ਕੋਹਲੀ ਵਲੋਂ ਦਿੱਤੇ ਕ੍ਰਿਕਟ ਸਬੰਧੀ ਟਿਪਸ ਹਮੇਸ਼ਾ ਯਾਦ ਰੱਖਾਂਗਾ : ਵੈਂਕਟੇਸ਼
Wednesday, Nov 10, 2021 - 05:30 PM (IST)
ਸਪੋਰਟਸ ਡੈਸਕ- ਵੈਂਕਟੇਸ਼ ਅਈਅਰ ਯਕੀਨਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਸਭ ਤੋਂ ਵੱਡੀ ਖੋਜ ਹਨ। ਆਲਰਾਊਂਡਰ ਨੇ ਪਹਿਲੇ ਸੈਸ਼ਨ 'ਚ ਕੋਈ ਮੈਚ ਨਹੀਂ ਖੇਡਿਆ ਪਰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਦੂਜੇ ਪੜਾਅ ਦੇ ਦੌਰਾਨ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਕੋਲਕਾਤਾ ਨਾਈਟ ਰਾਈਡਰਜ਼ ਦੀ ਕਿਸਮਤ ਬਦਲ ਦਿੱਤੀ। ਉਨ੍ਹਾਂ ਦੇ ਸ਼ਾਨਦਾਰ ਕਾਰਨ ਉਨ੍ਹਾਂ ਨੂੰ ਰਾਸ਼ਟਰੀ ਟੀਮ 'ਚ ਚੁਣਿਆ ਗਿਆ ਹੈ। ਅਈਅਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਆਗਾਮੀ ਤਿੰਨ ਮੈਚਾਂ ਦੀ ਸੀਰੀਜ਼ ਦੇ ਲਈ ਭਾਰਤੀ ਟੀਮ 'ਚ ਚੁਣਿਆ ਗਿਆ ਹੈ ਜੋ 17 ਨਵੰਬਰ ਨੂੰ ਸ਼ੁਰੂ ਹੋ ਰਹੀ ਹੈ। ਅਈਅਰ ਨੇ ਹਾਲ ਹੀ 'ਚ ਕੋਹਲੀ ਤੋਂ ਮਿਲੀ ਸਲਾਹ ਦਾ ਜ਼ਿਕਰ ਕੀਤਾ।
ਅਈਅਰ ਨੇ ਇਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਨੈੱਟ ਸੈਸ਼ਨ ਦੇ ਦੌਰਾਨ, ਮੈਂ ਜ਼ਿਆਦਾਤਰ ਸੀਨੀਅਰ ਖਿਡਾਰੀਆਂ ਨਾਲ ਗੱਲਬਾਤ ਕੀਤੀ। ਵਿਰਾਟ ਭਰਾ ਨੇ ਕਿਹਾ ਕਿ ਤੁਸੀਂ ਜੋ ਕਰ ਰਹੇ ਹੋ ਉਸ 'ਤੇ ਧਿਆਨ ਕੇਂਦਰਤ ਕਰੋ। ਉਨ੍ਹਾਂ ਇਹ ਵੀ ਕਿਹਾ ਕਿ ਤੁਸੀਂ ਚੰਗਾ ਪ੍ਰਦਰਸ਼ਨ ਕਰ ਰਹੇ ਹੋ ਤੇ ਪ੍ਰਦਰਸ਼ਨ ਕਰਦੇ ਰਹੋ ਤੇ ਸਖ਼ਤ ਮਿਹਨਤ ਕਰਦੇ ਰਹੋ। ਮੈਂ ਵਿਰਾਟ ਭਰਾ ਦੇ ਉਨ੍ਹਾਂ ਸੁਝਾਵਾਂ ਨੂੰ ਹਮੇਸ਼ਾ ਯਾਦ ਰੱਖਾਂਗਾ।
ਅਈਅਰ ਨੇ ਅੱਗੇ ਕਿਹਾ ਕਿ ਮੈਂ ਰੋਹਿਤ ਭਰਾ ਦੇ ਨਾਲ ਖੇਡਣ ਨੂੰ ਲੈ ਕੇ ਅਸਲ 'ਚ ਉਤਸ਼ਾਹਤ ਹਾਂ। ਮੈਂ ਅਸਲ 'ਚ ਇਸ ਤੋਂ ਅੱਗੇ ਦੇਖ ਰਿਹਾ ਹਾਂ। ਉਹ ਇੰਨੇ ਮਹਾਨ ਖਿਡਾਰੀ ਹਨ। ਟੀਮ ਅਸਲ 'ਚ ਮਜ਼ਬੂਤ ਦਿਸਦੀ ਹੈ। ਮੈਨੁੰ ਯਕੀਨ ਹੈ ਕਿ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ। ਇਹ ਸਿੱਖਣ ਦਾ ਇਕ ਬਹੁਤ ਵੱਡਾ ਤਜਰਬਾ ਵੀ ਹੋਵੇਗਾ ਤੇ ਰੋਹਿਤ ਭਰਾ ਦੀ ਅਗਵਾਈ 'ਚ ਖੇਡਣਾ ਰੋਮਾਂਚਕ ਹੋਵੇਗਾ।