ਭਵਿੱਖ ''ਚ ਕੋਈ ਪੋਸਟ ਪਾਉਣ ਤੋਂ ਪਹਿਲਾਂ ਸੋਚਾਂਗਾ : ਵਿਰਾਟ

09/15/2019 12:57:35 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਹਾਲ ਹੀ ਵਿਚ ਪਾਈ ਗਈ ਆਪਣੀ ਪੋਸਟ 'ਤੇ ਸਫਾਈ ਦਿੰਦਿਆਂ ਕਿਹਾ ਕਿ ਉਹ ਅੱਗੇ ਤੋਂ ਸੋਸ਼ਲ ਮੀਡੀਆ 'ਤੇ ਕੋਈ ਵੀ ਤਸਵੀਰ ਪੋਸਟ ਕਰਨ ਅਤੇ ਲਿਖਣ ਤੋਂ ਪਹਿਲਾਂ ਕਈ ਵਾਰ ਸੋਚੇਗਾ। ਵਿਰਾਟ ਨੇ ਟਵਿਟਰ 'ਤੇ ਧੋਨੀ ਨੂੰ ਲੈ ਕੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਹੜੀ ਵਿਸ਼ਵ ਕੱਪ-2016 ਦੇ ਆਸਟਰੇਲੀਆ ਵਿਰੁੱਧ ਇਕ ਲੀਗ ਮੈਚ ਨਾਲ ਜੁੜੀ ਸੀ। ਇਸ ਮੈਚ ਵਿਚ ਦੋਵਾਂ ਖਿਡਾਰੀਆਂ ਵਿਚਾਲੇ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਸੀ। ਵਿਰਾਟ ਨੇ ਧੋਨੀ ਦੇ ਨਾਲ ਆਪਣੀ ਤਸਵੀਰ ਪੋਸਟ ਕਰਨ ਦੇ ਨਾਲ ਹੀ ਇਸ ਮੈਚ ਦੀ ਰਾਤ ਨੂੰ ਬੇਹੱਦ ਖਾਸ ਦੱਸਿਆ ਸੀ।

ਭਾਰਤੀ ਕਪਤਾਨ ਦੇ ਇਸ ਟਵੀਟ ਤੋਂ ਬਾਅਦ ਹਰ ਪਾਸੇ ਚਰਚਾ ਗਰਮਾ ਗਈ ਸੀ ਕਿ ਧੋਨੀ ਸੰਨਿਆਸ ਲੈਣ ਜਾ ਰਿਹਾ ਹੈ। ਇਥੋਂ ਤਕ ਕਿ ਸੋਸ਼ਲ ਮੀਡੀਆ 'ਤੇ ਵੀ ਕਿਹਾ ਜਾਣ ਲੱਗਾ ਕਿ ਧੋਨੀ ਮੁੰਬਈ ਵਿਚ 7 ਵਜੇ ਪੱਤਰਕਾਰ ਸੰਮੇਲਨ ਵਿਚ ਆਪਣੇ ਸੰਨਿਆਸ ਦਾ ਐਲਾਨ ਕਰਨਗੇ। ਮਾਮਲਾ ਗਰਮਾਉਂਦਾ ਦੇਖ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਚੋਣਕਾਰ ਪ੍ਰਮੁੱਖ ਐੱਮ. ਐੱਸ. ਕੇ. ਪ੍ਰਸਾਦ ਨੇ ਇਸ ਨੂੰ ਨਕਾਰਿਆ ਸੀ। ਉਥੇ ਹੀ ਥੋੜ੍ਹੇ ਸਮੇਂ ਬਾਅਦ ਇਹ ਸਪੱਸ਼ਟ ਹੋਇਆ ਕਿ ਧੋਨੀ ਇਸ ਦੌਰਾਨ ਆਪਣੇ ਪਰਿਵਾਰ ਨਾਲ ਅਮਰੀਕਾ ਵਿਚ ਹੈ।


Related News