ਜ਼ਖਮੀ ਅਈਅਰ ਨੇ ਨਹੀਂ ਹਾਰੀ ਹਿੰਮਤ, ਆਪਣੀ ਵਾਪਸੀ 'ਤੇ ਦਿੱਤਾ ਵੱਡਾ ਬਿਆਨ
Thursday, Mar 25, 2021 - 08:29 PM (IST)
ਪੁਣੇ– ਮੋਡੇ ਦੀ ਸੱਟ ਕਾਰਣ ਇੰਗਲੈਂਡ ਵਿਰੁੱਧ ਮੌਜੂਦਾ ਵਨ ਡੇ ਲੜੀ ਤੇ ਆਈ. ਪੀ. ਐੱਲ.-14 ਵਿਚੋਂ ਬਾਹਰ ਹੋਣ ਵਾਲੇ ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਜਲਦ ਹੀ ਦਮਦਾਰ ਵਾਪਸੀ ਕਰਨ ਲਈ ਪ੍ਰਤੀਬੱਧ ਹੈ। ਇੰਗਲੈਂਡ ਵਿਰੁੱਧ ਮੰਗਲਵਾਰ ਨੂੰ ਪਹਿਲੇ ਵਨ ਡੇ ਦੌਰਾਨ ਫੀਲਡਿੰਗ ਕਰਦੇ ਸਮੇਂ ਅਈਅਰ ਦੇ ਖੱਬੇ ਮੋਡੇ ਦੀ ਹੱਡੀ ਖਿਸਕ ਗਈ ਸੀ, ਜਿਸ ਦਾ ਉਸ ਨੂੰ ਆਪ੍ਰੇਸ਼ਨ ਕਰਵਾਉਣਾ ਪਵੇਗਾ। ਇਸ ਦੇ ਕਾਰਣ ਉਹ ਘੱਟ ਤੋਂ ਘੱਟ 4 ਮਹੀਨੇ ਤਕ ਕ੍ਰਿਕਟ ਨਹੀਂ ਖੇਡ ਸਕੇਗਾ।
ਇਹ ਖ਼ਬਰ ਪੜ੍ਹੋ- ਯਕੀਨ ਸੀ ਕਿ ਕਰਨਾਟਕ ਤੋਂ ਅਗਲਾ ਖਿਡਾਰੀ ਪ੍ਰਸਿੱਧ ਹੀ ਹੋਵੇਗਾ : ਰਾਹੁਲ
ਅਈਅਰ ਨੇ ਟਵੀਟ ਕੀਤਾ, ‘ਕਿਹਾ ਜਾਂਦਾ ਹੈ ਨਾ ਕਿ ਜਿੰਨਾ ਵੱਡਾ ਝਟਕਾ, ਓਨੀ ਦਮਦਾਰ ਵਾਪਸੀ। ਮੈਂ ਜਲਦ ਹੀ ਵਾਪਸੀ ਕਰਾਂਗਾ।’’ ਉਸ ਨੇ ਕਿਹਾ,‘‘ਮੈਂ ਤੁਹਾਡੇ ਸੰਦੇਸ਼ਾਂ ਨੂੰ ਪੜ੍ਹ ਰਿਹਾ ਹਾਂ ਤੇ ਇਸ ਪਿਆਰ ਤੇ ਸਮਰਥਨ ਤੋਂ ਖੁਸ਼ ਹਾਂ। ਸਾਰਿਆਂ ਦਾ ਤਹਿ-ਦਿਲੋਂ ਧੰਨਵਾਦ।’’ ਇਸ 26 ਸਾਲਾ ਬੱਲੇਬਾਜ਼ ਦੇ ਇੰਗਲਿਸ਼ ਕਾਊਂਟੀ ਟੀਮ ਲੰਕਾਸ਼ਰ ਵਲੋਂ ਵਨ ਡੇ ਟੂਰਨਾਮੈਂਟ 'ਚ ਖੇਡਣ ਦੀ ਸੰਭਾਵਨਾ ਵੀ ਨਹੀਂ ਹੈ। ਲੰਕਾਸ਼ਰ ਨੇ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਦੇ ਲਈ ਅਈਅਰ ਦਾ ਇਕਰਾਰਨਾਮੇ ਕਰਨ ਦਾ ਐਲਾਨ ਸੋਮਵਾਰ ਨੂੰ ਕੀਤਾ ਸੀ। ਇੰਗਲੈਂਡ ਵਲੋਂ ਪਾਰੀ ਦੇ 8ਵੇਂ ਓਵਰ 'ਚ ਸ਼ਾਰਦੁਲ ਠਾਕੁਰ ਦੀ ਗੇਂਦ ਨੂੰ ਜਾਨੀ ਬੇਅਰਸਟੋ ਨੇ ਸ਼ਾਟ ਲਗਾਇਆ, ਜਿਸ ਨੂੰ ਰੋਕਣ ਦੇ ਲਈ ਅਈਅਰ ਨੇ ਡਾਈਵ ਲਗਾਈ ਤੇ ਉਹ ਜ਼ਖਮੀ ਹੋ ਗਿਆ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।