਹਾ ਤੋਂ ਆਈ. ਸੀ. ਸੀ. ਦੀ ਐਂਟੀ ਕਰੱਪਸ਼ਨ ਯੂਨਿਟ ਨੇ ਨਵੀਂ ਜਾਂਚ ਸ਼ੁਰੂ ਕੀਤੀ।

ਕਾਮਰਾਨ, ਸਲਮਾਨ ਬੱਟ, ਹਫੀਜ਼ ਵਰਗੇ ਧਾਕੜ ਖਿਡਾਰੀ ਹਨ ਲੀਗ ਦਾ ਹਿੱਸਾ
PunjabKesari

ਇਸ ਲੀਗ ਵਿਚ ਕਾਮਰਾਨ ਅਕਮਲ, ਸਲਮਾਨ ਬੱਟ, ਮੁਹੰਮਦ ਹਫੀਜ਼, ਸੋਹੇਲ ਤਨਵੀਰ ਵਰਗੇ ਕਈ ਪਾਕਿਸਤਾਨੀ ਧਾਕੜ ਖਿਡਾਰੀ ਖੇਡ ਰਹੇ ਹਨ। 16 ਦਸੰਬਰ ਨੂੰ ਇਸ ਲੀਗ ਦਾ ਖਿਤਾਬੀ ਮੁਕਾਬਲਾ ਖੇਡਿਆ ਜਾਵੇਗਾ। ਸਵਿਫਟ ਗੇਲੋਪਰਸ ਅਤੇ ਫਾਲਕੇਨੋ ਹੰਟਰਜ਼ ਵਿਚਾਲੇ ਹੋਏ ਇਸ ਮੁਕਾਬਲੇ ਵਿਚ ਹੰਟਰਜ਼ ਨੇ ਇਕ ਗੇਂਦ ਬਾਕੀ ਰਹਿੰਦਿਆਂ 4 ਵਿਕਟਾਂ ਨਾਲ ਮੁਕਾਬਲਾ ਜਿੱਤਿਆ। ਹੰਟਰਜ਼ ਦੀ ਅਗਵਾਈ ਇਕਬਾਲ ਹੁਸੈਨ ਕਰ ਰਹੇ ਸੀ। ਉੱਥੇ ਹੀ ਗੇਲੋਪਰਸ ਦੀ ਕਮਾਲ ਕਾਮਰਾਨ ਅਕਮਲ ਸੰਭਾਲ ਰਹੇ ਸੀ।


Related News