ਵਨ ਡੇ-T20 ’ਚ ‘ਸਟਾਪ ਕਲਾਕ’ ਨਿਯਮ ਸਥਾਈ ਕਰੇਗਾ ICC, ਟੀ-20 ਵਿਸ਼ਵ ਕੱਪ ਸੈਮੀ ਤੇ ਫਾਈਨਲ ਲਈ ‘ਰਿਜ਼ਰਵ ਡੇ’

03/16/2024 9:20:46 AM

ਦੁਬਈ- ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਅਜੇ ਪ੍ਰਯੋਗ ਲਈ ਚੱਲ ਰਹੇ ‘ਸਟਾਪ ਕਲਾਕ’ ਨਿਯਮ ਨੂੰ ਆਗਾਮੀ ਟੀ-20 ਵਿਸ਼ਵ ਕੱਪ 2024 ਤੋਂ ਸਾਰੇ ਫੁੱਲ ਮੈਂਬਰ ਦੇਸ਼ਾਂ ਦੇ ਵਨ ਡੇ ਤੇ ਟੀ-20 ਕੌਮਾਂਤਰੀ ’ਚ ਹਮੇਸ਼ਾ ਇਸਤੇਮਾਲ ਕਰੇਗਾ। ਆਈ. ਸੀ. ਸੀ. ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਆਈ. ਸੀ. ਸੀ. ਨੇ ‘ਸਟਾਪ ਕਲਾਕ’ ਨਿਯਮ ਦਸੰਬਰ 2023 ’ਚ ਸ਼ੁਰੂ ਕੀਤਾ ਸੀ ਤੇ ਅਜੇ ਇਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਨੂੰ 1 ਜੂਨ 2024 ਤੋਂ ਸਥਾਈ ਕਰ ਦਿੱਤਾ ਜਾਵੇਗਾ।
ਆਈ. ਸੀ. ਸੀ. ਦੀ ਮੀਟਿੰਗ ’ਚ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ (27 ਜੂਨ) ਤੇ ਫਾਈਨਲ (29 ਜੂਨ) ਲਈ ‘ਰਿਜ਼ਰਵ’ (ਸੁਰੱਖਿਅਤ) ਦਿਨ ਨੂੰ ਵੀ ਮਨਜ਼ੂਰੀ ਦਿੱਤੀ ਗਈ। ਲੀਗ ਜਾਂ ਸੁਪਰ-8 ਗੇੜ ਦੌਰਾਨ ਪੂਰੇ ਮੈਚ ਲਈ ਦੂਜੀ ਪਾਰੀ ’ਚ ਬੱਲੇਬਾਜ਼ੀ ਕਰ ਰਹੀ ਟੀਮ ਨੂੰ ਘੱਟ ਤੋਂ ਘੱਟ 5 ਓਵਰ ਕਰਵਾਉਣੇ ਜ਼ਰੂਰੀ ਹੋਣਗੇ ਪਰ ‘ਨਾਕਆਊਟ’ ਮੈਚ ’ਚ ਪੂਰੇ ਮੈਚ ਲਈ ਦੂਜੀ ਪਾਰੀ ’ਚ 10 ਓਵਰ ਕਰਵਾਉਣ ਦੀ ਲੋੜ ਪਵੇਗੀ। ਵਿਸ਼ਵ ਪੱਧਰੀ ਸੰਸਥਾ ਨੇ ਭਾਰਤ ਤੇ ਸ਼੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ 2026 ਲਈ ਕੁਆਲੀਫਿਕੇਸ਼ਨ ਪ੍ਰਕਿਰਿਆ ਨੂੰ ਵੀ ਮਨਜ਼ੂਰੀ ਦਿੱਤੀ।


Aarti dhillon

Content Editor

Related News