ਕੋਵਿਡ-19 ਦੇ ਵਿਚ ਕ੍ਰਿਕਟ ਸ਼ੁਰੂ ਕਰਨ ਲਈ ICC ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼

05/23/2020 2:40:13 AM

ਨਵੀਂ ਦਿੱਲੀ— ਵਿਸ਼ਵ ਭਰ 'ਚ ਜਾਰੀ ਕੋਰੋਨਾ ਵਾਇਰਸ ਦੇ ਕਹਿਰ ਦੇ ਵਿਚ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਕ੍ਰਿਕਟ ਸ਼ੁਰੂ ਕਰਨ ਦੇ ਲਈ ਨਵੇਂ ਨਿਯਮ ਤੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਆਈ. ਸੀ. ਸੀ. ਨੇ ਸ਼ੁੱਕਰਵਾਰ ਨੂੰ ਆਪਣੇ ਦਿਸ਼ਾ ਨਿਰਦੇਸ਼ਾਂ 'ਚ ਮੁੱਖ ਮੈਡੀਕਲ ਅਧਿਕਾਰੀ ਦੀ ਨਿਯੁਕਤੀ ਤੇ 14 ਦਿਨ ਤੱਕ ਵੱਖਰਾ ਸਿਖਲਾਈ ਕੈਂਪ ਲਗਾਉਣ ਦੀ ਸਿਫਾਰਸ਼ ਕੀਤੀ। ਆਈ. ਸੀ. ਸੀ. ਨੇ ਦੁਨੀਆ ਭਰ 'ਚ ਕ੍ਰਿਕਟ ਨੂੰ ਸ਼ੁਰੂ ਕਰਨ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤਾ ਤੇ ਨਾਲ ਹੀ ਉੱਚ ਸੁਰੱਖਿਆ ਪ੍ਰੋਟੋਕੋਲ ਬਣਾਏ ਰੱਖਣ 'ਤੇ ਵੀ ਧਿਆਨ ਦਿੱਤਾ। ਆਈ. ਸੀ. ਸੀ. ਨੇ ਕਿਹਾ ਕਿ ਮੁੱਖ ਮੈਡੀਕਲ ਅਧਿਕਾਰੀ ਜਾਂ ਜੀਵ ਸੁਰੱਖਿਆ ਅਧਿਕਾਰੀ ਦੀ ਨਿਯੁਕਤੀ 'ਤੇ ਵਿਚਾਰ ਕਰੇ ਜਾਂ ਸਰਕਾਰੀ ਦਿਸ਼ਾ ਨਿਰਦੇਸ਼ਾਂ, ਅਭਿਆਸ ਤੇ ਪ੍ਰਤੀਯੋਗਿਤਾ ਸ਼ੁਰੂ ਕਰਨ ਦੇ ਲਈ ਜੀਵ ਸੁਰੱਖਿਆ ਯੋਜਨਾ ਲਾਗੂ ਕਰਨ ਦੇ ਲਈ ਜ਼ਿੰਮੇਦਾਰ ਹੋਵੇਗਾ।


ਆਈ. ਸੀ. ਸੀ. ਦੇ ਦਿਸ਼ਾ ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਮੈਚ ਤੋਂ ਪਹਿਲਾਂ ਵੱਖਰਾ ਸਿਖਲਾਈ ਕੈਂਪ ਦੇ ਆਯੋਜਨ, ਸਿਹਤ, ਤਾਪਮਾਨ ਜਾਂਚ ਤੇ ਕੋਵਿਡ-19 ਟੈਸਟ ਕਰਵਾਉਣ ਦੀ ਜ਼ਰੂਰਤ 'ਤੇ ਵਿਚਾਰ ਕਰੇ। ਯਾਤਰਾ ਤੋਂ ਘੱਟੋ ਘੱਟ 14 ਦਿਨ ਪਹਿਲਾਂ ਸੁਨਿਸ਼ਚਿਤ ਕਰੋ ਕਿ ਟੀਮ ਕੋਵਿਡ-19 ਤੋਂ ਮੁਕਤ ਹੈ। ਕ੍ਰਿਕਟ ਦੀ ਸਰਵਉੱਚ ਸੰਸਥਾ ਨੇ ਅਭਿਆਸ ਤੇ ਮੁਕਾਬਲੇ ਦੇ ਦੌਰਾਨ ਉਚਿਤ ਟੈਸਟ ਯੋਜਨਾ ਤਿਆਰ ਕਰਨ ਦੀ ਸਿਫਾਰਸ਼ ਵੀ ਕੀਤੀ। ਦੁਨੀਆ 'ਚ ਮਹਾਮਾਰੀ ਫੈਲਣ ਤੋਂ ਬਾਅਦ ਹੀ ਕ੍ਰਿਕਟ ਗਤੀਵਿਧੀਆਂ ਬੰਦ ਹੈ। ਇਸ ਬੀਮਾਰੀ ਦੇ ਕਾਰਨ ਆਉਣ ਵਾਲੇ ਟੀ-20 ਵਿਸ਼ਵ ਕੱਪ 'ਤੇ ਵੀ ਖਤਰੇ ਦੇ ਬੱਦਲ ਮੰਡਰਾ ਰਹੇ ਹਨ।


Gurdeep Singh

Content Editor

Related News