ICA ਨੇ ਲਾਕਡਾਊਨ ਦੌਰਾਨ 24 ਹੋਰ ਲੋੜਵੰਦ ਸਾਬਕਾ ਕ੍ਰਿਕਟਰਾਂ ਦੀ ਮਦਦ ਕੀਤੀ

Monday, Jun 22, 2020 - 11:31 AM (IST)

ICA ਨੇ ਲਾਕਡਾਊਨ ਦੌਰਾਨ 24 ਹੋਰ ਲੋੜਵੰਦ ਸਾਬਕਾ ਕ੍ਰਿਕਟਰਾਂ ਦੀ ਮਦਦ ਕੀਤੀ

ਕੋਲਕਾਤਾ– ਵਿਸ਼ਵ ਪੱਧਰੀ ਮਹਾਮਾਰੀ ਕੋਰੋਨਾ ਵਾਇਰਸ ‘ਕੋਵਿਡ-19’ ਦੌਰਾਨ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਮੱਦੇਨਜ਼ਰ ਇੰਡੀਅਨ ਕ੍ਰਿਕਟਸ ਐਸੋਸੀਏਸ਼ਨ (ਆਈ. ਸੀ. ਏ.) ਦੇ ਮੁਖੀ ਅਸ਼ੋਕ ਗਲਹੋਤਰਾ ਨੇ ਐਤਵਾਰ ਨੂੰ 24 ਸਾਬਕਾ ਕ੍ਰਿਕਟਰਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਵਿਚ ਸਾਬਕਾ ਕ੍ਰਿਕਟਰਾਂ ਦੀਆਂ ਵਿਧਵਾਵਾਂ ਵੀ ਸ਼ਾਮਲ ਹਨ।

ਮਲਹੋਤਰਾ ਨੇ ਸੂਚੀ ਜਾਰੀ ਕਰਦੇ ਹੋਏ ਕਿਹਾ,‘‘ਸਾਨੂੰ ਸਾਬਕਾ ਕ੍ਰਿਕਟਰਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨ ਵਾਲੀ ਇਕ ਨਵੀਂ ਸੂਚੀ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਸ ਵਿਚ 1,00,000 ਰੁਪਏ ਤੋਂ 60,000 ਰੁਪਏ ਤਕ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾ ਰਹੀ ਹੈ।’’ ਆਈ. ਸੀ. ਏ. ਨੇ ਸਾਬਾਕ ਕ੍ਰਿਕਟਰਾਂ ਦੇ ਯੋਗਦਾਨ ਨਾਲ ਲਗਭਗ 78 ਲੱਖ ਰੁਪਏ ਇਕੱਠੇ ਕੀਤੇ ਹਨ, ਜਿਨ੍ਹਾਂ ਵਿਚੋਂ 57 ਲੋੜਵੰਦ ਸਾਬਕਾ ਕ੍ਰਿਕਟਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ।
 


author

Ranjit

Content Editor

Related News