ICC ਬੋਰਡ ਬੈਠਕ : ਭਾਰਤ ਨੂੰ ਮਿਲੇਗੀ ਮਾਲੀਏ ’ਚ ਵੱਧ ਤੋਂ ਵੱਧ ਹਿੱਸੇਦਾਰੀ

Friday, Jul 14, 2023 - 01:39 PM (IST)

ICC ਬੋਰਡ ਬੈਠਕ : ਭਾਰਤ ਨੂੰ ਮਿਲੇਗੀ ਮਾਲੀਏ ’ਚ ਵੱਧ ਤੋਂ ਵੱਧ ਹਿੱਸੇਦਾਰੀ

ਨਵੀਂ ਦਿੱਲੀ (ਭਾਸ਼ਾ)- ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਵਿਸ਼ਵ ਕ੍ਰਿਕਟ ਦੀ ਵਿੱਤੀ ਤਾਕਤ ਦੇ ਰੂਪ ’ਚ ਆਪਣੀ ਸਥਿਤੀ ਦੀ ਪੁਸ਼ਟੀ ਕੀਤੀ ਕਿਉਂਕਿ ਅੰਤਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਵੀਰਵਾਰ ਨੂੰ ਡਰਬਨ ’ਚ ਆਪਣੀ ਬੋਰਡ ਬੈਠਕ ’ਚ ਮਾਲੀਆ ਵੰਡ ਮਾਡਲ ਨੂੰ ਸਰਵਸੰਮਤੀ ਨਾਲ ਪਾਸ ਕਰ ਦਿੱਤਾ। ਆਈ. ਸੀ. ਸੀ. ਨੇ ਨਾਲ ਹੀ ਵੱਖ-ਵੱਖ ਲੀਗ ’ਚ ਟੀਮਾਂ ਲਈ ਵਿਦੇਸ਼ੀ ਕ੍ਰਿਕਟਰਾਂ ਦੀ ਹੱਦ ਤੈਅ ਕਰ ਦਿੱਤੀ ਹੈ, ਜਿਸ ਨਾਲ ਨਵੇਂ ਮੁਕਾਬਲਿਆਂ ’ਚ ਹਰ ਟੀਮ ਆਪਣੀ ਇਲੈਵਨ ’ਚ 4 ਵਿਦੇਸ਼ੀ ਖਿਡਾਰੀਆਂ ਨੂੰ ਹੀ ਖਿਡਾ ਸਕੇਗੀ। ਇਹ ਮੁੱਖ ਤੌਰ ’ਤੇ ਹਰ ਕੋਨੇ ’ਚ ਸ਼ੁਰੂ ਹੋਣ ਵਾਲੀ ਟੀ-20 ਲੀਗ ਲਈ ਹੈ, ਜੋ ਖੇਡ ਦੇ ਅੰਤਰਰਾਸ਼ਟਰੀ ਫਾਰਮੇਟ ਲਈ ਖਤਰਾ ਪੈਦਾ ਕਰ ਰਿਹਾ ਹੈ।

ਹਾਲਾਂਕਿ ਆਈਸੀਸੀ ਮੀਡੀਆ ਰੀਲੀਜ਼ ਵਿੱਚ ਇਹ ਨਹੀਂ ਦੱਸਿਆ ਗਿਆ ਹੈ ਕਿ ਬੀ. ਸੀ. ਸੀ. ਆਈ. ਨੂੰ ਡਿਸਟੀਬਿਊਸ਼ਨ ਮਾਡਲ ਤੋਂ ਕਿੰਨਾ ਮਾਲੀਆ ਮਿਲੇਗਾ ਪਰ ਉਮੀਦ ਹੈ ਕਿ ਭਾਰਤੀ ਬੋਰਡ ਅਗਲੇ 4 ਸਾਲਾਂ ’ਚ 60 ਕਰੋੜ ਡਾਲਰ ਵਿਚੋਂ ਸਲਾਨਾ 23 ਕਰੋੜ ਡਾਲਰ ਕਮਾਏਗਾ। ਇਹ ਕੁੱਲ ਮਾਲੀਆ ਲਗਭਗ 38.4 ਫ਼ੀਸਦੀ ਹੈ ਅਤੇ ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈ. ਸੀ. ਬੀ.) ਤੋਂ ਘੱਟੋ-ਘੱਟ 6 ਗੁਣਾ ਜ਼ਿਆਦਾ ਹੈ, ਜਿਸ ਨੂੰ 6.89 ਫ਼ੀਸਦੀ ਦੇ ਹਿਸਾਬ ਨਾਲ 4 ਕਰੋੜ 10 ਲੱਖ ਡਾਲਰ ਅਤੇ ਕ੍ਰਿਕਟ ਆਸਟ੍ਰੇਲੀਆ (ਸੀ. ਏ.) ਨੂੰ 3 ਕਰੋੜ 75 ਲੱਖ ਡਾਲਰ (ਲਗਭਗ 6.25 ਫ਼ੀਸਦੀ) ਮਿਲਣਗੇ। ਉਹ ਸੂਚੀ ’ਚ ਦੂਸਰੇ ਅਤੇ ਤੀਸਰੇ ਸਥਾਨ ’ਤੇ ਹਨ।


author

cherry

Content Editor

Related News