ICC ਨੂੰ ਭਰੋਸਾ, ਬ੍ਰਿਟੇਨ ਦੇ ਭਾਰਤ ਨੂੰ ‘ਰੈੱਡ ਲਿਸਟ’ ਕਰਨ ਦੇ ਬਾਵਜੂਦ WTC ਫਾਈਨਲ ’ਤੇ ਨਹੀਂ ਪਵੇਗਾ ਅਸਰ

04/21/2021 3:37:47 AM

ਦੁਬਈ– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਭਰੋਸਾ ਜਤਾਇਆ ਹੈ ਕਿ ਬ੍ਰਿਟੇਨ ਦੇ ਭਾਰਤ ਨੂੰ ਰੈੱਡ ਲਿਸਟ ਵਿਚ ਪਾਉਣ ਦੇ ਬਾਵਜੂਦ ਜੂਨ 2021 ਵਿਚ ਸਾਊਥੰਪਟਨ ਵਿਚ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫਾਈਨਲ ’ਤੇ ਕੋਈ ਅਸਰ ਨਹੀਂ ਪਵੇਗਾ। ਬ੍ਰਿਟੇਨ ਨੇ ਭਾਰਤ ਵਿਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਦੇ ਮੱਦੇਨਜ਼ਰ ਸੋਮਵਾਰ ਨੂੰ ਭਾਰਤ ਨੂੰ ਰੈੱਡ ਲਿਸਟ ਵਿਚ ਪਾਉਣ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਭਾਰਤ ਤੋਂ ਬ੍ਰਿਟੇਨ ਦੇ ਸਾਰੇ ਯਾਤਰਾਂ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾ ਦਿੱਤੀ ਗਈ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਦੇ ਇਸ ਐਲਾਨ ਤੋਂ ਤੁਰੰਤ ਬਾਅਦ ਆਈ. ਸੀ. ਸੀ. ਮੈਨੇਜਮੈਂਟ ਨੇ 18 ਤੋਂ 22 ਜੂਨ ਤਕ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾਣ ਵਾਲੇ ਪਹਿਲੇ ਡਬਲਯੂ. ਟੀ. ਸੀ. ਫਾਈਨਲ ਦੇ ਫੈਸਲੇ ’ਤੇ ਸੰਭਾਵਿਤ ਅਸਰ ਦੇ ਬਾਰੇ ਵਿਚ ਬ੍ਰਿਟੇਨ ਸਰਕਾਰ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ।

ਇਹ ਖ਼ਬਰ ਪੜ੍ਹੋ- ਵੱਧ ਤੋਂ ਵੱਧ ਦੌੜਾਂ ਬਣਾਉਣਾ ਤੇ ਚੰਗੀ ਸ਼ੁਰੂਆਤ ਦੇਣਾ ਮੇਰਾ ਕੰਮ : ਮੋਇਨ ਅਲੀ


ਆਈ. ਸੀ. ਸੀ. ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ,‘‘ਅਸੀਂ ਮੌਜੂਦਾ ਸਮੇਂ ਵਿਚ ਬ੍ਰਿਟੇਨ ਸਰਕਾਰ ਦੇ ਨਾਲ ਵੱਖ-ਵੱਖ ਦੇਸ਼ਾਂ ਨੂੰ ‘ਰੈੱਡ ਲਿਸਟ’ ਵਿਚ ਪਾਉਣ ਤੋਂ ਬਾਅਦ ਦੇ ਅਸਰ ਦੇ ਬਾਰੇ ਵਿਚ ਚਰਚਾ ਕਰ ਰਹੇ ਹਾਂ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਅਤੇ ਹੋਰ ਮੈਂਬਰਾਂ ਨੇ ਇਹ ਸੰਤੁਸ਼ਟੀ ਕਰ ਲਈ ਹੈ ਕਿ ਅਸੀਂ ਕੋਰੋਨਾ ਮਹਾਮਾਰੀ ਵਿਚਾਲੇ ਕੌਮਾਂਤਰੀ ਕ੍ਰਿਕਟ ਦਾ ਸੁਰੱਖਿਅਤ ਰੂਪ ਨਾਲ ਕਿਵੇਂ ਆਯੋਜਨ ਕਰ ਸਕਦੇ ਹਾਂ ਤੇ ਸਾਨੂੰ ਭਰੋਸਾ ਹੈ ਕਿ ਅਸੀਂ ਅਜਿਹਾ ਕਰ ਸਕਦੇ ਹਾਂ। ਨਿਰਧਾਰਿਤ ਸ਼ੈਡਿਊਲ ਅਨੁਸਾਰ ਬ੍ਰਿਟੇਨ ਵਿਚ ਜੂਨ ਵਿਚ ਡਬਲਯੂ. ਟੀ. ਸੀ. ਫਾਈਲਨ ਦਾ ਆਯੋਜਨ ਹੋਵੇਗਾ।’’

ਇਹ ਖ਼ਬਰ ਪੜ੍ਹੋ- DC v MI : ਅਮਿਤ ਮਿਸ਼ਰਾ ਨੇ IPL 'ਚ ਬਣਾਇਆ ਇਹ ਖਾਸ ਰਿਕਾਰਡ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News