ਆਈ. ਸੀ. ਸੀ. ਨੇ ਆਸਟਰੇਲੀਆਈ ਟੀਮ ''ਚ ਗਾਰਡਨਰ ਦੇ ਰਿਪਲੇਸਮੈਂਟ ਨੂੰ ਦਿੱਤੀ ਮਨਜ਼ੂਰੀ

Monday, Mar 07, 2022 - 04:19 PM (IST)

ਆਈ. ਸੀ. ਸੀ. ਨੇ ਆਸਟਰੇਲੀਆਈ ਟੀਮ ''ਚ ਗਾਰਡਨਰ ਦੇ ਰਿਪਲੇਸਮੈਂਟ ਨੂੰ ਦਿੱਤੀ ਮਨਜ਼ੂਰੀ

ਕ੍ਰਾਈਸਟਚਰਚ- ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਈਵੈਂਟ ਤਕਨੀਕੀ ਕਮੇਟੀ ਨੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਈ ਗਈ ਆਸਟਰੇਲੀਆਈ ਖਿਡਾਰੀ ਐਸ਼ਲੇ ਗਾਰਡਨਰ ਦੇ ਅਸਥਾਈ ਰਿਪਲੇਸਮੈਂਟ ਦੇ ਤੌਰ 'ਤੇ ਹੀਥਰ ਗ੍ਰਾਹਮ ਨੂੰ ਆਸਟਰੇਲੀਆ ਟੀਮ 'ਚ ਸ਼ਾਮਲ ਕੀਤੇ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਸ਼ੇਨ ਵਾਰਨ ਦਾ ਰਿਕਾਰਡ ਸਧਾਰਨ ਸੀ, ਮਹਾਨ ਨਹੀਂ ਕਹਾਂਗਾ; ਸੁਨੀਲ ਗਾਵਸਕਰ ਦੀ ਇਸ ਟਿੱਪਣੀ 'ਤੇ ਭੜਕੇ ਫੈਂਸ

ਆਈ. ਸੀ. ਸੀ. ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕੋਵਿਡ ਰਿਪਲੇਸਮੈਂਟ ਸਿਰਫ਼ ਅਸਥਾਈ ਹੋ ਸਕਦਾ ਹੈ। ਇਕ ਵਾਰ ਖਿਡਾਰੀ ਦੇ ਠੀਕ ਹੋ ਜਾਣ ਦੇ ਬਾਅਦ ਉਸ ਨੂੰ ਯਾਤਰਾ ਰਿਜ਼ਰਵ ਦੀ ਜਗ੍ਹਾ ਟੀਮ 'ਚ ਪਰਤਨਾ ਹੋਵੇਗਾ, ਜਿਸ ਨੂੰ ਰਿਪਲੇਸ ਕੀਤਾ ਗਿਆ ਹੈ। ਗਾਰਡਨਰ ਤਿੰਨ ਮਾਰਚ ਨੂੰ ਕੋਰੋਨਾ ਨਾਲ ਇਨਫੈਕਟਿਡ ਪਾਈ ਗਈ ਸੀ।

ਇਹ ਵੀ ਪੜ੍ਹੋ : ਸਪੈਨਿਸ਼ ਪੈਰਾ ਬੈਡਮਿੰਟਨ 'ਚ ਭਾਰਤੀਆਂ ਦੀ ਬੱਲੇ-ਬੱਲੇ, ਭਗਤ ਅਤੇ ਕਦਮ ਨੇ ਜਿੱਤੇ ਸੋਨ ਤਮਗ਼ੇ

ਉਹ ਵਰਤਮਾਨ 'ਚ ਆਈ. ਸੀ. ਸੀ. ਤੇ ਨਿਊਜ਼ੀਲੈਂਡ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ 10 ਦਿਨ ਦੇ ਲਾਜ਼ਮੀ ਇਕਾਂਤਵਾਸ ਤੋਂ ਗੁਜ਼ਰ ਰਹੀ ਹੈ। ਜ਼ਿਕਰਯੋਗ ਹੈ ਕਿ ਗ੍ਰਾਹਮ ਨੇ 2019 'ਚ ਸ਼੍ਰੀਲੰਕਾ ਦੇ ਖ਼ਿਲਾਫ਼ ਆਪਣਾ ਇਕਮਾਤਰ ਕੌਮਾਂਤਰੀ ਮੈਚ ਖੇਡਿਆ ਸੀ, ਜਿੱਥੇ ਉਨ੍ਹਾਂ ਨੇ 8 ਓਵਰ 'ਚ 29 ਦੌੜਾਂ ਦੇ ਕੇ ਇਕ ਵਿਕਟ ਲਿਆ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News