ICC ਦੀ ਵਿਸ਼ਵ ਕੱਪ ਆਫ ਦਿ ਟੂਰਨਾਮੈਂਟ ਟੀਮ ''ਚ ਭਾਰਤ ਦੇ 2 ਖਿਡਾਰੀਆਂ ਨੂੰ ਮਿਲੀ ਜਗ੍ਹਾ, ਵਿਰਾਟ ਦਾ ਕੱਟਿਆ ਪੱਤਾ

07/17/2020 4:29:59 PM

ਸਪੋਰਟਸ ਡੈਸਕ : ਆਈ.ਸੀ.ਸੀ. 2019 ਵਿਸ਼ਵ ਕੱਪ ਨੂੰ ਇਕ ਸਾਲ ਪੁਰਾ ਹੋ ਗਿਆ ਹੈ। ਪਿਛਲੇ ਸਾਲ 14 ਜੁਲਾਈ ਨੂੰ ਮੇਜਬਾਨ ਇੰਗਲੈਂਡ ਨੇ ਇਤਿਹਾਸਕ ਲਾਰਡਸ ਦੇ ਮੈਦਾਨ 'ਚ ਇਸ ਰੋਮਾਂਚਕ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ ਸੁਪਰ ਓਵਰ ਵਿਚ ਆਖ਼ਰੀ ਗੇਂਦ 'ਤੇ ਹਰਾ ਕੇ ਪਹਿਲੀ ਵਾਰ ਆਈ.ਸੀ.ਸੀ. ਵਿਸ਼ਵ ਕੱਪ ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ। ਅਜਿਹੇ ਵਿਚ ਆਈ.ਸੀ.ਸੀ. ਨੇ ਵਿਸ਼ਵ ਕੱਪ 2019 ਦੀ ਟੀਮ ਆਫ ਦਿ ਟੂਰਨਾਮੈਂਟ ਵਿਚ 12 ਖਿਡਾਰੀਆਂ ਨੂੰ ਜਗ੍ਹਾ ਦਿੱਤੀ ਹੈ।

ਦਰਅਸਲ ਆਈ.ਸੀ.ਸੀ. ਨੇ ਪੂਰੇ 12 ਖਿਡਾਰੀਆਂ ਨੂੰ ਚੁਣਿਆ ਹੈ, ਜਿਸ ਵਿਚ ਆਈ.ਸੀ.ਸੀ. ਨੇ ਸਲਾਮੀ ਬੱਲੇਬਾਜ਼ ਦੇ ਕ੍ਰਮ 'ਤੇ ਰੋਹਿਤ ਸ਼ਰਮਾ ਅਤੇ ਜੈਸਨ ਰਾਏ  ਨੂੰ ਸ਼ਾਮਲ ਕੀਤਾ ਹੈ। ਨਿਊਜ਼ੀਲੈਂਡ ਕਪਤਾਨ ਕੇਨ ਵਿਲੀਅਮਸਨ ਨੂੰ ਵਨ-ਡਾਊਨ ਅਤੇ ਸ਼ਾਕਿਬ ਨੂੰ ਨੰਬਰ 4 ਦੇ ਸਥਾਨ 'ਤੇ ਰੱਖਿਆ ਹੈ। ਹਾਲਾਂਕਿ ਮਿਡਲ ਆਰਡਰ ਦੀ ਗੱਲ ਕਰੀਏ ਤਾਂ ਇੱਥੇ ਵਿਸਫੋਟਕ ਖਿਡਾਰੀ ਜੋ ਰੂਟ ਅਤੇ ਬੇਨ ਸਟੋਕਸ ਨੂੰ ਮੌਕਾ ਦਿੱਤਾ ਹੈ। ਦੱਸ ਦੇਈਏ ਕਿ ਕੀਵੀ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੂੰ 12ਵੇਂ ਨੰਬਰ 'ਤੇ ਰੱਖਿਆ ਗਿਆ ਹੈ।

ਦੱਸ ਦੇਈਏ ਕਿ ਇੰਗਲੈਂਡ 1979, 1989 ਅਤੇ 1992 ਦਾ ਫਾਈਨਲ ਹਾਰਿਆ ਸੀ ਪਰ 27 ਸਾਲ ਬਾਅਦ ਉਸ ਨੇ ਆਪਣੀ ਮੇਜਬਾਨੀ ਵਿਚ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਪੂਰਾ ਕਰ ਲਿਆ। ਨਿਊਜ਼ੀਲੈਂਡ ਨੂੰ ਦਿਲ ਤੋੜਨ ਵਾਲੀ ਇਸ ਹਾਰ ਦੇ ਬਾਅਦ ਲਗਾਤਾਰ ਦੂਜੀ ਵਾਰ ਉਪ ਜੇਤੂ ਰਹਿ ਕੇ ਸਤੁੰਸ਼ਟੀ ਕਰਨੀ ਪਈ। ਉਸ ਦਾ ਪਹਿਲੀ ਵਾਰ ਖ਼ਿਤਾਬ ਜਿੱਤਣ ਦਾ ਸੁਪਨਾ ਸੁਪਰ ਓਵਰ ਵਿਚ ਟੁੱਟ ਗਿਆ। ਹਾਲਾਂਕਿ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਪਲੇਅਰ ਆਫ਼ ਟੂਰਨਾਮੈਂਟ ਅਤੇ ਫਾਈਨਲ ਵਿਚ ਇੰਗਲੈਂਡ ਲਈ 98 ਗੇਂਦਾਂ 'ਤੇ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 84 ਦੌੜਾਂ ਦੀ ਪਾਰੀ ਖੇਡਣ ਵਾਲੇ ਬੇਨ ਸਟੋਕਸ ਨੂੰ ਮੈਨ ਆਫ਼ ਦਿ ਮੈਚ ਦਾ ਪੁਰਸਕਾਰ ਮਿਲਿਆ।

ਇਸ ਤਰ੍ਹਾਂ ਹੈ ਪੂਰੀ ਟੀਮ
ਰੋਹਿਤ ਸ਼ਰਮਾ, ਜੈਸਨ ਰਾਏ, ਕੇਨ ਵਿਲੀਅਮਸਨ (ਕਪਤਾਨ), ਸ਼ਾਕਿਬ ਅਲ ਹਸਨ, ਜੋ ਰੂਟ, ਬੇਨ ਸਟੋਕਸ, ਅਲੈਕਸ ਕੈਰੀ (ਵਿਕੇਟਕੀਪਰ), ਮਿਚੇਲ ਸਟਾਰਸ, ਜੋਫਾ ਆਰਚਰ, ਲਾਕੀ ਫਰਗੁਸਨ, ਜਸਪ੍ਰਤੀ ਬੁਮਰਾਹ, ਟ੍ਰੈਟ ਬੋਲਟ।


cherry

Content Editor

Related News