ਇਆਨ ਚੈਪਲ ਨੇ ਕੀਤੀ ਕੋਹਲੀ ਦੀ ਸ਼ਲਾਘਾ, ਕਿਹਾ- ਉਹ ਟੈਸਟ 'ਚ ਭਾਰਤ ਨੂੰ ਨਵੀਆਂ ਉੱਚਾਈਆਂ 'ਤੇ ਲੈ ਗਏ
Monday, Jan 31, 2022 - 10:30 AM (IST)
ਸਪੋਰਟਸ ਡੈਸਕ- ਸਾਬਕਾ ਆਸਟ੍ਰੇਲੀਆਈ ਬੱਲੇਬਾਜ਼ ਇਆਨ ਚੈਪਲ ਨੇ ਵਿਰਾਟ ਕੋਹਲੀ ਨੂੰ ਸ਼ਾਨਦਾਰ ਕਪਤਾਨ ਕਰਾਰ ਦਿੱਤਾ ਹੈ, ਜਿਨ੍ਹਾਂ ਨੇ ਭਾਰਤੀ ਟੀਮ ਨੂੰ ਉੱਚ ਪੱਧਰ 'ਤੇ ਪਹੁੰਚਾਇਆ ਪਰ ਉਨ੍ਹਾਂ ਨੇ ਇੰਗਲੈਂਡ ਦੇ ਜੋ ਰੂਟ ਨੂੰ ਚੰਗਾ ਬੱਲੇਬਾਜ਼ ਪਰ ਕਮਜ਼ੋਰ ਕਪਤਾਨ ਦੱਸਿਆ। ਦੱਖਣੀ ਅਫਰੀਕਾ ਖ਼ਿਲਾਫ਼ ਭਾਰਤ ਦੀ ਟੈਸਟ ਸੀਰੀਜ਼ ਵਿਚ ਹਾਰ ਤੋਂ ਬਾਅਦ ਕੋਹਲੀ ਨੇ ਟੈਸਟ ਕਪਤਾਨੀ ਛੱਡ ਦਿੱਤੀ ਸੀ।
ਇਹ ਵੀ ਪੜ੍ਹੋ : ਆਸਟਰੇਲੀਆ ਓਪਨ : ਨਡਾਲ ਨੇ ਰਚਿਆ ਇਤਿਹਾਸ, ਜਿੱਤਿਆ 21ਵਾਂ ਗ੍ਰੈਂਡ ਸਲੈਮ
ਚੈਪਲ ਨੇ ਕੋਹਲੀ ਤੇ ਰੂਟ ਦੀ ਕਪਤਾਨੀ ਸ਼ੈਲੀ ਵਿਚ ਫ਼ਰਕ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਦੋ ਕ੍ਰਿਕਟ ਕਪਤਾਨਾਂ ਦੀ ਕਹਾਣੀ ਹੈ। ਇਕ ਆਪਣੇ ਕੰਮ ਵਿਚ ਬਹੁਤ ਚੰਗਾ ਤੇ ਦੂਜਾ ਨਾਕਾਮ ਰਿਹਾ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੋਹਲੀ ਨੇ ਆਪਣੇ ਉਤਸ਼ਾਹ 'ਤੇ ਰੋਕ ਨਹੀਂ ਲਾਈ ਫਿਰ ਵੀ ਉਹ ਭਾਰਤੀ ਟੀਮ ਨੂੰ ਉੱਚ ਪੱਧਰ ਤਕ ਲੈ ਕੇ ਜਾਣ ਵਿਚ ਯੋਗ ਸਨ।
ਉੱਪ ਕਪਤਾਨ ਅਜਿੰਕੇ ਰਹਾਣੇ ਦੇ ਰੂਪ ਵਿਚ ਚੰਗੇ ਸਹਿਯੋਗੀ ਦੀ ਮਦਦ ਨਾਲ ਉਨ੍ਹਾਂ ਨੇ ਭਾਰਤ ਨੂੰ ਵਿਦੇਸ਼ਾਂ ਵਿਚ ਕਾਮਯਾਬੀ ਦਿਵਾਈ ਤੇ ਅਜਿਹਾ ਕਿਸੇ ਕਪਤਾਨ ਨੇ ਨਹੀਂ ਕੀਤਾ। ਰੂਟ ਦੇ ਮਾਮਲੇ ਵਿਚ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਹੋਰ ਕਪਤਾਨ ਦੀ ਤੁਲਨਾ ਵਿਚ ਸਭ ਤੋਂ ਵੱਧ ਮੈਚਾਂ ਵਿਚ ਆਪਣੇ ਦੇਸ਼ ਦੀ ਅਗਵਾਈ ਕਰਨ ਦੇ ਬਾਵਜੂਦ ਕਪਤਾਨੀ ਵਿਚ ਨਾਕਾਮੀ ਦਾ ਨਾਂ ਜੋ ਰੂਟ ਹੈ। ਇਹ ਮਾਅਨੇ ਨਹੀਂ ਰੱਖਦਾ ਕਿ ਰੂਟ ਜਾਂ ਇੰਗਲੈਂਡ ਦਾ ਹੋਰ ਕੋਈ ਪ੍ਰਸ਼ੰਸਕ ਤੁਹਾਨੂੰ ਕੀ ਕਹਿੰਦਾ ਹੈ। ਰੂਟ ਚੰਗੇ ਬੱਲੇਬਾਜ਼ ਹਨ ਤੇ ਪਰ ਕਮਜ਼ੋਰ ਕਪਤਾਨ ਹਨ।
ਇਹ ਵੀ ਪੜ੍ਹੋ : ਟੀ-20 ਫਾਰਮੈਟ ਤੇਜ਼ ਗੇਂਦਬਾਜ਼ਾਂ ਨੂੰ ਕਰ ਰਿਹੈ ਖ਼ਤਮ : ਸਾਬਕਾ ਮਹਾਨ ਕ੍ਰਿਕਟਰ ਐਂਡੀ ਰਾਬਰਟਸ
ਚੈਪਲ ਨੇ ਕਿਹਾ ਕਿ ਕੋਹਲੀ ਨੇ ਭਾਰਤ ਦੇ ਦੋ ਕਾਮਯਾਬ ਕਪਤਾਨਾਂ ਸੌਰਵ ਗਾਂਗੁਲੀ ਤੇ ਮਹਿੰਦਰ ਸਿੰਘ ਧੋਨੀ ਦੀ ਵਿਰਾਸਤ ਨੂੰ ਅੱਗੇ ਵਧਾਇਆ। ਉਨ੍ਹਾਂ ਨੇ ਕਿਹਾ ਕਿ ਕੋਹਲੀ ਨੂੰ ਗਾਂਗੁਲੀ ਤੇ ਧੋਨੀ ਤੋਂ ਜੋ ਵਿਰਾਸਤ ਮਿਲੀ ਸੀ ਉਸ ਨੂੰ ਉਨ੍ਹਾਂ ਨੇ ਸੱਤ ਸਾਲਾਂ ਵਿਚ ਕਾਫੀ ਹੱਦ ਤਕ ਕਾਫੀ ਅੱਗੇ ਵਧਾਇਆ। ਕਪਤਾਨ ਦੇ ਰੂਪ ਵਿਚ ਉਨ੍ਹਾਂ ਦੀ ਸਭ ਤੋਂ ਵੱਡੀ ਨਿਰਾਸ਼ਾ ਦੱਖਣੀ ਅਫਰੀਕਾ ਵਿਚ ਪਿਛਲੇ ਦਿਨੀਂ ਮਿਲੀ ਹਾਰ ਰਹੀ ਜਿਸ ਵਿਚ ਭਾਰਤ 1-0 ਨਾਲ ਅੱਗੇ ਸੀ ਹਾਲਾਂਕਿ ਉਨ੍ਹਾਂ ਨੇ ਕੇਪਟਾਊਨ ਵਿਚ ਦੂਜੇ ਟੈਸਟ ਵਿਚ ਕਪਤਾਨੀ ਨਹੀਂ ਕੀਤੀ ਸੀ। ਚੈਪਲ ਨੇ ਟੈਸਟ ਕ੍ਰਿਕਟ ਵਿਚ ਚੰਗਾ ਪ੍ਰਦਰਸ਼ਨ ਕਰਨ ਦੇ ਕੋਹਲੀ ਦੇ ਜਨੂੰਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਕੋਹਲੀ ਦੀ ਸਭ ਤੋਂ ਵੱਡੀ ਉਪਲੱਬਧੀ ਆਪਣੀ ਟੀਮ ਵਿਚ ਟੈਸਟ ਕ੍ਰਿਕਟ ਪ੍ਰਤੀ ਉਤਸ਼ਾਹ ਪੈਦਾ ਕਰਨਾ ਸੀ। ਆਪਣੀ ਕਾਮਯਾਬੀ ਦੇ ਬਾਵਜੂਦ ਕੋਹਲੀ ਦਾ ਮੁੱਖ ਟੀਚਾ ਟੈਸਟ ਕ੍ਰਿਕਟ ਵਿਚ ਜਿੱਤ ਹਾਸਲ ਕਰਨਾ ਸੀ ਤੇ ਇੱਥੋਂ ਉਨ੍ਹਾਂ ਦਾ ਜਨੂੰਨ ਅਸਲ ਵਿਚ ਚਮਕ ਪਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।