ICC ਨੇ ਕੈਨੇਡਾ ਦੀ ਟੀ-20 ਲੀਗ ਨੂੰ ਦਿੱਤੀ ਮਨਜ਼ੂਰੀ

02/22/2018 9:56:55 PM

ਨਵੀਂ ਦਿੱਲੀ— ਕੌਮਾਂਤਰੀ ਕ੍ਰਿਕਟ ਪਰੀਸ਼ਦ ਨੇ ਕ੍ਰਿਕਟ ਕੈਨੇਡਾ ਦਾ ਸ਼ਾਨਦਾਰ ਗਲੋਬਲ ਟੀ-20 ਕੈਨੇਡਾ ਲੀਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸਦਾ ਆਯੋਜਨ ਇਸ ਸਾਲ ਜੁਲਾਈ 'ਚ ਹੋਣ ਦੀ ਉਮੀਦ ਹੈ। ਇਸ ਦੇ ਮੈਚ ਟੋਰਾਂਟੋ ਦੇ 3 ਸਥਾਨਾਂ 'ਤੇ ਹੋਣਗੇ। ਇਸ ਟੀ-20 ਲੀਗ ਦਾ ਆਯੋਜਨ ਟੋਰਾਂਟੋ ਕ੍ਰਿਕਟ ਸਕੇਟਿੰਗ ਐਂਡ ਰਿਕਲੰਗ ਕਲੱਬ (ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿਚ 3 ਵਾਰ ਸਹਾਰਾ ਕੱਪ ਖੇਡਿਆ ਗਿਆ), ਸਨੀਬਰੂਕ ਪਾਰਕ ਤੇ ਮੇਪਲ ਲੀਫ ਕ੍ਰਿਕਟ ਕਲੱਬ 'ਚ ਕੀਤਾ ਜਾਵੇਗਾ। ਹਰ ਟੀਮ 'ਚ ਕੈਨੇਡਾ ਦੇ 4 ਸਥਾਨਕ ਖਿਡਾਰੀ ਹੋਣਗੇ, ਜਦਕਿ ਪਾਕਿਸਤਾਨ, ਵੈਸਟਇੰਡੀਜ਼ ਤੇ ਨਿਊਜ਼ੀਲੈਂਡ ਦੇ ਫ੍ਰੀਲਾਂਸਰ ਟੀ-20 ਕ੍ਰਿਕਟਰਾਂ ਦੇ ਇਸ ਲੀਗ 'ਚ ਹਿੱਸਾ ਲੈਣ ਦੀ ਉਮੀਦ ਹੈ।
ਇਸ ਦੇ ਲਈ ਸਾਬਕਾ ਕ੍ਰਿਕਟ ਸਲਾਹਕਾਰ ਕਮੇਟੀ ਵੀ ਬਣਾਈ ਜਾਵੇਗੀ। ਬ੍ਰੈਂਡਨ ਮੈਕੁਲਮ, ਕੀਰੋਨ ਪੋਲਾਰਡ ਤੇ ਡ੍ਰਵੇਨ ਬ੍ਰਾਵੋ ਵਰਗੇ ਖਿਡਾਰੀਆਂ ਦੇ ਇਸ ਲੀਗ 'ਚ ਖੇਡਣ ਦੀ ਉਮੀਦ ਹੈ। ਇਸ ਦੇ ਨਾਲ ਹੀ ਭਾਰਤੀ ਦੌਰੇ ਦੇ ਆਖਰੀ ਸਮੇਂ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਇਕ ਸਕੂਲ ਦੇ ਕ੍ਰਿਕਟ ਪ੍ਰੋਗਰਮ 'ਚ ਹਿੱਸਾ ਲਿਆ।


Related News